20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਚੰਡੀਗੜ੍ਹ 'ਚ ਪਾਣੀ ਦੀ ਕਮੀ ਨੇ ਖੜ੍ਹੇ ਕੀਤੇ ਸਵਾਲ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਮੌਜੂਦਾ ਕੌਂਸਲਰ ਜਸਬੀਰ ਸਿੰਘ ਬੰਟੀ ਅਤੇ ਕੌਂਸਲਰ ਪ੍ਰੇਮ ਲਤਾ ਵਲੋਂ ਵਾਟਰ ਵਰਕਸ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 24-04-2026
ਚੰਡੀਗੜ੍ਹ, 23 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਸ਼ਹਿਰ 'ਚ ਗਰਮੀ ਦੀ ਸ਼ੁਰੂਆਤ ਨਾਲ ਹੀ ਜਲ ਸਪਲਾਈ ਪ੍ਰਣਾਲੀ ਡਗਮਗਾਉਣ ਲੱਗੀ ਹੈ, ਜਿਸ ਕਾਰਨ ਕਈ ਇਲਾਕਿਆਂ 'ਚ ਪਾਣੀ ਦੀ ਕਮੀ ਅਤੇ ਘੱਟ ਦਬਾਅ ਦੀ ਸਮੱਸਿਆ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ | ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਪਹਿਲੀ ਅਤੇ ਦੂਜੀ ਮੰਜ਼ਿਲਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਥਿਤੀ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 24 ਦੇ ਮੌਜੂਦਾ ਕੌਂਸਲਰ ਜਸਬੀਰ ਸਿੰਘ ਬੰਟੀ ਅਤੇ ਕੌਂਸਲਰ ਪ੍ਰੇਮ ਲਤਾ ਵਲੋਂ ਸੈਕਟਰ-39 ਅਤੇ ਸੈਕਟਰ-37 ਸਥਿਤ ਪਬਲਿਕ ਹੈਲਥ ਵਾਟਰ ਵਰਕਸ ਦਾ ਨਿਰੀਖਣ ਕੀਤਾ ਗਿਆ | ਦੌਰੇ ਦੌਰਾਨ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ, ਜਿਨ੍ਹਾਂ ਨੇ ਪੂਰੇ ਪ੍ਰਣਾਲੀ ਦੀ ਹਾਲਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ | ਦੋਵਾਂ ਕੌਸਲਰਾਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਨਾਗਰਿਕਾਂ ਨੂੰ ਬੁਨਿਆਦੀ ਸਹੂਲਤ ਵਜੋਂ ਪਾਣੀ ਹੀ ਪੂਰਾ ਨਹੀਂ ਮਿਲ ਰਿਹਾ ਤਾਂ ਹਰ ਸਾਲ ਪਾਣੀ ਦੇ ਰੇਟ ਵਧਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਬਣਦਾ | ਉਨ੍ਹਾਂ ਕਿਹਾ ਕਿ ਗਰਮੀ ਦੀ ਸ਼ੁਰੂਆਤ ਹੋਣ ਦੇ ਬਾਵਜੂਦ ਨਿਗਮ ਦੀ ਤਿਆਰੀਆਂ ਪੂਰੀ ਤਰ੍ਹਾਂ ਨਾਕਾਫੀ ਸਾਬਤ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਨਿਰੀਖਣ ਦੌਰਾਨ ਸਾਹਮਣੇ ਆਇਆ ਕਿ ਕਈ ਵਾਟਰ ਵਰਕਸ 'ਚ ਇਲੈਕਟਿ੍ਕ ਪੈਨਲ ਖਰਾਬ ਹਨ, ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਪੰਪਿੰਗ ਮਸ਼ੀਨਰੀ ਪੁਰਾਣੀ ਅਤੇ ਜਰਜਰ ਹਾਲਤ 'ਚ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਕੋਈ ਵੱਡੀ ਮੁਰੰਮਤ ਜਾਂ ਨਿਯਮਤ ਰੱਖ-ਰਖਾਅ ਨਹੀਂ ਕੀਤਾ ਗਿਆ | ਲਗਭਗ 60 ਫ਼ੀਸਦੀ ਮਸ਼ੀਨਰੀ ਅਣਉਪਯੋਗ ਹੋ ਚੁੱਕੀ ਹੈ, ਜਿਸ ਨਾਲ ਸਿਸਟਮ ਦੀ ਕਾਰਗੁਜ਼ਾਰੀ ਵਿਚ 30 ਤੋਂ 40 ਫੀਸਦੀ ਤੱਕ ਗਿਰਾਵਟ ਆਈ ਹੈ | ਪੰਪ, ਮੋਟਰ, ਇਲੈਕਟਿ੍ਕ ਪੈਨਲ ਅਤੇ ਸਲੂਇਸ ਵਾਲਵ ਵੀ ਖਰਾਬ ਹਾਲਤ ਵਿਚ ਪਾਏ ਗਏ | ਇਸ ਤੋਂ ਇਲਾਵਾ ਸੈਕਸ਼ਨ ਅਤੇ ਡਿਲਿਵਰੀ ਐਮ.ਐਸ. ਪਾਈਪਲਾਈਨ ਪਿਛਲੇ 20 ਸਾਲਾਂ ਤੋਂ ਨਹੀਂ ਬਦਲੀ ਗਈ ਅਤੇ ਸਿਰਫ਼ ਅਸਥਾਈ ਮੁਰੰਮਤਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਨਾ ਚੋਅ 'ਤੇ ਹਾਈ ਲੈਵਲ ਪੁਲ ਨਾਲ ਬਦਲੇਗੀ ਆਵਾਜਾਈ ਦੀ ਤਸਵੀਰ 16.63 ਕਰੋੜ ਦੀ ਲਾਗਤ ਵਾਲੇ ਪੁਲ ਨਾਲ ਮਨੀਮਾਜਰਾ-ਸੈਕ... ਅਗਲੀ ਖ਼ਬਰ -145 ਕਰੋੜ ਰੁਪਏ ਦੀ ਐਫ.ਡੀ. ਧੋਖਾਧੜੀ- ਈ.ਡੀ. ਵਲੋਂ ਪੰਜਾਬ ਤੇ ਹਰਿਆਣਾ 'ਚ 10 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ <br...
Ad Position 24