02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਓਾਟਾਰੀਓ 'ਚ ਸਿੱਖ ਬਜ਼ੁਰਗ ਦੀ ਕੁੱਟਮਾਰ ਦਾ ਮਾਮਲਾ ਅਤਿ ਨਿੰਦਣਯੋਗ ਵਰਤਾਰਾ-ਜਥੇਦਾਰ ਬਾਬਾ ਟੇਕ ਸਿੰਘ <br/>

Ad Position 21
No active advertisement
ਅਜੀਤ ਡੈਸਕ 27-04-2026

ਤਲਵੰਡੀ ਸਾਬੋ, 26 ਅਪ੍ਰੈਲ (ਰਣਜੀਤ ਸਿੰਘ ਰਾਜੂ)-ਕੈਨੇਡਾ ਦੇ ਓਾਟਾਰੀਓ ਵਿਚ ਇਕ ਬਜ਼ੁਰਗ ਸਿੱਖ ਵਿਅਕਤੀ ਵਿਰੁੱਧ ਕੀਤੀ ਗਈ ਨਸਲੀ ਹਿੰਸਾ ਤੇ ਅਪਮਾਨਜਨਕ ਟਿੱਪਣੀਆਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਨਿੰਦਣਯੋਗ ਵਰਤਾਰਾ ਦੱਸਦਿਆਂ ਇਸਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਦੱਸਿਆ ਹੈ | ਇੱਥੋਂ ਜਾਰੀ ਪ੍ਰੈੱਸ ਬਿਆਨ 'ਚ ਸਿੰਘ ਸਾਹਿਬ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤ ਪਰਿਵਾਰ ਨੂੰ ਮਾਨਸਿਕ ਪੀੜਾ ਦਿੰਦੀਆਂ ਹਨ, ਸਗੋਂ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਦੇ ਅਕਸ ਨੂੰ ਵੀ ਢਾਹ ਲਾਉਂਦੀਆਂ ਹਨ | ਅੱਜ ਕੈਨੇਡਾ ਦੀ ਪਾਰਲੀਮੈਂਟ, ਕੈਬਨਿਟ ਅਤੇ ਪ੍ਰਸ਼ਾਸਨਿਕ ਢਾਂਚੇ ਵਿਚ ਸਿੱਖਾਂ ਦਾ ਅਹਿਮ ਸਥਾਨ ਹੈ | ਅਜਿਹੇ ਵਿਚ ਜਦੋਂ ਕੋਈ ਨੌਜਵਾਨ ਕਿਸੇ ਬਜ਼ੁਰਗ ਨੂੰ 'ਇਹ ਮੇਰਾ ਦੇਸ਼ ਹੈ' ਕਹਿ ਕੇ ਡਰਾਉਂਦਾ ਹੈ, ਤਾਂ ਉਹ ਕੈਨੇਡਾ ਦੇ ਆਪਣੇ ਸੰਵਿਧਾਨ 'ਵਿਭਿੰਨਤਾ ਵਿਚ ਏਕਤਾ' ਦੀ ਤੌਹੀਨ ਕਰਦਾ ਹੈ | ਸਿੰਘ ਸਾਹਿਬ ਨੇ ਓਾਟਾਰੀਓ ਪੁਲਿਸ ਅਤੇ ਕੈਨੇਡਾ ਦੇ ਸੂਬਾਈ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਮਹਿਜ਼ ਇੱਕ ਸਾਧਾਰਨ ਕੁੱਟਮਾਰ ਨਾ ਸਮਝਿਆ ਜਾਵੇ | ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਕਿਹਾ ਕਿ ਉਹ ਦਖ਼ਲ ਦੇ ਕੇ ਕੈਨੇਡਾ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਯਤਨ ਕਰੇ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਗੁਰਧਾਮ ਯਾਤਰਾ 'ਤੇ ਗਏ ਜਥੇ ਨੇ ਗੁਰਦੁਆਰਾ ਸੰਗਤ ਟੋਲਾ ਸਾਹਿਬ ਦੇ ਕੀਤੇ ਦਰਸ਼ਨ <br/> ਅਗਲੀ ਖ਼ਬਰ ਇਟਰਨਲ 'ਵਰਸਿਟੀ ਬੜੂ ਸਾਹਿਬ ਵਿਖੇ 'ਮਹਿਲਾ ਉਦਯਮਿਤਾ ਵਿਚਾਰ ਤੋਂ ਕਾਰਜ ਤੱਕ' ਵਿਸ਼ੇ 'ਤੇ ਵੈਬੀਨਾਰ <br/>
Ad Position 24