21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

-145 ਕਰੋੜ ਰੁਪਏ ਦੀ ਐਫ.ਡੀ. ਧੋਖਾਧੜੀ- ਈ.ਡੀ. ਵਲੋਂ ਪੰਜਾਬ ਤੇ ਹਰਿਆਣਾ 'ਚ 10 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ <br/>

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੱਸਿਆ ਕਿ ਉਸ ਨੇ ਹਰਿਆਣਾ ਦੀ ਕੋਟਕ ਮਹਿੰਦਰਾ ਬੈਂਕ ਦੀ ਇਕ ਸ਼ਾਖਾ 'ਚ ਪੰਚਕੂਲਾ ਨਗਰ ਨਿਗਮ ਦੀ ਜਮ੍ਹਾ 145 ਕਰੋੜ ਰੁਪਏ ਦੀ ਐਫ.ਡੀ. ਧੋਖਾਧੜੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ, ਜਿਸ 'ਚ ਚੰਡੀਗੜ੍ਹ ਅਤੇ ਪੰਚਕੂਲਾ (ਹਰਿਆਣਾ) ਵਿਚ ਇਕ ਦਰਜ਼ਨ ਥਾਵਾਂ ਤੋਂ ਇਲਾਵਾ ਪੰਜਾਬ ਦੇ ਜ਼ੀਰਕਪੁਰ, ਡੇਰਾ ਬੱਸੀ ਅਤੇ ਰਾਜਪੁਰਾ ਵੀ ਸ਼ਾਮਿਲ ਹੈ | ਈ.ਡੀ. ਦਾ ਇਹ ਮਾਮਲਾ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੇ ਉਪਬੰਧਾਂ ਤਹਿਤ ਦਰਜ ਕੀਤਾ ਗਿਆ ਹੈ, ਜੋ ਕਿ ਮਾਰਚ ਮਹੀਨੇ ਹਰਿਆਣਾ ਵਿਜੀਲੈਂਸ ਅਤੇ ਭਿ੍ਸ਼ਟਾਚਾਰ ਵਿਰੋਧੀ ਬਿਊਰੋ ਵਲੋਂ ਪੰਚਕੂਲਾ ਦੇ ਸੈਕਟਰ-11 ਸਥਿਤ ਕੋਟਕ ਮਹਿੰਦਰਾ ਬੈਂਕ ਦੀ ਸ਼ਾਖਾ 'ਚ ਰੱਖੇ ਗਏ ਪੰਚਕੂਲਾ ਨਗਰ ਨਿਗਮ ਦੇ 145 ਕਰੋੜ ਰੁਪਏ ਦੀ ਐਫ.ਡੀ. ਦੇ ਗਬਨ ਦੇ ਦੋਸ਼ਾਂ 'ਚ ਦਰਜ ਕੀਤੀ ਗਈ ਐਫ.ਆਈ.ਆਰ. ਤੋਂ ਪੈਦਾ ਹੋਇਆ ਹੈ | ਈ. ਡੀ. ਵਲੋਂ ਕੋਟਕ ਮਹਿੰਦਰਾ ਬੈਂਕ ਦੇ ਸਾਬਕਾ ਉਪ ਪ੍ਰਧਾਨ ਪੁਸ਼ਪੇਂਦਰ ਸਿੰਘ, ਉਕਤ ਸ਼ਾਖਾ ਦੇ ਸਾਬਕਾ ਗਾਹਕ ਸੰਬੰਧ ਪ੍ਰਬੰਧਕ ਦਿਲੀਪ ਕੁਮਾਰ ਰਾਘਵ, ਨਗਰ ਨਿਗਮ ਦੇ ਸਾਬਕਾ ਸੀਨੀਅਰ ਅਕਾਊਾਟਸ ਅਫ਼ਸਰ ਵਿਕਾਸ ਕੌਸ਼ਿਕ ਅਤੇ ਕੁਝ ਹੋਰਾਂ ਦੇ ਅਹਾਤੇ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਕੁਝ ਸ਼ੱਕੀ ਕਾਗਜ਼ਾਤ ਵੀ ਜ਼ਬਤ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਪੁਸ਼ਪੇਂਦਰ ਸਿੰਘ, ਦਿਲੀਪ ਕੁਮਾਰ ਰਾਘਵ ਤੇ ਵਿਕਾਸ ਕੌਸ਼ਿਕ ਨੂੰ ਹਰਿਆਣਾ ਏ.ਸੀ.ਬੀ. ਵਲੋਂ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਪਾਣੀ ਦੀ ਕਮੀ ਨੇ ਖੜ੍ਹੇ ਕੀਤੇ ਸਵਾਲ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਮੌਜੂਦਾ ਕੌਂਸਲਰ ਜਸਬੀਰ ਸਿੰਘ ਬੰਟ... ਅਗਲੀ ਖ਼ਬਰ ਈਰਾਨ ਵਲੋਂ ਹਿਰਾਸਤ 'ਚ ਲਏ ਗਏ ਜਹਾਜ਼ ਦੇ ਚਾਲਕ ਦਲ 'ਚ ਇਕ ਭਾਰਤੀ ਵੀ ਸ਼ਾਮਿਲ <br/>
Ad Position 24