10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦੀਪਿਕਾ ਤੇ ਰਣਵੀਰ ਦੂਜੀ ਵਾਰ ਬਣਨਗੇ ਮਾਪੇ

Ad Position 21
No active advertisement
ਅਜੀਤ ਡੈਸਕ 20-04-2026

ਮੁੰਬਈ, 19 ਅਪ੍ਰੈਲ (ਇੰਟ.)-ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ। ਦੋਵਾਂ ਨੇ ਆਪੋ-ਆਪਣੇ ਇੰਸਟਾਗ੍ਰਾਮ ਹੈਂਡਲਾਂ 'ਤੇ ਸਾਂਝੀ ਕੀਤੀ ਗਈ ਇਕ ਤਸਵੀਰ ਰਾਹੀਂ ਇਸਦਾ ਐਲਾਨ ਕੀਤਾ। ਤਸਵੀਰ 'ਚ ਰਣਵੀਰ ਨੇ ਆਪਣੀ ਧੀ ਦੁਆ ਨੂੰ ਆਪਣੀਆਂ ਬਾਹਾਂ 'ਚ ਫੜਿਆ ਹੈ ਤੇ ਦੂਆ ਨੇ ਇਕ ਗਰਭ ਅਵਸਥਾ ਟੈਸਟ ਕਿੱਟ ਫੜੀ ਹੋਈ ਹੈ ਜੋ ਸਕਾਰਾਤਮਕ ਨਤੀਜਾ ਦਿਖਾ ਰਹੀ ਹੈ। ਇਸ ਦੌਰਾਨ, ਫੋਟੋ 'ਚ ਦੁਆ ਦਾ ਚਿਹਰਾ ਨਹੀਂ ਦਿਖਾਇਆ ਗਿਆ। ਇਸ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਪ੍ਰਤੀਕਿਰਿਆ ਦਿੱਤੀ ਤੇ ਦੋਵਾਂ ਨਾਲ ਖੁਸ਼ੀ ਸਾਂਝੀ ਕਰਦੇ ਉਨ੍ਹਾਂ ਨੂੰ ਦੁਆਵਾਂ ਤੇ ਮੁਬਾਰਕਾਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਡੱਡੂਮਾਜਰਾ ਕੂੜਾ ਡੰਪ ਦੀ ਸਫ਼ਾਈ 'ਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ– ਨਿਗਮ ਕਮਿਸ਼ਨਰ ਅਮਿਤ ਕੁਮਾਰ ਅਧਿਕਾਰੀਆ... ਅਗਲੀ ਖ਼ਬਰ ਇਟਲੀ ਦੇ ਸ਼ਹਿਰ ਲੋਨੀਗੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24