ਖੰਨਾ, 28 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਜਿਹੜੀਆਂ ਆਸਾਂ ਤੇ ਉਮੀਦਾਂ ਦੇ ਨਾਲ ਪੰਜਾਬ ਦੇ ਲੋਕਾਂ ਨੇ ਪਹਿਲੀਆਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਕੀਤੀ ਸੀ, ਉਹ ਉਸ 'ਤੇ ਖਰੀ ਨਹੀਂ ਉੱਤਰੀ, ਸਗੋਂ ਪੰਜਾਬ ਸਰਕਾਰ ਨੇ ਪੈਰ ਪੈਰ ਉੱਤੇ ਪੰਜਾਬ ਤੇ ਪੰਥ ਨਾਲ ਧੋਖਾ ਕੀਤਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖ਼ਾਲਸਾ ਨੇ ਖੰਨਾ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਤੇ ਐਨ. ਐਸ. ਏ ਲਗਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿਚ ਬੰਦ ਕੀਤਾ ਜੇਕਰ ਪੰਜਾਬ ਵਿਚ ਅੰਮ੍ਰਿਤ ਛਕਾ ਕੇ ਨਸ਼ਿਆਂ ਨੂੰ ਠੱਲ੍ਹ ਪਾਉਣਾ ਜੁਰਮ ਹੈ ਤਾਂ ਸਰਕਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਵਰਗੇ ਡਰਾਮੇ ਨਹੀਂ ਕਰਨੇ ਚਾਹੀਦੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਥਕ ਏਕਤਾ ਜਲਦੀ ਮਜ਼ਬੂਤ ਹੋਵੇਗੀ। ਪਾਰਟੀ ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ, ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਬੁਲਾਰੇ ਸੰਦੀਪ ਸਿੰਘ ਰੁਪਾਲੋਂ ਅਤੇ ਪ੍ਰਿਥੀਪਾਲ ਸਿੰਘ ਬਟਾਲਾ ਦੀ ਪਹਿਲ ਤੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਚੁੱਕੇ ਜਥੇ. ਗੁਰਮੁਖ ਸਿੰਘ ਪੂਰਬਾ ਅਤੇ ਨੌਜਵਾਨ ਆਗੂ ਗੁਰਜੀਤ ਸਿੰਘ ਢਿੱਲੋਂ ਹਰਿਓ ਸਮੇਤ ਸੈਂਕੜੇ ਵਰਕਰ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਬਾਬਾ ਦਲਜੀਤ ਸਿੰਘ ਸੋਢੀ, ਜਸਵੰਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਸ਼ਾਮਿਲ ਹੋਣ ਵਾਲਿਆਂ ਵਿੱਚ ਨਾਜ਼ਰ ਸਿੰਘ ਢਿੱਲੋਂ, ਜਸਵੀਰ ਸਿੰਘ ਫ਼ੌਜੀ ਜੈਪੁਰਾ, ਜੋਗਿੰਦਰ ਸਿੰਘ ਕੌੜੀ, ਤਜਿੰਦਰ ਸਿੰਘ ਲਾਲੀ ਬਾਹੋਮਾਜਰਾ, ਹਰਜੀਤ ਸਿੰਘ ਰਹੋਣ, ਰਾਜਵਿੰਦਰ ਸਿੰਘ ਲਿਬੜਾ, ਸਵਰਨ ਸਿੰਘ ਹੇੜੀਆਂ, ਜਗਮੀਤ ਸਿੰਘ ਭੱਟੀਆਂ, ਹਰਮਿੰਦਰ ਸਿੰਘ ਭੱਮਦੀ, ਗਿਆਨ ਸਿੰਘ ਕਦੋ, ਰੂਪ ਸਿੰਘ ਮਾਲੋਦੋਦ, ਸਵਰਨ ਸਿੰਘ ਬਾਹੋਮਾਜਰਾ, ਹਰਬੰਸ ਸਿੰਘ ਹੇੜੀਆਂ, ਰੂਪ ਸਿੰਘ ਮਾਲੋਦੋਦ, ਸਵਰਨ ਸਿੰਘ ਬਾਹੋਮਾਜਰਾ, ਹਰਬੰਸ ਸਿੰਘ ਹੇੜੀਆਂ, ਢਾਡੀ ਸ਼ਮਸ਼ੇਰ ਸਿੰਘ ਨੀਲੋਂ ਪੁਲ, ਰਣਜੀਤ ਕੌਰ ਖੰਨਾ, ਪਰਦੀਪ ਸਿੰਘ ਜਰਗ, ਲਖਵੀਰ ਸਿੰਘ ਖੰਨਾ, ਹਰਦੀਪ ਸਿੰਘ ਦੈਹਿੜੂ, ਮਨਪ੍ਰੀਤ ਸਿੰਘ ਮਹਿੰਦੀਪੁਰ,ਹਰਨੇਕ ਸਿੰਘ ਰਾਮਗੜ੍ਹ ਨਵਾਂ ਪਿੰਡ, ਜਗਤਾਰ ਸਿੰਘ, ਭਗਵੰਤ ਸਿੰਘ, ਪ੍ਰਿਤਪਾਲ ਸਿੰਘ, ਗੁਰਜੋਤ ਸਿੰਘ ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ, ਲਖਬੀਰ ਸਿੰਘ, ਸੁਖ ਚੈਨ ਸ਼ਾਮਿਲ ਹਨ।