21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਈਰਾਨ ਵਲੋਂ ਹਿਰਾਸਤ 'ਚ ਲਏ ਗਏ ਜਹਾਜ਼ ਦੇ ਚਾਲਕ ਦਲ 'ਚ ਇਕ ਭਾਰਤੀ ਵੀ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਈਰਾਨ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਨਜ਼ਦੀਕ ਹਿਰਾਸਤ 'ਚ ਲਏ ਗਏ ਜਹਾਜ਼ ਦੇ ਚਾਲਕ ਦਲ 'ਚ ਘੱਟੋ-ਘੱਟ ਇਕ ਭਾਰਤੀ ਮਲਾਹ ਵੀ ਸ਼ਾਮਿਲ ਹੈ¢ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬੁੱਧਵਾਰ ਨੂੰ ਈਰਾਨੀ ਫ਼ੌਜ ਵਲੋਂ ਜਿਨ੍ਹਾਂ ਤਿੰਨ ਵਿਦੇਸ਼ੀ ਝੰਡੇ ਵਾਲੇ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ ਕੀਤੀ ਗਈ ਸੀ, ਉਨ੍ਹਾਂ 'ਚੋਂ 2 ਵਿਚ 22 ਭਾਰਤੀ ਮਲਾਹ ਸਵਾਰ ਸਨ¢ ਉਨ੍ਹਾਂ ਕਿਹਾ ਕਿ ਦੋਵਾਂ ਜਹਾਜ਼ਾਂ 'ਚ ਸਵਾਰ ਸਾਰੇ ਮਲਾਹ ਸੁਰੱਖਿਅਤ ਹਨ, ਜਦੋਂਕਿ ਤੀਜੇ ਜਹਾਜ਼ 'ਤੇ ਕੋਈ ਭਾਰਤੀ ਸਵਾਰ ਨਹੀਂ ਸੀ¢ ਈਰਾਨੀ ਗਾਰਡਾਂ ਨੇ ਫ੍ਰਾਂਸਿਸਕਾ ਅਤੇ ਏਪਾਮਿਨੋਂਡਾਸ ਜਹਾਜ਼ਾਂ 'ਤੇ ਚੜ• ਕੇ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਫ੍ਰਾਂਸਿਸਕਾ 'ਤੇ ਕੋਈ ਭਾਰਤੀ ਨਹੀਂ ਸੀ, ਜਦੋਂਕਿ ਏਪਾਮਿਨੋਂਡਾਸ 'ਤੇ ਸਵਾਰ 21 ਚਾਲਕ ਦਲ 'ਚ ਇਕ ਭਾਰਤੀ ਸ਼ਾਮਿਲ ਹੈ¢ ਤੀਜਾ ਜਹਾਜ਼ ਯੂਫੋਰੀਆ ਪਨਾਮਾ ਦੇ ਝੰਡੇ ਵਾਲਾ ਇਕ ਕੰਟੇਨਰ ਜਹਾਜ਼ ਹੈ, ਜਿਸ 'ਚ 21 ਭਾਰਤੀ ਮਲਾਹ ਸਵਾਰ ਹਨ ਅਤੇ ਉਹ ਸਾਰੇ ਸੁਰੱਖਿਅਤ ਹਨ | 21 ਚਾਲਕ ਦਲ ਵਾਲੇ ਏਪਾਮਿਨੋਂਡਾਸ ਦੇ ਜ਼ਿਆਦਾਤਰ ਮਲਾਹ ਯੂਕਰੇਨੀ ਅਤੇ ਫਿਲੀਪੀਨ ਦੇ ਹਨ, ਜਿਨ੍ਹਾਂ 'ਚ ਇਕ ਭਾਰਤੀ ਵੀ ਸ਼ਾਮਿਲ ਹੈ¢

Ad Position 22
No active advertisement
ਪਿਛਲੀ ਖ਼ਬਰ -145 ਕਰੋੜ ਰੁਪਏ ਦੀ ਐਫ.ਡੀ. ਧੋਖਾਧੜੀ- ਈ.ਡੀ. ਵਲੋਂ ਪੰਜਾਬ ਤੇ ਹਰਿਆਣਾ 'ਚ 10 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ <br... ਅਗਲੀ ਖ਼ਬਰ ਟਰੰਪ ਵਲੋਂ ਈਰਾਨੀ ਕਿਸ਼ਤੀਆਂ ਨੂੰ ਨਸ਼ਟ ਕਰਨ ਦਾ ਹੁਕਮ
Ad Position 24