ਅੰਮਿ੍ਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ)-ਪਿਛਲੇ ਦਿਨੀਂ ਪੰਜਾਬ ਤੋਂ ਖਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਮਨਾਉਣ ਬੰਗਲਾਦੇਸ਼ ਗਏ 40 ਸਿੱਖ ਸ਼ਰਧਾਲੂਆਂ ਦੇ ਜਥੇ ਵਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੰਗਤ ਟੋਲਾ ਸਾਹਿਬ ਢਾਕਾ ਵਿਖੇ ਦਰਸ਼ਨ ਕੀਤੇ ਗਏ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣ ਉਪਰੰਤ ਸ੍ਰੀ ਐਮ.ਕੇ. ਰਾਏ, ਸ੍ਰੀ ਸ਼ਿਬੂ ਰਾਏ ਤੇ ਸ੍ਰੀ ਜਤਨ ਦਾਸ ਨੇ ਗੁਰਬਾਣੀ ਸ਼ਬਦ ਕੀਰਤਨ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਭੇਜ ਸਿੰਘ ਨੇ ਅਰਦਾਸ ਉਪਰੰਤ ਹੁਕਮਨਾਮਾ ਸਰਵਣ ਕਰਵਾਇਆ | ਇਸ ਮੌਕੇ ਗ੍ਰੰਥੀ ਸਿੰਘ, ਅਜੈਬ ਸਿੰਘ ਪ੍ਰਧਾਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਤੇ ਜਥਾ ਮੁਖੀ ਹਰਭਜਨ ਸਿੰਘ ਸੰਧੂ ਵਲੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ | ਇਸ ਸਮਾਗਮ ਵਿਚ ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਆਫ ਇੰਡੀਆ ਦੇ ਫਸਟ ਸਕੱਤਰ ਗੋਕਲ ਵੀ.ਕੇ. ਵੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਨੇਜਮੈਂਟ ਬੋਰਡ ਦੇ ਸਕੱਤਰ ਸ੍ਰੀ ਤਪਸ ਲਾਲ ਚੌਧਰੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਹਾਜ਼ਰ ਸਨ |
ਬੰਗਲਾਦੇਸ਼ ਗੁਰਧਾਮ ਯਾਤਰਾ 'ਤੇ ਗਏ ਜਥੇ ਨੇ ਗੁਰਦੁਆਰਾ ਸੰਗਤ ਟੋਲਾ ਸਾਹਿਬ ਦੇ ਕੀਤੇ ਦਰਸ਼ਨ <br/>
ਅਜੀਤ ਡੈਸਕ
27-04-2026