08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪ੍ਰੇਮੀ ਵਲੋਂ ਆਂਗਣਵਾੜੀ ਹੈਲਪਰ ਦੀ ਬੇਰਹਿਮੀ ਨਾਲ ਹੱਤਿਆ, ਦੋਸ਼ੀ ਕਾਬੂ <br/>

Ad Position 21
No active advertisement
ਅਜੀਤ ਡੈਸਕ 23-04-2026
ਡੱਬਵਾਲੀ/ਲੰਬੀ, 22 ਅਪੈ੍ਰਲ (ਇਕਬਾਲ ਸਿੰਘ ਸ਼ਾਂਤ, ਮੇਵਾ ਸਿੰਘ)-ਲੰਬੀ ਹਲਕੇ ਦੇ ਪਿੰਡ ਫ਼ਤਿਹਪੁਰ ਮਣੀਆਂ ਵਿਖੇ ਅੱਜ ਖੌਫ਼ਨਾਕ ਘਟਨਾ ਵਿਚ ਕਥਿਤ ਪ੍ਰੇਮ ਸੰਬੰਧਾਂ ਤਹਿਤ ਇਕ ਆਂਗਣਵਾੜੀ ਹੈਲਪਰ ਰਮਨਦੀਪ ਕੌਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਘਟਨਾ ਸਵੇਰੇ ਅੱਠ ਵਜੇ ਇੱਥੋਂ ਦੇ ਆਂਗਣਵਾੜੀ ਸੈਂਟਰ ਵਿਚ ਵਾਪਰੀ | ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਹਿਲਾਵਾਲਾ ਦਾ ਨੌਜਵਾਨ ਕਰਨਦੀਪ ਸਿੰਘ ਅੱਜ ਸੈਂਟਰ ਪੁੱਜਿਆ ਅਤੇ ਉਥੇ ਪਈ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਰਮਨਦੀਪ ਕੌਰ ਦੇ ਸਿਰ 'ਤੇ ਵਾਰ ਕੀਤੇ ਤੇ ਤੇਜ਼ਧਾਰ ਹਥਿਆਰ ਨਾਲ ਉਸਦੇ ਗਰਦਨ, ਚਿਹਰੇ 'ਤੇ ਵਾਰ ਕੀਤੇ ਤੇ ਕੰਨ ਨੂੰ ਵੱਢ ਦਿੱਤਾ | ਘਟਨਾ ਮਗਰੋਂ ਮੁਲਜ਼ਮ ਸੈਂਟਰ ਦੀ ਕੰਧ ਟੱਪ ਕੇ ਖੂਨ ਨਾਲ ਲਿੱਬੜੇ ਹੱਥਾਂ ਸਣੇ ਇਕ ਕਾਰ 'ਤੇ ਲਿਫਟ ਲੈ ਕੇ ਫਰਾਰ ਹੋ ਗਿਆ | ਲੰਬੀ ਪੁਲਿਸ ਨੇ ਮਿ੍ਤਕਾ ਦੇ ਫੋਨ ਦੇ ਆਧਾਰ 'ਤੇ ਮਹਿਜ ਢਾਈ ਘੰਟਿਆਂ ਵਿਚ ਮੁਲਜ਼ਮ ਨੂੰ ਕਾਬੂ ਕਰ ਲਿਆ | ਜ਼ਿਕਰਯੋਗ ਹੈ ਕਿ ਲਿਫਟ ਦੇਣ ਵਾਲੇ ਕਾਰ ਸਵਾਰ ਨੌਜਵਾਨ ਨੇ ਸਿਆਣਪ ਤਹਿਤ ਮੁਲਜ਼ਮ ਦੀ ਮੋਬਾਈਲ ਵੀਡੀਓ ਬਣਾ ਲਈ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ | ਮਿ੍ਤਕਾ ਰਮਨਦੀਪ ਕੌਰ ਦਾ ਫਤਿਹਪੁਰ ਮਣੀਆਂ ਦੇ ਗੁਰਬੁੱਟਣ ਸਿੰਘ ਨਾਲ ਵਿਆਹ 2017 'ਚ ਹੋਇਆ ਸੀ ਤੇ ਉਨ•ਾਂ ਦੇ ਇਕ 7 ਸਾਲਾ ਪੁੱਤਰ ਅਤੇ ਇਕ ਪੰਜ ਸਾਲਾ ਲੜਕੀ ਹੈ | ਲੰਬੀ ਸਬ ਡਵੀਜਨ ਦੇ ਡੀ.ਐਸ.ਪੀ. ਹਰਬੰਸ ਸਿੰਘ ਲੰਬੀ ਥਾਣਾ ਦੇ ਮੁਖੀ ਜਸਵੀਰ ਸਿੰਘ ਨੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਮਿ੍ਤਕਾ ਰਮਨਦੀਪ ਕੌਰ ਤੇ ਮੁਲਜ਼ਮ ਕਰਨਦੀਪ ਦੀ ਕਰੀਬ ਛੇ ਮਹੀਨੇ ਪਹਿਲਾਂ ਫੇਸਬੁਕ 'ਤੇ ਜਾਣ-ਪਛਾਣ ਹੋਈ ਸੀ | ਡੀ.ਐਸ.ਪੀ. ਮੁਤਾਬਕ ਮੁਲਜ਼ਮ ਨੇ ਦੱਸਿਆ ਕਿ ਕੁਝ ਸਮੇਂ ਤੋਂ ਰਮਨਦੀਪ ਕੌਰ ਉਸਨੂੰ ਮੋਬਾਈਲ ਗੱਲਬਾਤ ਲਈ ਘੱਟ ਸਮਾਂ ਦੇ ਰਹੀ ਸੀ | ਜਿਸ ਕਾਰਨ ਉਹ ਅੱਜ ਸਵੇਰੇ ਹੀ ਫ਼ਤਿਹਪੁਰ ਮਣੀਆਂ ਪੁੱਜਿਆ ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਜਿਸ 'ਤੇ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਵਿਧਾਇਕ ਕੋਲੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਕਾਬੂ <br/> ਅਗਲੀ ਖ਼ਬਰ ਸਰਕਾਰ ਵਲੋਂ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇਣ ਦੀ ਯੋਜਨਾ ਨੂੰ ਮਨਜ਼ੂਰੀ-ਚੀਮਾ <br/>
Ad Position 24