ਸਾਹਿਤਕਾਰ ਕਿ੍ਸ਼ਨ ਬੇਤਾਬ ਦਾ ਦਿਹਾਂਤ
ਅਜੀਤ ਡੈਸਕ
25-04-2026
ਸੰਗਰੂਰ, 24 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਅਤੇ ਉਰਦੂ ਦੇ ਨਾਮਵਰ ਲੇਖਕ ਕਿ੍ਸ਼ਨ ਬੇਤਾਬ (93) ਦਾ ਅੱਜ ਇੱਥੇ ਦਿਹਾਂਤ ਹੋ ਗਿਆ | ਉਨ੍ਹਾਂ ਦੇ ਬਜ਼ੁਰਗਾਂ ਨੂੰ ਤਤਕਾਲੀਨ ਰਾਜੇ ਦੇ ਦਰਬਾਰ ਵਿਚ ਕੁਰਸੀ ਨਸ਼ੀਨ ਦਾ ਦਰਜਾ ਹਾਸਲ ਸੀ | ਬੇਤਾਬ ਨੇ ਸੂਰਜ ਦਾ ਸਫ਼ਰ, ਕੇਸਰ ਦੀ ਖ਼ੁਸ਼ਬੋ ਅਤੇ ਸੰਗਰੂਰ ਦਾ ਇਤਿਹਾਸ ਸਮੇਤ 9 ਪੁਸਤਕਾਂ ਲਿਖੀਆਂ ਸਨ, ਜਿਨ੍ਹਾਂ ਵਿਚ ਉਰਦੂ ਦੀ ਇੱਕ ਪੁਸਤਕ ਵੀ ਸ਼ਾਮਲ ਹੈ | ਉਨ੍ਹਾਂ ਨੇ ਪਾਕਿਸਤਾਨ ਦੇ ਲਾਹੌਰ ਸਥਿਤ ਦਿਆਲ ਸਿੰਘ ਮਜੀਠੀਆ ਆਡੀਟੋਰੀਅਮ ਵਿਚ ਕੌਮਾਂਤਰੀ ਮੁਸ਼ਾਇਰੇ ਵਿਚ ਆਪਣਾ ਲੋਹਾ ਮਨਵਾਇਆ ਸੀ | ਅਧਿਆਪਕ ਵਜੋਂ ਸੇਵਾਮੁਕਤ ਹੋਏ ਬੇਤਾਬ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ | ਉਨ੍ਹਾਂ ਦੇ ਦਿਹਾਂਤ 'ਤੇ ਸ਼ੋ੍ਰਮਣੀ ਸਾਹਿਤਕਾਰ ਡਾ. ਤੇਜਵੰਤ ਸਿੰਘ ਮਾਨ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ, ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ, ਚੇਅਰਮੈਨ ਬਲਵੰਤ ਸਿੰਘ ਜੋਗਾ, ਕੋਆਰਡੀਨੇਟਰ ਜੀਤ ਹਰਜੀਤ, ਲੇਖਕ ਮੋਹਨ ਸ਼ਰਮਾ, ਸੁਰਿੰਦਰ ਸ਼ਰਮਾ ਪੱਪੂ, ਦਿਨੇਸ਼ ਐਡਵੋਕੇਟ, ਕੁਲਵੰਤ ਕਸਕ, ਅਨੋਖ ਸਿੰਘ ਵਿਰਕ, ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਸੁਰਿੰਦਰਪਾਲ ਸਿੰਘ ਸਿਦਕੀ, ਸੁਰਜੀਤ ਸਿੰਘ ਰਮਲਾ ਅਤੇ ਹੋਰਨਾਂ ਨੇ ਦੁੱਖ ਪ੍ਰਗਟਾਇਆ ਹੈ | ਪਰਿਵਾਰਕ ਸੂਤਰਾਂ ਅਨੁਸਾਰ ਬੇਤਾਬ ਦਾ ਅੰਤਿਮ ਸੰਸਕਾਰ 25 ਅਪ੍ਰੈਲ ਨੰੂ ਸਵੇਰੇ ਕੀਤਾ ਜਾਵੇਗਾ |