18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਜਿਹਲਮ 'ਚ ਇਸਲਾਮਿਕ ਵਿਦਵਾਨ ਇੰਜ. ਮਿਰਜ਼ਾ 'ਤੇ ਤੀਜਾ ਹਮਲਾ <br/>

Ad Position 21
No active advertisement
ਅਜੀਤ ਡੈਸਕ 21-04-2026

ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜਿਹਲਮ ਸ਼ਹਿਰ ਦੀ ਕੁਰਾਨ ਅਤੇ ਸੁੰਨਤ ਅਕੈਡਮੀ ਦੇ ਬਾਹਰ ਇਸਲਾਮਿਕ ਵਿਦਵਾਨ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ 'ਤੇ ਗੋਲੀਬਾਰੀ ਕਰਨ ਵਾਲਾ ਹਮਲਾਵਰ ਪੁਲਿਸ ਦੀ ਜਵਾਬੀ ਕਾਰਵਾਈ 'ਚ ਮਾਰਿਆ ਗਿਆ, ਜਦੋਂ ਕਿ ਵਿਦਵਾਨ ਸੁਰੱਖਿਅਤ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੰਜ. ਮਿਰਜ਼ਾ ਅਕੈਡਮੀ 'ਚ ਆਪਣਾ ਰੁਟੀਨ ਲੈਕਚਰ ਦੇ ਰਿਹਾ ਸੀ ਤੇ ਇਕ ਅਣਪਛਾਤੇ ਹਮਲਾਵਰ ਨੇ ਅਚਾਨਕ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ | ਹਮਲੇ ਦੌਰਾਨ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਅਹਿਸਾਨ ਦੀ ਲੱਤ 'ਚ ਗੋਲੀ ਲੱਗੀ | ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ 'ਚ ਲਿਜਾਇਆ ਗਿਆ | ਕੋਈ ਹੋਰ ਜਾਨੀ ਨੁਕਸਾਨ ਜਾਂ ਸੱਟਾਂ ਦੀ ਰਿਪੋਰਟ ਨਹੀਂ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ ਕਾਰਨ ਹਮਲਾਵਰ ਮੌਕੇ 'ਤੇ ਮਾਰਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇਸ਼ ਦਾ ਰਾਜਨੀਤਕ ਨਕਸ਼ਾ ਬਦਲਣ ਲਈ ਪੱਬਾਂ ਭਾਰ - ਡਾ. ਅਮਰ ਸਿੰਘ <br/> ਅਗਲੀ ਖ਼ਬਰ ਲਾਹੌਰ 'ਚ ਗੁਰਮੁਖੀ ਕੋਰਸ ਸ਼ੁਰੂ, ਇਕ ਮਹੀਨੇ 'ਚ ਲੱਗਣਗੀਆਂ 15 ਕਲਾਸਾਂ
Ad Position 24