18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

30 ਰੁਪਏ ਪਿੱਛੇ, ਪ੍ਰਵਾਸੀ ਮਜ਼ਦੂਰ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 28-04-2026
ਨਡਾਲਾ, 27 ਅਪ੍ਰੈਲ (ਰਘਬਿੰਦਰ ਸਿੰਘ)-ਥਾਣਾ ਸੁਭਾਨਪੁਰ ਦੇ ਕਸਬਾ ਨਡਾਲਾ ਵਿਖੇ ਬੇਗੋਵਾਲ ਰੋਡ ਸਥਿਤ ਨਡਾਲਾ ਅਨਾਜ ਮੰਡੀ 'ਚ ਕੰਮ ਕਰਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਉਸਦੇ ਹੀ ਸਾਥੀ ਵਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੀ ਪਛਾਣ ਸੂਰਜ ਕੁਮਾਰ (22) ਪੁੱਤਰ ਰਾਮ ਚੰਦਰ ਮੰਡਲ ਵਾਸੀ ਹਰੀਪੁਰ ਜ਼ਿਲ੍ਹਾ ਪੂਰਨੀਆ (ਬਿਹਾਰ) ਹਾਲ ਵਾਸੀ ਨਡਾਲਾ ਵਜੋਂ ਹੋਈ ਹੈ | ਇਸ ਸਬੰਧੀ ਮਿ੍ਤਕ ਦੇ ਪਿਤਾ ਰਾਮ ਚੰਦਰ ਨੇ ਦੱਸਿਆ ਕਿ ਉਹ ਤੇ ਉਸਦਾ ਬੇਟਾ ਉਕਤ ਮੰਡੀ ਵਿਚ ਮੋਹਿਤ ਕੁਮਾਰ ਦੇ ਫੜ 'ਤੇ ਲੇਬਰ ਦਾ ਕੰਮ ਕਰਦਾ ਹੈ ਤੇ ਰਾਤ 9:30 ਵਜੇ ਮੇਰੇ ਬੇਟੇ 'ਤੇ ਮੰਡੀ 'ਚ ਕੰਮ ਕਰਦੇ ਹੋਰ ਮਜ਼ਦੂਰਾਂ ਨੇ 30 ਰੁਪਏ ਚੋਰੀ ਕਰਨ ਦੇ ਦੋਸ਼ ਲਗਾਏ ਅਤੇ ਤਕਰਾਰ ਹੋ ਗਈ | ਰਾਤ ਫਿਰ ਕੁਆਟਰ 'ਚ ਇਨ੍ਹਾਂ ਦਾ ਝਗੜਾ ਹੋ ਗਿਆ ਤੇ ਉਨ੍ਹਾਂ ਨੇ ਮੇਰੇ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.ਡੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ 'ਆਪ' ਦੇ ਸੱਤ ਸੰਸਦ ਮੈਂਬਰਾਂ ਦੀ ਪਾਰਟੀ 'ਚ ਸ਼ਮੂਲੀਅਤ ਬਾਅਦ ਕੀ ਹੁਣ ਵਿਧਾਇਕਾਂ ਦੀ ਤੋੜਭੰਨ ਦੀਆਂ ਕੋਸ਼ਿਸ... ਅਗਲੀ ਖ਼ਬਰ ਪੰਜਾਬ ਨੂੰ ਹਮੇਸ਼ਾ ਗੱਦਾਰ ਲੀਡਰਾਂ ਨੇ ਹੀ ਨੁਕਸਾਨ ਪਹੁੰਚਾਇਆ-ਤਰੁਣਪ੍ਰੀਤ ਸਿੰਘ ਸੌਂਦ <br/>
Ad Position 24