07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਜਪਾ ਆਗੂ ਬਿੰਦਰਾ ਕੋਲੋਂ ਗੈਂਗਸਟਰਾਂ ਨੇ ਮੰਗੀ 5 ਕਰੋੜ ਦੀ ਫਿਰੌਤੀ

Ad Position 21
No active advertisement
ਅਜੀਤ ਡੈਸਕ 02-05-2026
ਲੁਧਿਆਣਾ, 1 ਮਈ (ਪਰਮਿੰਦਰ ਸਿੰਘ ਆਹੂਜਾ)-ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦੇ ਵਿਸ਼ੇਸ਼ ਮੈਂਬਰ ਤੇ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਬਿੰਦਰਾ ਕੋਲੋਂ ਗੈਂਗਸਟਰਾਂ ਵਲੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਤੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ | ਇਸ ਸੰਬੰਧੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼-ਕਮ ਦਫ਼ਤਰ ਵਿਚ ਇਕ ਧਮਕੀ ਭਰਿਆ ਪੱਤਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਸੁੱਟਿਆ ਗਿਆ, ਜਿਸ ਵਿਚ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਰਕਮ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ | ਇਸ ਦੇ ਨਾਲ ਹੀ ਇਕ ਛੋਟੀ ਪਲਾਸਟਿਕ ਦੀ ਬੋਤਲ ਵਿਚ ਇਕ ਸ਼ੱਕੀ ਤਰਲ ਪਦਾਰਥ ਵੀ ਉਨ੍ਹਾਂ ਦੇ ਘਰ 'ਤੇ ਸੁੱਟਿਆ ਗਿਆ | ਬਿੰਦਰਾ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਕੇਂਦਰ ਸਰਕਾਰ ਵਲੋਂ ਬਿੰਦਰਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ |
ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਦਾ ਸਮਾਂ ਸ਼ਾਮ 6 ਤੋਂ 6.30 ਹੋਇਆ
ਅਟਾਰੀ ਸਰਹੱਦ (ਅੰਮਿ੍ਤਸਰ), 1 ਮਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ 'ਤੇ ਰੋਜ਼ਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟਰੀਟ ਦਾ ਅੱਜ ਤੋਂ ਸਮਾਂ ਤਬਦੀਲ ਕੀਤਾ ਗਿਆ ਹੈ | ਬੀ.ਐੱਸ.ਐੱਫ. ਦੇ ਸੂਤਰਾਂ ਅਨੁਸਾਰ ਅਟਾਰੀ ਸਰਹੱਦ 'ਤੇ ਹੁਣ ਸ਼ਾਮ 6 ਤੋਂ 6.30 ਝੰਡੇ ਦੀ ਰਸਮ ਰੀਟਰੀਟ ਦਾ ਸਮਾਂ ਕੀਤਾ ਗਿਆ ਹੈ | ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ 'ਤੇ ਸ਼ਾਮ ਨੂੰ ਝੰਡੇ ਦੀ ਰਸਮ ਰੀਟਰੀਟ ਵੇਖਣ ਆਉਣ ਵਾਲੇ ਸੈਲਾਨੀ ਯਾਤਰੂ ਸ਼ਾਮ 5 ਵਜੇ ਤੱਕ ਅਟਾਰੀ ਸਰਹੱਦ 'ਤੇ ਪਹੁੰਚਣ |
ਖੈਬਰ ਪਖਤੂਨਖਵਾ 'ਚ ਮਾਰੇ ਗਏ 13 ਅੱਤਵਾਦੀ
ਅੰਮਿ੍ਤਸਰ, 1 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ 'ਚ ਅਫਗਾਨਿਸਤਾਨ ਸਰਹੱਦ ਨੇੜੇ ਘੱਟੋ-ਘੱਟ 13 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵਲੋਂ ਜਾਰੀ ਬਿਆਨ ਅਨੁਸਾਰ ਫਿਤਨਾ ਅਲ-ਖਵਾਰੀਜ ਨਾਲ ਜੁੜੇ ਅੱਤਵਾਦੀ ਮੋਹਮੰਦ ਅਤੇ ਉੱਤਰੀ ਵਜ਼ੀਰਿਸਤਾਨ ਜ਼ਿਲਿ੍ਹਆਂ 'ਚ ਮਾਰੇ ਗਏ | ਦੱਸਣਯੋਗ ਹੈ ਕਿ ਪਾਕਿ ਸਰਕਾਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵਿਦਰੋਹੀ ਸਮੂਹ ਲਈ ਫਿਤਨਾ ਅਲ-ਖਵਾਰੀਜ ਸ਼ਬਦ ਦੀ ਵਰਤੋਂ ਕਰਦੀ ਹੈ | ਇਸਲਾਮਾਬਾਦ ਸਥਿਤ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਦੁਆਰਾ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿ 'ਚ ਸਾਲ 2025 ਵਿਚ ਅੱਤਵਾਦੀ ਹਿੰਸਾ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ | ਅੱਤਵਾਦੀ ਹਮਲਿਆਂ ਅਤੇ ਅੱਤਵਾਦ ਨਾਲ ਸੰਬੰਧਿਤ ਮੌਤਾਂ ਵਿਚ ਸਾਲ-ਦਰ-ਸਾਲ 34 ਫ਼ੀਸਦੀ ਅਤੇ 21 ਫ਼ੀਸਦੀ ਦਾ ਵਾਧਾ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਨੀ, ਸੰਦੀਪ ਜਾਖੜ, ਲਾਲਪੁਰਾ, ਤਰੁਣ ਚੁੱਘ ਸਮੇਤ ਭਾਜਪਾ ਦੀ ਸਮੂਹ ਲੀਡਰਸ਼ਿਪ ਰਹੀ ਮੌਜੂਦ ਅਗਲੀ ਖ਼ਬਰ ਨਸ਼ੇੜੀ ਪ੍ਰੇਮੀ ਦੀ ਕੁੱਟਮਾਰ ਤੋਂ ਦੁਖੀ ਲੜਕੀ ਨੇ ਖੁਦਕੁਸ਼ੀ ਕੀਤੀ ਪ੍ਰੇਮੀ, ਉਸ ਦੀ ਮਾਂ ਤੇ ਭੈਣ ਖਿਲਾਫ਼ ਮਾਮਲਾ ਦਰਜ...
Ad Position 24
No active advertisement