07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਸ਼ੇੜੀ ਪ੍ਰੇਮੀ ਦੀ ਕੁੱਟਮਾਰ ਤੋਂ ਦੁਖੀ ਲੜਕੀ ਨੇ ਖੁਦਕੁਸ਼ੀ ਕੀਤੀ ਪ੍ਰੇਮੀ, ਉਸ ਦੀ ਮਾਂ ਤੇ ਭੈਣ ਖਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 02-05-2026
ਬਟਾਲਾ, 1 ਮਈ (ਰਾਕੇਸ਼ ਰੇਖੀ)-ਨਸ਼ੇੜੀ ਪ੍ਰੇਮੀ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਮਾਨਸਿਕ ਤਣਾਅ ਝੱਲ ਰਹੀ ਲੜਕੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਪੁਲਿਸ ਨੇ ਕਥਿਤ ਪ੍ਰੇਮੀ, ਉਸ ਦੀ ਮਾਂ ਤੇ ਭੈਣ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸੇਖਵਾਂ ਵਿਚ ਦਰਜ ਮਾਮਲੇ ਦੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਰੂਹੀ ਠਾਕੁਰ ਨੇ ਦੱਸਿਆ ਕਿ ਪਿੰਡ ਬੁੱਟਰ ਕਲਾਂ ਦੀ ਰਹਿਣ ਵਾਲੀ ਰੁਪਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੀ ਬੇਟੀ ਅਰਪਨ ਕੌਰ ਦੇ ਆਪਣੇ ਗੁਆਂਢ ਵਿਚ ਰਹਿਣ ਵਾਲੇ ਹਰਸ਼ ਨਾਲ ਪੇ੍ਰਮ ਸੰਬੰਧ ਬਣ ਗਏ ਸਨ | ਹਰਸ਼ ਕੁਝ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਹੈ | ਹਰਸ਼ ਦੀ ਮਾਂ ਕੁਲਬੀਰ ਕੌਰ ਅਤੇ ਭੈਣ ਸਿਮਰਨ ਇਹ ਦੋਸ਼ ਲਗਾਉਂਦੀਆਂ ਸਨ ਕਿ ਅਰਪਨ ਦੇ ਕਾਰਨ ਹੀ ਉਨ੍ਹਾਂ ਦਾ ਹਰਸ਼ ਨਸ਼ਾ ਕਰਨ ਲੱਗ ਪਿਆ ਸੀ | ਇਸੇ ਰੰਜਿਸ਼ ਕਾਰਨ 27 ਅਪ੍ਰੈਲ ਨੂੰ ਹਰਸ਼, ਉਸ ਦੀ ਮਾਂ ਅਤੇ ਭੈਣ ਨੇ ਉਨ੍ਹਾਂ ਘਰ ਆ ਕੇ ਅਰਪਨ ਦੀ ਕੁੱਟਮਾਰ ਕੀਤੀ | ਬੇਇੱਜਤੀ ਹੋਣ ਕਾਰਨ ਅਰਪਨ ਮਾਨਸਿਕ ਤੌਰ 'ਤੇ ਪੇਸ਼ਾਨ ਰਹਿਣ ਲੱਗ ਪਈ | ਲੜਕੀ ਦੀ ਮਾਂ ਨੇ ਦੱਸਿਆ ਕਿ ਬੀਤੇ ਦਿਨ ਉਹ ਘਰੇਲੂ ਸਾਮਾਨ ਲੈਣ ਲਈ ਕਾਦੀਆਂ ਰੋਡ ਗਈ ਸੀ ਅਤੇ ਅਰਪਨ ਘਰ ਵਿਚ ਇਕੱਲੀ ਸੀ | ਜਦੋਂ ਉਹ ਕਰੀਬ 11 ਵਜੇ ਘਰ ਆਈ ਤਾਂ ਦੇਖਿਆਂ ਕਿ ਅਰਪਨ ਨੇ ਛੱਤ ਨਾਲ ਫ਼ਾਹਾ ਬਣਾ ਕੇ ਆਤਮ ਹੱਤਿਆ ਕਰ ਲਈ | ਸਬ ਇੰਸਪੈਕਟਰ ਰੂਹੀ ਠਾਕੁਰ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕਾ ਦੀ ਮਾਂ ਦੇ ਬਿਆਨ 'ਤੇ ਹਰਸ਼, ਉਸ ਦੀ ਮਾਂ ਕੁਲਬੀਰ ਕੌਰ ਅਤੇ ਭੈਣ ਸਿਮਰਨ ਦੇ ਖਿਲਾਫ ਧਾਰਾ 108, 3 (5) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਬਿੰਦਰਾ ਕੋਲੋਂ ਗੈਂਗਸਟਰਾਂ ਨੇ ਮੰਗੀ 5 ਕਰੋੜ ਦੀ ਫਿਰੌਤੀ ਅਗਲੀ ਖ਼ਬਰ ਬ੍ਰਹਮਾ ਨੰਦ ਗਊਆਂ ਵਾਲਿਆਂ ਦੇ 24ਵਾੇ ਨਿਰਵਾਣ ਦਿਵਸ ਮੌਕੇ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਤਿੰਨ ਰੋਜ਼ਾ ਸੰਤ...
Ad Position 24
No active advertisement