18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕੀ ਗ਼ੈਰ ਤਕਨੀਕੀ ਅਧਿਕਾਰੀਆਂ ਦੇ ਫ਼ੈਸਲਿਆਂ ਨਾਲ ਝੋਨੇ ਦੀ ਲਵਾਈ 'ਚ ਨਿਰਵਿਘਨ ਸਪਲਾਈ ਦੇ ਸਕੇਗਾ ਬਿਜਲੀ ਨਿਗਮ? <br/>

Ad Position 21
No active advertisement
ਅਜੀਤ ਡੈਸਕ 28-04-2026
ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 27 ਅਪ੍ਰੈਲ-ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਬਿਜਲੀ ਨਿਗਮ ਸੂਬੇ ਦੇ ਲੋਕਾਂ ਨੂੰ ਬਿਜਲੀ ਦੇਣ ਤੋਂ ਅਸਮਰਥ ਨਜ਼ਰ ਆਉਣ ਦੇ ਨਾਲ ਨਾਲ ਬਿਜਲੀ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਸੂਬੇ ਦੇ ਲੋਕ ਗਰਮੀ ਅਤੇ ਬਿਜਲੀ ਕੱਟਾਂ ਨੇ ਸਤਾਅ ਰੱਖੇ ਹਨ ਤੇ ਬਿਜਲੀ ਨਿਗਮ ਦੇ ਅਧਿਕਾਰੀ, ਕਰਮਚਾਰੀ ਬਿਜਲੀ ਗਰਿੱਡਾਂ ਤੇ ਲੋਕਾਂ ਦੇ ਵਿਰੋਧ ਨੂੰ ਸਹਿਣ ਲਈ ਮਜਬੂਰ ਹਨ | ਆਮ ਆਦਮੀ ਪਾਰਟੀ ਦੇ ਲੰਘੇ ਚਾਰ ਸਾਲਾਂ ਵਿਚ ਬਿਜਲੀ ਨਿਗਮ ਦੇ ਸੀ.ਐਮ.ਡੀ. ਦੇ ਤੌਰ 'ਤੇ ਤਕਨੀਕੀ ਅਧਿਕਾਰੀ ਬਲਦੇਵ ਸਿੰਘ ਸਰਾਂ ਦੇ ਹੋਣ ਨਾਲ ਜਿਥੇ ਝੋਨੇ ਦਾ ਸੀਜ਼ਨ ਬਿਨਾਂ ਕਿਸੇ ਰੁਕਾਵਟ ਤੋਂ ਚੱਲਿਆ ਉੱਥੇ ਹੀ ਆਮ ਆਦਮੀ ਪਾਰਟੀ ਦੀ ਸੱਤਾ ਦੇ ਆਖ਼ਰੀ ਸਾਲ ਸੂਬੇ ਦੇ ਲੋਕਾਂ ਨੂੰ ਆ ਰਹੀ ਬਿਜਲੀ ਦੀ ਕਿੱਲਤ ਦੀ ਗਾਜ ਹੁਣ 'ਆਪ' ਦਾ ਅਕਸ ਖ਼ਰਾਬ ਕਰ ਸਕਦੀ ਹੈ | ਜਿਸ ਦਾ ਵੱਡਾ ਕਾਰਨ 'ਆਪ' ਵਲੋਂ ਹੀ ਲਗਾਏ ਗੈਰ ਤਕਨੀਕੀ ਸੀ.ਐਮ.ਡੀ. ਅਤੇ ਕਿਸੇ ਹੋਰ ਡਾਇਰੈਕਟਰ ਨੂੰ ਡਾਇਰੈਕਟਰ ਜਨਰੇਸ਼ਨ ਦੇ ਵਾਧੂ ਦਿੱਤੇ ਚਾਰਜ ਦੀ ਕਾਰਗੁਜ਼ਾਰੀ ਨੂੰ ਮੰਨਿਆ ਜਾ ਰਿਹਾ ਹੈ | ਜਿਹੜਾ ਵਿਭਾਗ ਪਿਛਲੇ ਸਾਲ 2025-26 ਏ ਪਲੱਸ ਅਤੇ ਉਸ ਤੋਂ ਪਿਛਲੇ ਸਾਲ 2024-25 'ਚ ਏ ਗ੍ਰੇਡ ਰੇਟਿੰਗ 'ਤੇ ਆਇਆ ਸੀ ਉਸ ਦੀ ਰੇਟਿੰਗ ਉਪਰੋਕਤ ਕਾਰਨਾਂ ਕਰਕੇ ਇਸ ਵਾਰੀ ਤੀਜੇ-ਚੌਥੇ ਨੰਬਰ 'ਤੇ ਹੇਠਾਂ ਨੂੰ ਜਾ ਸਕਦੀ ਹੈ | ਇਸ ਸਾਲ ਅਪ੍ਰੈਲ ਮਹੀਨੇ ਵਿਚ ਹੀ ਲੱਗ ਰਹੇ ਬਿਜਲੀ ਦੇ ਕੱਟਾਂ ਬਾਰੇ ਬਿਜਲੀ ਨਿਗਮ ਦੇ ਅਧਿਕਾਰੀਆਂ ਵਲੋਂ ਆਪਣੀ ਲਾਈਨਾਂ ਦੀ ਮੁਰੰਮਤ ਨੂੰ ੂ ਆਖਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਇਹ ਕੰਮ ਸਾਲ ਦੇ ਫਰਵਰੀ ਮਹੀਨੇ ਵਿਚ ਹੋ ਜਾਣਾ ਹੁੰਦਾ ਹੈ | ਸੂਤਰਾਂ ਮੁਤਾਬਿਕ ਬਿਜਲੀ ਨਿਗਮ ਕੋਲ ਗੈਰ ਤਕਨੀਕੀ ਸੀ.ਐਮ.ਡੀ. ਅਤੇ ਝੋਨੇ ਦੀ ਲਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਈ ਪੱਕਾ ਡਾਇਕੈਰਟਰ ਜਨਰੇਸ਼ਨ ਹੈ ਹੀ ਨਹੀਂ | ਝੋਨੇ ਦੀ ਲਵਾਈ ਸਿਰ 'ਤੇ ਹੋਣ ਦੇ ਬਾਵਜੂਦ ਵੀ ਸਰਕਾਰ ਵਲੋਂ ਡਾਇਰੈਕਟਰ ਜਨਰੇਸ਼ਨ ਦਾ ਵਾਧੂ ਚਾਰਜ ਉਸ ਡਾਇਰੈਕਟਰ ਵੰਡ ਨੂੰ ਦਿੱਤਾ ਹੋਇਆ ਹੈ ਜਿਸ ਕੋਲ ਜਨਰੇਸ਼ਨ ਦਾ ਕੋਈ ਤਜ਼ਰਬਾ ਨਹੀਂ | ਬਿਜਲੀ ਨਿਗਮ ਇਸ ਤੋਂ ਪਹਿਲਾਂ ਇਕ ਵਾਰੀ ਆਈ.ਏ.ਐਸ. ਵੇਨੂੰ ਪ੍ਰਸ਼ਾਦ ਤੇ ਹੁਣ ਇਕ ਹੋਰ ਆਈ.ਏ.ਐਸ. ਦੇ ਅਧੀਨ ਕੀਤਾ ਗਿਆ ਹੈ ਜਿਸ ਨੂੰ ਨਾ ਹੀ ਕੋਈ ਤਕਨੀਕੀ ਜਾਣਕਾਰੀ ਹੈ ਅਤੇ ਨਾ ਹੀ ਅਜਿਹੀ ਹਾਲਤ 'ਚ ਲੰਘੇ ਦੋ ਮਹੀਨਿਆਂ ਵਿਚ ਇਕ ਦੁੱਕਾ ਦਿਨ ਨੂੰ ਛੱਡ ਕੇ ਬਿਜਲੀ ਨਿਗਮ ਦੇ ਮੁੱਖ ਦਫਤਰ ਆਪਣੀ ਸੀਟ 'ਤੇ ਬੈਠਿਆ ਗਿਆ ਹੈ | ਸੀ.ਐਮ.ਡੀ. ਦੇ ਮੁੱਖ ਦਫਤਰ ਨਾ ਪਹੁੰਚਣ ਕਾਰਨ ਲੰਘੇ ਦਿਨੀਂ ਜਦੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਸੀ.ਐਮ.ਡੀ. ਬਸੰਤ ਗਰਗ ਬਿਜਲੀ ਨਿਗਮ ਦੇ ਮੁੱਖ ਦਫਤਰ ਪਹੁੰਚੇ ਸਨ ਤਾਂ ਉੱਥੇ ਵੀ ਉਨ੍ਹਾਂ ਨੂੰ ਮੰਤਰੀ ਸਮੇਤ ਜਥੇਬੰਦੀ ਵਲੋਂ ਘੇਰ ਕੇ ਮੁੱਖ ਦਫਤਰ ਅੰਦਰ ਬੰਦ ਕਰ ਦਿੱਤਾ ਗਿਆ ਸੀ |
