ਗੁਪਤ ਮਨਸ਼ਾ ਦੀ ਬੋ ਆ ਰਹੀ-ਕਾਂਗਰਸ
ਅਜੀਤ ਡੈਸਕ
24-04-2026
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਕਾਂਗਰਸ ਨੇ ਚੋਣ ਕਮਿਸ਼ਨ ਵਲੋਂ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਉਨ੍ਹਾਂ ਦੀ 'ਅੱਤਵਾਦੀ' ਵਾਲੀ ਟਿੱਪਣੀ ਲਈ ਭੇਜੇ ਗਏ ਨੋਟਿਸ ਦਾ ਸੰਖੇਪ ਜਵਾਬ ਦਾਖਲ ਕਰਦਿਆਂ ਕਿਹਾ ਕਿ ਇਸ 'ਚ ਗੁਪਤ ਮਨਸ਼ਾ ਦੀ ਬੋ ਆ ਰਹੀ ਹੈ, ਕਿਉਂਕਿ ਇਸ ਨਾਲ ਆਦਰਸ਼ ਚੋਣ ਜ਼ਾਬਤੇ ਜਾਂ ਕਿਸੇ ਹੋਰ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਹੋਈ ਹੈ | ਕਾਂਗਰਸ ਨੇ ਵਿਸਥਾਰਿਤ ਜਵਾਬ ਦਾਇਰ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ | ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲਿਖੇ ਇਕ ਪੱਤਰ 'ਚ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਅਜਿਹਾ ਲਗਦਾ ਹੈ ਕਿ ਚੋਣ ਕਮਿਸ਼ਨ ਨੋਟਿਸ ਨੂੰ ਕੁਦਰਤੀ ਨਿਆਂ ਦੀ ਪੂਰਤੀ ਦੀ ਬਜਾਏ ਇਕ ਰਸਮੀ ਕਾਰਵਾਈ ਵਜੋਂ ਲਾਗੂ ਕਰ ਰਿਹਾ ਹੈ |