02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਲਾਹੌਰ 'ਚ 6 ਸਾਲ ਤੋਂ ਸੀਲ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 27-04-2026

ਅੰਮਿ੍ਤਸਰ, 26 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਨੌਲੱਖਾ ਬਾਜ਼ਾਰ 'ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਅਸਥਾਨ ਨੂੰ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਲਗਭਗ 6 ਸਾਲ ਪਹਿਲਾਂ ਸੀਲ ਕੀਤਾ ਗਿਆ ਸੀ | ਇਹ ਅਸਥਾਨ ਪਾਕਿਸਤਾਨੀ ਸਿੱਖਾਂ ਸਮੇਤ ਦੇਸ਼-ਵਿਦੇਸ਼ ਦੀ ਸੰਗਤ ਲਈ ਅਜੇ ਵੀ ਬੰਦ ਹੈ ਅਤੇ ਉਨ੍ਹਾਂ ਨੂੰ ਇੱਥੇ ਦਰਸ਼ਨਾਂ ਲਈ ਜਾਣ ਦੀ ਮਨਜ਼ੂਰੀ ਨਹੀਂ ਹੈ | ਇਸਨੂੰ ਲੈ ਕੇ ਪਾਕਿ ਸਿੱਖ ਸੰਗਤ 'ਚ ਭਾਰੀ ਰੋਸ ਬਣਿਆ ਹੋਇਆ ਹੈ ਤੇ ਉਨ੍ਹਾਂ ਸਾਫ਼ ਤੌਰ 'ਤੇ ਕਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਨਵਉਸਾਰੀ 'ਤੇ ਅਰਬਾਂ ਰੁਪਏ ਖ਼ਰਚਣ ਦੇ ਨਾਲ-ਨਾਲ ਪੁਰਾਣੇ ਇਤਿਹਾਸਕ ਗੁਰਦੁਆਰਿਆਂ ਤੇ ਖ਼ਾਸ ਤੌਰ 'ਤੇ ਭਾਈ ਮਨੀ ਸਿੰਘ ਦੀ ਸਮਾਧ ਅਤੇ ਭਾਈ ਤਾਰੂ ਸਿੰਘ ਦੀ ਸਮਾਧ ਨੂੰ ਵੀ ਕਬਜ਼ਾਮੁਕਤ ਕਰਵਾਏ | ਪਾਕਿ ਦੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਨਾਂਅ ਹਿੰਦੂ ਔਕਾਫ਼ ਵਲੋਂ ਲਗਾਈ 4-5 ਕਨਾਲ ਭੂਮੀ ਹਥਿਆਉਣ ਲਈ ਸੁਹੇਲ ਬੱਟ ਪੁੱਤਰ ਸਲਾਹੁਦੀਨ ਬੱਟ ਅਤੇ ਕੱਟੜਪੰਥੀ ਸਮੂਹ ਦਾਵਤ-ਏ-ਇਸਲਾਮੀ (ਬਰੇਲਵੀ) ਵਲੋਂ ਵਿਵਾਦ ਖੜ੍ਹਾ ਕਰਕੇ ਇਸ ਅਸਥਾਨ ਨੂੰ ਪੱਕੇ ਤੌਰ 'ਤੇ ਸੀਲ ਕਰਵਾਇਆ ਗਿਆ ਹੈ | ਉਨ੍ਹਾਂ ਦਾ ਦਾਅਵਾ ਹੈ ਕਿ ਜਿਸ ਜ਼ਮੀਨ 'ਤੇ ਸ਼ਹੀਦੀ ਅਸਥਾਨ ਸਥਾਪਿਤ ਹੈ, ਉਹ ਸਾਰੀ ਭੂਮੀ ਹਜ਼ਰਤ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੀ ਹੈ | ਉਕਤ ਵਿਵਾਦ ਦੇ ਚੱਲਦਿਆਂ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਵੀ ਪਿਛਲੇ 6 ਸਾਲ ਤੋਂ ਉਕਤ ਅਸਥਾਨ ਦੀ ਬਜਾਇ ਇਸ ਦੇ ਸਾਹਮਣੇ ਸਥਿਤ ਗੁਰਦੁਆਰਾ ਸ਼ਹੀਦਗੰਜ ਸਿੰਘ ਸਿੰਘਣੀਆਂ ਵਿਖੇ ਕਰਾਏ ਜਾ ਰਹੇ ਹਨ | ਚਾਵਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਹੀਦੀ ਅਸਥਾਨ ਨੂੰ ਖੁਲ੍ਹਵਾਉਣ ਲਈ ਲਈ ਉਪਰਾਲੇ ਕੀਤੇ ਗਏ ਸਨ, ਪਰ ਗੁਰਦੁਆਰਾ ਕਮੇਟੀ ਦੀ ਚੁੱਪ ਕਾਰਨ ਇਹ ਮਾਮਲਾ ਠੰਡੇ ਬਸਤੇ 'ਚ ਪੈ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾ. ਸੁਰਜੀਤ ਸਿੰਘ ਮੱਕੜ ਨੇ ਟੋਕੀਓ ਵਿਚ ਭਾਰਤ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਬੰਗਲਾਦੇਸ਼ ਗੁਰਧਾਮ ਯਾਤਰਾ 'ਤੇ ਗਏ ਜਥੇ ਨੇ ਗੁਰਦੁਆਰਾ ਸੰਗਤ ਟੋਲਾ ਸਾਹਿਬ ਦੇ ਕੀਤੇ ਦਰਸ਼ਨ <br/>
Ad Position 24