ਮਹਿੰਗੀ ਬਿਜਲੀ ਖ਼ਰੀਦਣ ਤੋਂ ਬਾਅਦ ਕਰਜ਼ਾ ਲੈਣ ਦੀ ਤਿਆਰੀ ਵਿਚ ਬਿਜਲੀ ਨਿਗਮ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਪਾਸੇ ਬਿਜਲੀ ਨਿਗਮ ਨੂੰ ਪੰਜਾਬ ਸਰਕਾਰ ਸਬਸਿਡੀ ਦੇ ਪੈਸੇ ਨਹੀਂ ਦੇ ਰਹੀ ਅਤੇ ਮਾਰਚ ਤੋਂ ਬਾਅਦ ਬਿਜਲੀ ਨਿਗਮ ਦੇ ਖਾਤੇ ਵਿਚ ਸਬਸਿਡੀ ਦੇ ਪੈਸੇ ਨਹੀਂ ਆਏ ਉੱਥੇ ਬਿਜਲੀ ਨਿਗਮ ਦੇ ਅਧਿਕਾਰੀ ਵਲੋਂ ਸੂਬੇ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਕਰਜ਼ਾ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਹੋ ਕਾਰਨ ਹੈ ਕਿ ਪਿਛਲੇ ਹਫਤੇ ਬਿਜਲੀ ਨਿਗਮ ਨੂੰ 20 ਰੁਪਏ ਪ੍ਰਤੀ ਯੂਨਿਟ ਬਿਜਲੀ ਬਾਹਰੋਂ ਖ਼ਰੀਦਣੀ ਪਈ ਜਿਸ ਤੋਂ ਬਾਅਦ ਪਾਵਰਕਾਮ ਦੀ ਨੀਂਦ ਖੁੱਲ੍ਹੀ ਅਤੇ ਉੱਚ ਅਧਿਕਾਰੀਆਂ ਵਲੋਂ ਘੱਟ ਰੇਟ 'ਤੇ ਬਿਜਲੀ ਖ਼ਰੀਦਣ ਲਈ ਆਖਿਆ ਗਿਆ | ਸੂਤਰਾਂ ਅਨੁਸਾਰ ਬਿਜਲੀ ਨਿਗਮ ਨੂੰ ਸਵੇਰੇ ਤੇ ਸ਼ਾਮ ਸਮੇਂ ਬਿਜਲੀ ਮਹਿੰਗੀ ਮਿਲ ਰਹੀ ਸੀ ਕਿਉਂਕਿ ਬਿਜਲੀ ਖ਼ਰੀਦਣ ਦੇ ਰੇਟ ਮਾਰਕੀਟ 'ਤੇ ਨਿਰਭਰ ਕਰਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਹਮੇਸ਼ਾ ਗੱਦਾਰ ਲੀਡਰਾਂ ਨੇ ਹੀ ਨੁਕਸਾਨ ਪਹੁੰਚਾਇਆ-ਤਰੁਣਪ੍ਰੀਤ ਸਿੰਘ ਸੌਂਦ <br/> ਅਗਲੀ ਖ਼ਬਰ ਪੰਜਾਬ ਵਿਚ ਅੱਜ ਹੋਵੇਗੀ ਬੱਦਲਵਾਈ ਤੇ ਚੱਲਣਗੀਆਂ ਤੇਜ਼ ਹਵਾਵਾਂ
Ad Position 24