02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਡਾ. ਸੁਰਜੀਤ ਸਿੰਘ ਮੱਕੜ ਨੇ ਟੋਕੀਓ ਵਿਚ ਭਾਰਤ ਦਾ ਨਾਂਅ ਕੀਤਾ ਰੌਸ਼ਨ <br/>

Ad Position 21
No active advertisement
ਅਜੀਤ ਡੈਸਕ 27-04-2026

ਮੂਣਕ, 26 ਅਪ੍ਰੈਲ (ਕੇਵਲ ਸਿੰਗਲਾ)-ਪਿੰਡ ਮੂਣਕ (ਜ਼ਿਲ੍ਹਾ ਸੰਗਰੂਰ) ਲਈ ਇਹ ਬਹੁਤ ਮਾਣ ਅਤੇ ਖ਼ੁਸ਼ੀ ਦਾ ਮੌਕਾ ਹੈ ਕਿ ਇੱਥੇ ਦੇ ਜੰਮਪਲ ਪ੍ਰਸਿੱਧ ਵੈਟਰਨਰੀ ਡਾਕਟਰ ਡਾ. ਸੁਰਜੀਤ ਸਿੰਘ ਮੱਕੜ ਨੇ ਜਪਾਨ ਦੇ ਟੋਕਿਓ ਸ਼ਹਿਰ ਵਿਚ ਹੋਈ ਵਰਲਡ ਵੈਟਰਨਰੀ ਐਸੋਸੀਏਸ਼ਨ ਕਾਂਗਰਸ 2026 ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਆਪਣੀ ਮਹੱਤਵਪੂਰਨ ਖੋਜ ਪੇਸ਼ ਕੀਤੀ | ਇਹ ਉਪਲਬਧੀ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਮੂਣਕ, ਜ਼ਿਲ੍ਹਾ ਸੰਗਰੂਰ ਅਤੇ ਸਮੂਹ ਪੰਜਾਬ ਲਈ ਵੱਡਾ ਮਾਣ ਹੈ | ਡਾ. ਮੱਕੜ ਨੇ ਆਪਣੇ ਖੋਜ ਪੇਪਰ ਵਿਚ 'ਸਾਥੀ ਪਸ਼ੂਆਂ ਦੇ ਵਿਹਾਰਕ ਰੋਗਾਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਮਿਉਪੈਥੀ ਦਾ ਏਕੀਕਰਨ: ਇੱਕ ਵਨ ਹੈਲਥ ਦਿ੍ਸ਼ਟੀਕੋਣ' ਵਿਸ਼ੇ 'ਤੇ ਪੇਸ਼ਕਾਰੀ ਦਿੱਤੀ | ਇਸ ਖੋਜ ਵਿਚ ਉਨ੍ਹਾਂ ਨੇ ਆਧੁਨਿਕ ਤਕਨਾਲੋਜੀ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਪਰੰਪਰਾਗਤ ਹੋਮਿਉਪੈਥੀ ਨਾਲ ਜੋੜ ਕੇ ਪਸ਼ੂਆਂ ਦੇ ਵਿਹਾਰਕ ਰੋਗਾਂ ਦੇ ਇਲਾਜ ਲਈ ਨਵਾਂ ਰਸਤਾ ਦਰਸਾਇਆ | ਇਹ ਕੰਮ ਵਨ ਹੈਲਥ ਦੇ ਸਿਧਾਂਤ ਨਾਲ ਵੀ ਮੇਲ ਖਾਂਦਾ ਹੈ, ਜਿਸ ਵਿਚ ਮਨੁੱਖ, ਪਸ਼ੂ ਅਤੇ ਵਾਤਾਵਰਣ ਦੀ ਸਿਹਤ ਨੂੰ ਇੱਕ-ਦੂਜੇ ਨਾਲ ਜੁੜਿਆ ਮੰਨਿਆ ਜਾਂਦਾ ਹੈ | ਇਸ ਸਮੇਂ ਡਾ. ਸੁਰਜੀਤ ਸਿੰਘ ਮੱਕੜ ਬਿਹਾਰ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਪਟਨਾ ਵਿਚ ਪ੍ਰੋਫੈਸਰ ਆਫ਼ ਪ੍ਰੈਕਟਿਸ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਨੇ ਇਸ ਮੌਕੇ 'ਤੇ ਇੰਡੀਅਨ ਵੈਟਰਨਰੀ ਐਸੋਸੀਏਸ਼ਨ ਦਾ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ | ਡਾ. ਮੱਕੜ ਦੀ ਇਹ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਪਿੰਡਾਂ ਦੇ ਪਿਛੜੇ ਇਲਾਕਿਆਂ ਵਿੱਚੋਂ ਵੀ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ | ਮੂਣਕ ਵਰਗੇ ਵਿੱਦਿਅਕ ਤੌਰ 'ਤੇ ਪਛੜੇ ਇਲਾਕੇ ਤੋਂ ਉੱਠ ਕੇ ਵਿਸ਼ਵ ਮੰਚ 'ਤੇ ਪਹੁੰਚਣਾ ਨੌਜਵਾਨ ਪੀੜ੍ਹੀ ਲਈ ਵੱਡੀ ਪ੍ਰੇਰਣਾ ਹੈ |

Ad Position 22
No active advertisement
ਪਿਛਲੀ ਖ਼ਬਰ ਏ. ਐਸ. ਆਈ. ਵਲੋਂ ਪੱਤਰਕਾਰ ਨਾਲ ਦੁਰਵਿਵਹਾਰ ਦੀ ਨਿੰਦਾ <br/> ਅਗਲੀ ਖ਼ਬਰ ਲਾਹੌਰ 'ਚ 6 ਸਾਲ ਤੋਂ ਸੀਲ ਸ਼ਹੀਦੀ ਅਸਥਾਨ ਭਾਈ ਤਾਰੂ ਸਿੰਘ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ
Ad Position 24