02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਏ. ਐਸ. ਆਈ. ਵਲੋਂ ਪੱਤਰਕਾਰ ਨਾਲ ਦੁਰਵਿਵਹਾਰ ਦੀ ਨਿੰਦਾ <br/>

Ad Position 21
No active advertisement
ਅਜੀਤ ਡੈਸਕ 27-04-2026
ਜੰਡਿਆਲਾ ਮੰਜਕੀ, 26 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)-ਆਮ ਲੋਕਾਂ ਪ੍ਰਤੀ ਪੁਲਿਸ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦੀ ਮਿਸਾਲ ਥਾਣਾ ਸਦਰ ਜਲੰਧਰ ਦੇ ਦੋ ਪੁਲਿਸ ਮੁਲਾਜ਼ਮਾਂ ਵਲੋਂ ਇਕ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਤੋਂ ਮਿਲਦੀ ਹੈ | ਲੰਘੀ ਰਾਤ ਪੱਤਰਕਾਰ ਹਰਵਿੰਦਰ ਕੁਮਾਰ ਰਾਤ ਕਰੀਬ 8:30 ਵਜੇ ਜਮਸ਼ੇਰ ਤੋਂ ਨਾਨਕ ਪਿੰਡੀ ਨੂੰ ਜਾ ਰਿਹਾ ਸੀ ਤਾਂ ਗੰਦੇ ਨਾਲੇ ਦੇ ਪੁਲ ਨਜ਼ਦੀਕ ਥਾਣਾ ਸਦਰ ਜਲੰਧਰ ਦੇ ਦੋ ਏ. ਐਸ. ਆਈ. ਤੇ ਦੋ ਹੈੱਡ ਕਾਂਸਟੇਬਲ ਇਕ ਵਿਅਕਤੀ ਨੂੰ ਫੜ ਕੇ ਖੜੇ੍ਹ ਸਨ | ਜਦ ਹਰਵਿੰਦਰ ਕੁਮਾਰ ਨੇ ਰੁਕ ਕੇ ਮਾਮਲੇ ਸੰਬੰਧੀ ਜਾਣਕਾਰੀ ਹਾਸਿਲ ਕਰਨੀ ਚਾਹੀ ਤਾਂ ਇਕ ਏ. ਐਸ. ਆਈ. ਨੇ ਗਲਤ ਇਸ਼ਾਰਾ ਕਰਦਿਆਂ ਧਮਕਾਉਂਦੇ ਹੋਏ ਕਿਹਾ ਕਿ ਤੂੰ ਜਾ-ਜਾ ਤੁਰਿਆ ਜਾ ਮੈਂ ਤੈਨੂੰ ਜਾਣਦਾ ਆ ਕਿ ਤੂੰ ਪੱਤਰਕਾਰ ਆ' ਤੂੰ ਸਾਡਾ ਕੰਮ ਨਾ ਖਰਾਬ ਕਰ | ਉਸ ਦੇ ਨਾਲ ਹੀ ਖੜੇ੍ਹ ਡਿਊਟੀ ਅਫਸਰ ਨੇ ਕਿਹਾ ਕੀ ਜੇ ਤੂੰ ਰੁਕਣਾ ਹੈ ਤਾਂ ਤੈਨੂੰ ਕਾਬੂ ਕੀਤੇ ਗਏ ਵਿਅਕਤੀ ਦਾ ਗਵਾਹ ਬਣਨਾ ਪਵੇਗਾ | ਜੇਕਰ ਪੱਤਰਕਾਰ ਜੋ ਰੋਜ਼ਾਨਾ ਥਾਣੇ ਵਿਚ ਖਬਰਾਂ ਸੰਬੰਧੀ ਆਉਂਦਾ-ਜਾਂਦਾ ਹੈ, ਨੂੰ ਪੁਲਿਸ ਵਲੋਂ ਇਸ ਤਰ੍ਹਾਂ ਧਮਕਾਇਆ ਤੇ ਦੁਰਵਿਹਾਰ ਕੀਤਾ ਜਾ ਰਿਹਾ ਹੈ ਤਾਂ ਆਮ ਵਿਅਕਤੀ ਨੂੰ ਇਹ ਟਿੱਚ ਕਰਕੇ ਵੀ ਨਹੀਂ ਜਾਣਦੇ ਹੋਣਗੇ | ਇਸ ਘਟਨਾ ਸੰਬੰਧੀ ਜਦੋਂ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਕੁਮਾਰ ਸੂਰੀ ਨੇ ਕਿਹਾ ਕਿ ਉਹ ਮੁਲਾਜ਼ਮ ਨਵੇਂ ਆਏ ਹਨ ਤੁਸੀਂ ਥਾਣੇ ਆ ਜਾਣਾ ਤੁਹਾਡੀ ਜਾਣ-ਪਹਿਚਾਣ ਕਰਵਾ ਦੇਵਾਂਗਾ | ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਿਹਾ ਕਿ ਦੁਰਵਿਹਾਰ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੋਬਾਈਲ ਤੇ ਨਕਦੀ ਖੋਹ ਕੇ ਹੋਏ ਫਰਾਰ ਅਗਲੀ ਖ਼ਬਰ ਡਾ. ਸੁਰਜੀਤ ਸਿੰਘ ਮੱਕੜ ਨੇ ਟੋਕੀਓ ਵਿਚ ਭਾਰਤ ਦਾ ਨਾਂਅ ਕੀਤਾ ਰੌਸ਼ਨ <br/>
Ad Position 24