18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ ਨੂੰ ਹਮੇਸ਼ਾ ਗੱਦਾਰ ਲੀਡਰਾਂ ਨੇ ਹੀ ਨੁਕਸਾਨ ਪਹੁੰਚਾਇਆ-ਤਰੁਣਪ੍ਰੀਤ ਸਿੰਘ ਸੌਂਦ <br/>

Ad Position 21
No active advertisement
ਅਜੀਤ ਡੈਸਕ 28-04-2026
ਪੇਸ਼ਕਸ਼-ਜਤਿੰਦਰ ਪੰਮੀ
ਜਲੰਧਰ, 27 ਅਪ੍ਰੈਲ-ਪੰਜਾਬ ਨੂੰ ਹਮੇਸ਼ਾਂ ਇਸ ਦੇ ਗੱਦਾਰ ਲੀਡਰਾਂ ਨੇ ਹੀ ਨੁਕਸਾਨ ਪਹੁੰਚਾਇਆ ਹੈ | ਪਾਰਟੀ ਵਿਚਲੇ ਗੱਦਾਰਾਂ ਨੇ ਹੀ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹੈ | ਜੇਕਰ ਸਾਡੇ ਵਿਚ ਗੱਦਾਰ ਨਾ ਹੁੰਦੇ ਤਾਂ ਪੰਜਾਬ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਸੂਬਾ ਹੁੰਦਾ | ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹਰੇਕ ਪਾਰਟੀ 'ਚ ਹੀ ਕੁਝ ਗੱਦਾਰ ਲੋਕ ਹੁੰਦੇ ਹਨ | ਵਿਸ਼ੇਸ਼ ਕਰਕੇ ਪਾਰਟੀ ਵਲੋਂ ਅਹਿਮ ਅਹੁਦਿਆਂ 'ਤੇ ਬੈਠੇ ਲੋਕ ਗੱਦਾਰੀ ਕਰਕੇ ਵਧੇਰੇ ਨੁਕਸਾਨ ਪਹੁੰਚਾਉਂਦੇ ਹਨ | ਇਸ ਨਾਲ ਹੀ ਕੈਬਨਿਟ ਮੰਤਰੀ ਨੇ ਉਨ੍ਹਾਂ ਸੂਬੇ ਦੇ ਰਵਾਇਤੀ ਪਾਰਟੀਆਂ ਤੇ ਉਨ੍ਹਾਂ ਦੇ ਲੀਡਰਾਂ ਵਲੋਂ ਪੰਜਾਬ ਨਾਲ ਕੀਤੀ ਗਈ ਗੱਦਾਰੀ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ | ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਸ਼ਹੀਦਾਂ ਦੀ ਪਾਰਟੀ ਸੀ ਪਰ ਜਦੋਂ ਤੋਂ ਇਹ ਬਾਦਲਾਂ ਦੀ ਪਾਰਟੀ ਬਣੀ, ਉਦੋਂ ਤੋਂ ਹੀ ਇਸ 'ਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ | ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣ ਦੇ ਮੋਹ ਖ਼ਾਤਰ ਪਾਰਟੀ ਦੇ ਟਕਸਾਲੀ ਆਗੂਆਂ ਨੂੰ ਹੌਲ਼ੀ-ਹੌਲ਼ੀ ਸਿਆਸੀ ਤੌਰ 'ਤੇ ਖਤਮ ਕਰ ਦਿੱਤਾ | ਇਸ ਨਾਲ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਖਿੰਡ ਗਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿਆਸੀ ਪਾਰਟੀ ਨਾ ਹੋ ਕੇ ਕਾਰਪੋਰੇਟ ਕੰਪਨੀ ਬਣ ਗਈ ਤੇ ਉਸਦੀ ਸੋਚ ਵੀ ਵਪਾਰਕ ਬਣ ਚੁੱਕੀ ਹੈ | ਇਸ ਨੇ ਆਪਣੇ ਫਾਇਦੇ ਖ਼ਾਤਰ ਪੰਜਾਬ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ ਅਤੇ ਸੂਬੇ ਨੂੰ ਚਿੱਟੇ ਤੇ ਬੇਰੁਜ਼ਗਾਰੀ ਦੀ ਦੇਣ ਅਕਾਲੀ ਦਲ (ਬ) ਦੀ ਹੀ ਹੈ | ਕਾਂਗਰਸ ਬਾਰੇ ਗੱਲ ਕਰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਕਾਂਗਰਸ ਹਮੇਸ਼ਾਂ ਪੰਜਾਬ ਵਿਰੋਧੀ ਰਹੀ ਹੈ ਤੇ ਇਸ ਦੀ ਪੰਜਾਬ ਤੇ ਪੰਜਾਬੀਆਂ ਨੂੰ ਕੋਈ ਦੇਣ ਨਹੀਂ ਹੈ | ਕਾਂਗਰਸ ਨੇ ਸੂਬੇ ਲਈ ਕੁਝ ਨਹੀਂ ਕੀਤਾ ਪਰ ਕਾਂਗਰਸੀਆਂ ਨੇ ਪੰਜਾਬ ਦੇ ਲੋਕਾਂ ਨੂੰ ਦਰਦ ਜ਼ਰੂਰ ਦਿੱਤੇ ਹਨ | ਪਿਛਲੇ ਸਮੇਂ ਦੌਰਾਨ ਪਾਰਟੀ ਦੇ ਕੁਝ ਲੀਡਰਾਂ ਵਲੋਂ ਕੀਤੇ ਗਏ ਗਲਤ ਕੰਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਆਪਣੇ ਗਲਤ ਕੰਮ ਕਰਨ ਵਾਲੇ ਲੀਡਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਕਈਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਹੋਵੇ |

Ad Position 22
No active advertisement
ਪਿਛਲੀ ਖ਼ਬਰ 30 ਰੁਪਏ ਪਿੱਛੇ, ਪ੍ਰਵਾਸੀ ਮਜ਼ਦੂਰ ਦੀ ਹੱਤਿਆ ਅਗਲੀ ਖ਼ਬਰ ਕੀ ਗ਼ੈਰ ਤਕਨੀਕੀ ਅਧਿਕਾਰੀਆਂ ਦੇ ਫ਼ੈਸਲਿਆਂ ਨਾਲ ਝੋਨੇ ਦੀ ਲਵਾਈ 'ਚ ਨਿਰਵਿਘਨ ਸਪਲਾਈ ਦੇ ਸਕੇਗਾ ਬਿਜਲੀ ਨਿਗਮ? <br/>
Ad Position 24