02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਅਪ੍ਰੈਲ 'ਚ ਬਿਜਲੀ ਦੀ ਮੰਗ ਰਿਕਾਰਡ 12130 ਮੈਗਾਵਾਟ 'ਤੇ ਪਹੁੰਚੀ <br/>

Ad Position 21
No active advertisement
ਅਜੀਤ ਡੈਸਕ 27-04-2026

* ਗਰਮੀ 'ਚ ਬਿਜਲੀ ਕੱਟਾਂ ਨੇ ਹਾੜ੍ਹੇ ਕਢਵਾਏ * ਆਉਣ ਵਾਲੇ ਦੋ ਦਿਨਾਂ 'ਚ ਮਿਲ ਸਕਦੀ ਹੈ ਰਾਹਤ-ਮੌਸਮ ਵਿਭਾਗ
ਪਟਿਆਲਾ, 26 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸੂਬੇ ਦੇ ਲੋਕ ਇਕ ਪਾਸੇ ਜਿੱਥੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹਨ ਉੱਥੇ ਹੀ ਪੈ ਰਹੀ ਅੰਤਾਂ ਦੀ ਗਰਮੀ ਅਤੇ ਚੱਲਦੀ ਲੂ ਨੇ ਲੋਕਾਂ ਦਾ ਜੀਉਣਾ ਮੁਹਾਲ ਕੀਤਾ ਪਿਆ ਹੈ | ਹਾਲ-ਏ-ਆਲਮ ਇਹ ਹੈ ਕਿ ਫ਼ਰੀਦਕੋਟ ਤੇ ਬਠਿੰਡਾ ਜ਼ਿਲਿ੍ਹਆਂ ਦਾ ਤਾਪਮਾਨ 45 ਡਿਗਰੀ ਅਤੇ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਅਤੇ ਅੰਮਿ੍ਤਸਰ ਦਾ ਤਾਪਮਾਨ 40 ਤੋਂ 42 ਡਿਗਰੀ ਪਾਰ ਕਰ ਰਿਹਾ ਹੈ | ਜਿਸ ਕਾਰਨ ਬਿਜਲੀ ਦੀ ਮੰਗ 'ਚ ਅਪ੍ਰੈਲ ਮਹੀਨੇ 'ਚ ਹੀ ਰਿਕਾਰਡਤੋੜ ਵਾਧਾ ਦੇਖਣ ਨੂੰ ਮਿਲਿਆ ਹੈ | ਜੇਕਰ ਇਸ ਮਹੀਨੇ ਦੀ ਬਿਜਲੀ ਦੀ ਮੰਗ ਦੇਖੀ ਜਾਵੇ ਤਾਂ 12130 ਮੈਗਾਵਾਟ ਅਪ੍ਰੈਲ ਵਿਚ ਹੀ ਮੰਗ ਹੋਣਾ ਬਿਜਲੀ ਨਿਗਮ ਲਈ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਹੈ | ਜਦੋਂ ਕਿ ਲੰਘੇ ਦੋ ਵਰਿ੍ਹਆਂ 2024 'ਚ 9950, 2025 'ਚ 10918 ਮੈਗਾਵਾਟ ਅਪ੍ਰੈਲ ਮਹੀਨੇ ਦੀ ਵਧ ਤੋਂ ਵਧ ਮੰਗ ਨੋਟ ਕੀਤੀ ਗਈ ਸੀ | ਇਕ ਪਾਸੇ ਬਿਜਲੀ ਨਿਗਮ ਲਾਈਨਾਂ ਦੀ ਮੁਰੰਮਤ ਦੇ ਨਾਂਅ ਹੇਠ ਕੱਟ ਲਗਾ ਕੇ ਦਿਨ 'ਚ ਹੀ ਲੋਕਾਂ ਦਾ ਜਿਊਣਾ ਦੁੱਭਰ ਕਰ ਰਿਹਾ ਹੈ ਉੱਥੇ ਹੀ ਸੂਬੇ ਦੇ ਬਹੁਤੇ ਪਿੰਡਾਂ 'ਚ ਦਿਨ ਤੇ ਰਾਤ ਸਮੇਂ ਲਗਦੇ ਬਿਜਲੀ ਕੱਟਾਂ ਕਾਰਨ ਦੁਖੀ ਹੁੰਦੇ ਲੋਕਾਂ ਵਲੋਂ ਬਿਜਲੀ ਗਰਿੱਡਾਂ ਦੇ ਸਾਹਮਣੇ ਹਾਲ-ਦੁਹਾਈ ਪਾਈ ਜਾ ਰਹੀ ਹੈ | ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਨ੍ਹਾਂ ਅਨੁਸਾਰ 28 ਤੋਂ 30 ਅਪ੍ਰੈਲ 'ਚ ਮੌਸਮ ਦੇ ਬਦਲਣ ਸਮੇਤ ਹਨੇਰੀ, ਝੱਖੜ ਅਤੇ ਮੀਂਹ ਬਾਰੇ ਆਖਿਆ ਗਿਆ ਹੈ ਪਰੰਤੂ ਹਾਲੇ ਸੂਬੇ ਦੇ ਲੋਕਾਂ ਨੂੰ ਇਕ ਦਿਨ ਹੋਰ ਗਰਮੀ ਦਾ ਪ੍ਰਕੋਪ ਜਿਉਂ ਦਾ ਤਿਉਂ ਝੱਲਣਾ ਪਵੇਗਾ | ਅੱਜ ਦੀ ਬਿਜਲੀ ਦੀ ਮੰਗ ਕੱਲ੍ਹ ਨਾਲੋਂ ਲਗਭਗ 900 ਮੈਗਾਵਾਟ ਘੱਟ ਹੋਣ ਦੇ ਨਾਲ ਨਾਲ 11519 ਮੈਗਾਵਾਟ ਚੱਲ ਰਹੀ ਹੈ ਪਰੰਤੂ ਗਰਮੀ ਅਤੇ ਲੂ ਸਮੇਤ ਵਧੇ ਤਾਪਮਾਨ ਨੇ ਲੋਕਾਂ ਨੂੰ ਕਿਸੇ ਪਾਸੇ ਰਾਹਤ ਦਿੱਤੀ ਨਹੀਂ ਲਗਦੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ 'ਚ ਵਧਿਆ ਤਾਪਮਾਨ ਪਿਛਲੇ 4 ਸਾਲਾ ਦੇ ਰਿਕਾਰਡ ਨੂੰ ਤੋੜ ਕੇ ਆਮ ਨਾਲੋਂ 5 ਡਿਗਰੀ ਉੱਪਰ ਚੱਲ ਰਿਹਾ ਹੈ |
ਸੂਬੇ ਦੀ ਵੱਧ ਤੋਂ ਵੱਧ ਬਿਜਲੀ ਦੀ ਅੱਜ ਦੀ ਮੰਗ 11519 ਮੈਗਾਵਾਟ ਹੈ, ਜੋ ਸੂਬੇ ਦੇ ਨਿੱਜੀ ਅਤੇ ਸਰਕਾਰੀ ਥਰਮਲ ਪਲਾਂਟਾਂ ਦੇ 15 'ਚੋਂ 14 ਯੂਨਿਟਾਂ ਤੋਂ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ | ਜਿਸ 'ਚ ਸਰਕਾਰੀ ਥਰਮਲ ਪਲਾਂਟ ਰੋਪੜ ਦੇ 4 ਵਿਚੋਂ 3 ਯੂਨਿਟਾਂ ਤੋਂ 422, ਲਹਿਰਾ ਮੁਹੱਬਤ ਦੇ 4 ਯੂਨਿਟਾਂ ਤੋਂ 804, ਗੋਇੰਦਵਾਲ ਦੇ 2 ਯੂਨਿਟਾਂ ਤੋਂ 501 ਅਤੇ ਨਿੱਜੀ ਥਰਮਲ ਪਲਾਂਟਾਂ ਦੇ ਰਾਜਪੁਰਾ ਦੇ 2 ਯੂਨਿਟਾਂ ਤੋਂ 1320, ਤਲਵੰਡੀ ਸਾਬੋ ਦੇ 3 ਯੂਨਿਟਾਂ ਤੋਂ 1738 ਮੈਗਾਵਾਟ ਸਮੇਤ ਪਣਬਿਜਲੀ ਤੋਂ 227 ਮੈਗਾਵਾਟ ਬਿਜਲੀ ਪ੍ਰਾਪਤ ਕਰ ਕੇ ਕੁੱਲ 5182 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 80 ਹਜ਼ਾਰ ਤੋਂ ਵੱਧ ਅਧਿਆਪਕ ਸਕੂਲੋਂ ਬਾਹਰ 27 ਲੱਖ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ <br/> ਅਗਲੀ ਖ਼ਬਰ ਪੰਜਾਬ ਵਿਚ ਕਣਕ ਦੀ ਖ਼ਰੀਦ 94 ਲੱਖ ਮੀਟਿ੍ਕ ਟਨ ਤੋਂ ਪਾਰ <br/>
Ad Position 24