02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪੰਜਾਬ ਵਿਚ ਕਣਕ ਦੀ ਖ਼ਰੀਦ 94 ਲੱਖ ਮੀਟਿ੍ਕ ਟਨ ਤੋਂ ਪਾਰ <br/>

Ad Position 21
No active advertisement
ਅਜੀਤ ਡੈਸਕ 27-04-2026
ਮੂਣਕ, 26 ਅਪ੍ਰੈਲ (ਕੇਵਲ ਸਿੰਗਲਾ)-ਪੰਜਾਬ ਵਿਚ ਹਾੜੀ ਮੌਸਮ ਦੌਰਾਨ ਕਣਕ ਦੀ ਖ਼ਰੀਦ ਮੁਹਿੰਮ ਜ਼ੋਰਾਂ 'ਤੇ ਹੈ ਅਤੇ ਰਾਜ ਵਿਚ ਖ਼ਰੀਦ ਦੇ ਅੰਕੜੇ ਲਗਾਤਾਰ ਵਧ ਰਹੇ ਹਨ | ਸਨਿਚਰਵਾਰ ਤੱਕ ਕੁੱਲ ਕਣਕ ਦੀ ਆਮਦ 94,11,200 ਮੀਟਰਿਕ ਟਨ ਤੋਂ ਪਾਰ ਹੋ ਗਈ ਹੈ, ਜੋ ਕਿ ਇਸ ਸੀਜ਼ਨ ਦੇ ਕੁੱਲ ਅੰਦਾਜ਼ੇ ਦਾ ਲਗਭਗ 72 ਫ਼ੀਸਦੀ ਹੈ | ਹੁਣ ਤੱਕ ਕੁੱਲ 90,17,811 ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ | ਇਸ ਵਿਚੋਂ 89,70,433 ਮੀਟਰਿਕ ਟਨ ਕਣਕ ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀ ਗਈ ਹੈ, ਜਦਕਿ ਨਿੱਜੀ ਵਪਾਰੀਆਂ ਦਾ ਹਿੱਸਾ ਸਿਰਫ਼ 47,378 ਮੀਟਰਿਕ ਟਨ ਹੈ | ਪਨਗ੍ਰੇਨ ਸਭ ਤੋਂ ਵੱਡੀ ਖ਼ਰੀਦ ਏਜੰਸੀ ਵਜੋਂ ਸਾਹਮਣੇ ਆਈ ਹੈ | ਇਸ ਤੋਂ ਇਲਾਵਾ ਐਫ.ਸੀ.ਆਈ., ਮਾਰਕਫੈੱਡ, ਪੰਜਾਬ ਸਟੇਟ ਵੇਅਰ ਹਾਊਸ ਅਤੇ ਪਨਸਪ ਵੀ ਮੰਡੀਆਂ ਵਿਚ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸਰਗਰਮ ਹਨ | ਸੂਬੇ ਵਿਚ ਕਣਕ ਦੀ ਵਾਢੀ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ ਮੰਡੀਆਂ ਵਿਚ ਆਮਦ ਵੀ ਅੰਤਲੇ ਪੜਾਅ 'ਤੇ ਹੈ | ਇਸ ਸਮੇਂ ਤਕਰੀਬਨ 4 ਲੱਖ ਮੀਟਰਿਕ ਟਨ ਕਣਕ ਅਣਵਿਕਿਆ ਪਈ ਹੈ, ਜਿਸ ਨੰੂ ਜਲਦ ਤੋਂ ਜਲਦ ਖ਼ਰੀਦਣ ਲਈ ਅਧਿਕਾਰੀ ਯਤਨ ਕਰ ਰਹੇ ਹੈ | 25 ਅਪ੍ਰੈਲ ਤੱਕ ਕੁੱਲ 29,02,220 ਮੀਟਰਿਕ ਟਨ ਕਣਕ ਦੀ ਲਿਫ਼ਟਿੰਗ ਹੋਈ ਹੈ, ਜਦਕਿ ਇੱਕ ਦਿਨ ਵਿਚ 4,70,377 ਮੀਟਰਿਕ ਟਨ ਲਿਫ਼ਟਿੰਗ ਦਰਜ ਕੀਤੀ ਗਈ | ਕੁੱਲ ਮਿਲਾ ਕੇ 60,68,213 ਮੀਟਰਿਕ ਟਨ ਅਜੇ ਵੀ ਮੰਡੀਆਂ ਵਿਚ ਪਈ ਹੋਈ ਹੈ, ਜੋ ਆੜ੍ਹਤੀਆਂ, ਮਜ਼ਦੂਰਾਂ ਅਤੇ ਖ਼ਰੀਦ ਏਜੰਸੀਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ | ਕਣਕ ਦੀ ਆਮਦ ਦੇ ਮਾਮਲੇ ਵਿਚ ਮੋਹਾਲੀ 96 ਫ਼ੀਸਦੀ ਨਾਲ ਸਿਖਰ 'ਤੇ ਹੈ | ਪਟਿਆਲਾ ਅਤੇ ਕਪੂਰਥਲਾ 88 ਫ਼ੀਸਦੀ ਨਾਲ ਅੱਗੇ ਹਨ, ਜਦਕਿ ਸੰਗਰੂਰ ਅਤੇ ਫ਼ਤਿਹਗੜ੍ਹ ਸਾਹਿਬ ਨੇ ਵੀ ਲਗਭਗ 80 ਫ਼ੀਸਦੀ ਪ੍ਰਦਰਸ਼ਨ ਕੀਤਾ | ਵਿੱਤੀ ਪੱਖ ਤੋਂ, ਹੁਣ ਤੱਕ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 17,749.59 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ | 48 ਘੰਟਿਆਂ ਵਿਚ ਭੁਗਤਾਨ ਕਰਨ ਦੇ ਨਿਯਮ ਦੀ ਵੱਡੇ ਪੱਧਰ 'ਤੇ ਪਾਲਨਾ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲ ਰਹੀ ਹੈ | ਉੱਘੇ ਕਿਸਾਨ ਨਰਿੰਦਰ ਸਿੰਘ ਸੇਖੋਂ ਅਤੇ ਨਗਰ ਪੰਚਾਇਤ ਮੈਂਬਰ ਭੋਲਾ ਸਿੰਘ ਸੇਖੋਂ ਨੇ ਕਿਹਾ ਕਿ ਭਾਵੇਂ ਭੁਗਤਾਨ ਸਮੇਂ 'ਤੇ ਮਿਲ ਰਿਹਾ ਹੈ, ਪਰ ਮੰਡੀਆਂ ਵਿਚ ਕਣਕ ਦੇ ਵੱਡੇ ਢੇਰ ਲੱਗਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਲਿਫ਼ਟਿੰਗ ਦੀ ਧੀਮੀ ਗਤੀ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ |

Ad Position 22
No active advertisement
ਪਿਛਲੀ ਖ਼ਬਰ ਅਪ੍ਰੈਲ 'ਚ ਬਿਜਲੀ ਦੀ ਮੰਗ ਰਿਕਾਰਡ 12130 ਮੈਗਾਵਾਟ 'ਤੇ ਪਹੁੰਚੀ <br/> ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਵਿਸ਼ਾਲ ਪੰਥਕ ਇਕੱਤਰਤਾ <br/>
Ad Position 24