21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭੋਗ 'ਤੇ ਵਿਸ਼ੇਸ਼ : ਬੀਬੀ ਪਰਮਜੀਤ ਕੌਰ

Ad Position 21
No active advertisement
ਅਜੀਤ ਡੈਸਕ 28-04-2026
ਪੂਰਨ ਸੇਵਾ-ਭਾਵਨਾ ਵਾਲੀ ਧਾਰਮਿਕ ਸਖਸ਼ੀਅਤ ਬੀਬੀ ਪਰਮਜੀਤ ਕੌਰ ਦੇ ਅਕਾਲ ਚਲਾਣੇ ਨਾਲ ਇਲਾਕੇ ਅਤੇ ਬਾਬਾ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਆਪ ਜੀ ਦਾ ਜਨਮ 1968 ਵਿਚ ਫਰੀਦਕੋਟ ਦੇ ਪਿੰਡ ਰੱਤੀ-ਰੋੜੀ ਵਿਖੇ ਪਿਤਾ ਨੈਬ ਸਿੰਘ ਜੀ ਦੇ ਗ੍ਰਹਿ ਅਤੇ ਮਾਤਾ ਮਲਕੀਤ ਕੌਰ ਜੀ ਦੀ ਕੁਖੋਂ ਹੋਇਆ | ਆਪ ਜੀ ਚਾਰ ਭੈਣਾਂ ਤੇ ਦੋ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ | ਉਨ੍ਹਾਂ ਦਾ ਸਮੁੱਚਾ ਪੇਕਾ ਪਰਿਵਾਰ ਵੀ ਗੁਰਬਾਣੀ ਦਾ ਰਸੀਆ ਤੇ ਸੇਵਾ-ਭਾਵਨਾ ਵਾਲਾ ਸੀ, ਜਿਸ ਦੀ ਗੁੜਤੀ ਆਪ ਨੂੰ ਮਿਲੀ | ਇਸੇ ਸੁਭਾਅ ਸਦਕਾ ਹੀ ਆਪ ਜੀ ਦਾ ਅਨੰਦ ਕਾਰਜ ਸਾਲ 1990 ਵਿਚ ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ ਨਾਲ ਹੋਇਆ, ਜੋ ਪੰਜਾਬ ਦੇ ਪ੍ਰਸਿੱਧ ਪਰਿਵਾਰ ਵਿਚ ਜਨਮੇ ਸਾਕਾ ਨੀਲਾ ਤਾਰਾ ਦੇ ਸ਼ਹੀਦ ਭਾਈ ਜੰਗੀਰ ਸਿੰਘ ਦੇ ਫਰਜ਼ੰਦ ਹਨ | ਜ਼ਿਕਰਯੋਗ ਹੈ ਕਿ ਭਾਈ ਜੰਗੀਰ ਸਿੰਘ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਭਰਾਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਦੇ ਪਿਤਾ ਜੀ ਸਨ | ਸੱਚਖੰਡ ਵਾਸੀ ਬਾਬਾ ਜੋਗਿੰਦਰ ਸਿੰਘ ਜੀ ਦੇ ਕੁਰਬਾਨੀਆਂ ਵਾਲੇ ਪਰਿਵਾਰ ਵਿਚ ਆ ਕੇ ਬੀਬੀ ਪਰਮਜੀਤ ਕੌਰ ਨੇ ਹਮੇਸ਼ਾਂ ਆਈ-ਗਈ ਸੰਗਤ ਦੀ ਨਿਮਰਤਾ ਸਹਿਤ ਅਣਥੱਕ ਸੇਵਾ ਨਿਭਾਈ | ਉਨ੍ਹਾਂ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਹਮੇਸ਼ਾਂ ਆਪਣੇ ਪਤੀ ਭਾਈ ਜਗਤਾਰ ਸਿੰਘ ਰੋਡੇ ਦਾ ਸਾਥ ਦਿੱਤਾ | ਬੀਬੀ ਪਰਮਜੀਤ ਕੌਰ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਹਮੇਸ਼ਾਂ ਵਾਂਗ ਨਾਮ-ਬਾਣੀ ਅਤੇ ਸੰਗਤ ਸੇਵਾ ਨੂੰ ਜਾਰੀ ਰੱਖਿਆ, ਉਨ੍ਹਾਂ ਦਾ ਲੰਬਾ ਸਮਾਂ ਪੀ.ਜੀ.ਆਈ. ਚੰਡੀਗੜ੍ਹ ਵਿਚ ਇਲਾਜ ਚੱਲਿਆ, ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ, ਆਪ ਜੀ 19 ਅਪ੍ਰੈਲ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ | ਪੰਥ ਪ੍ਰਸਿੱਧ ਬਾਬਾ ਪਰਿਵਾਰ ਦੀ ਇਸ ਨੇਕ ਸੀਰਤ ਸਖਸ਼ੀਅਤ ਬੀਬੀ ਪਰਮਜੀਤ ਕੌਰ ਦੇ ਸਸਕਾਰ ਵੇਲੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ | ਆਪ ਜੀ ਦੀਆਂ ਤਿੰਨ ਬੇਟੀਆਂ ਹਨ ਜੋ ਸ਼ਾਦੀਸ਼ੁਦਾ ਹਨ ਤੇ ਆਪ ਜੀ ਦਾ ਇੱਕ ਸਪੁੱਤਰ ਹੈ ਜੋ ਕੈਨੇਡਾ ਵਿਖੇ ਹੈ | ਬੀਬੀ ਪਰਮਜੀਤ ਕੌਰ ਨਮਿਤ 28 ਅਪ੍ਰੈਲ ਦਿਨ ਮੰਗਲਵਾਰ ਨੂੰ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ (ਮੋਗਾ) ਵਿਖੇ ਵੱਡੀ ਗਿਣਤੀ ਵਿੱਚ ਪੰਥ ਪ੍ਰਸਿੱਧ ਸਖਸ਼ੀਅਤਾਂ, ਸਮਾਜਿਕ ਤੇ ਸਿਆਸੀ ਧਿਰਾਂ ਦੇ ਆਗੂ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆ ਰਹੇ ਹਨ | —ਅਜੀਤ ਬਿਊਰੋ
Ad Position 22
No active advertisement
ਪਿਛਲੀ ਖ਼ਬਰ 24ਵੀਂ ਬਰਸੀਂ 'ਤੇ ਵਿਸ਼ੇਸ਼ ਸਵਾਮੀ ਬ੍ਰਹਮਾ ਨੰਦ ਮਹਾਰਾਜ ਭੂਰੀਵਾਲੇ <br/> ਅਗਲੀ ਖ਼ਬਰ 'ਆਪ' ਸਰਕਾਰ ਬਿਜਲੀ ਕੱਟਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ-ਡਾ. ਚੀਮਾ
Ad Position 24