ਪੋਜੇਵਾਲ ਸਰਾਂ/ਟੱਪਰੀਆਂ ਖੁਰਦ/ ਸੜੋਆ, 1 ਮਈ (ਨਵਾਂਗਰਾਈ, ਬੂਥਗੜ੍ਹੀਆ, ਸਹੂੰਗੜਾ, ਨਾਨੋਵਾਲੀਆ)-ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੁਰੂ ਗੱਦੀ ਬ੍ਰਹਮਲੀਨ ਬ੍ਰਹਮਾ ਨੰਦ ਗਊਆਂ ਵਾਲਿਆਂ ਦੇ 24ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਦੇ ਆਖਰੀ ਦਿਨ ਸਮਾਪਤੀ ਮੌਕੇ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵੱਲੋਂ ਅਚਾਰੀਆ ਬਾਬਾ ਗਰੀਬਦਾਸੀ ਰਚਿਤ ਬਾਣੀ ਦੇ ਪਾਠ ਦੇ ਭੋਗ ਪਾਏ ਗਏ | ਸਮਾਗਮ ਦੇ ਦੌਰਾਨ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਗਊਆਂ ਵਾਲਿਆਂ ਨੇ ਲੋਕਾਂ ਨੂੰ ਗਊ ਗਰੀਬ ਤੇ ਕੰਨਿਆ ਦੀ ਸੇਵਾ ਕਰਨ ਲਈ ਹਮੇਸ਼ਾ ਪ੍ਰੇਰਿਤ ਕੀਤਾ ਹੈ | ਬ੍ਰਹਮਾ ਨੰਦ ਭੂਰੀਵਾਲਿਆਂ ਨੇ ਸਮਾਜਿਕ ਸੇਵਾਵਾਂ ਦੇ ਲਈ ਕੀਤੇ ਕਾਰਜ ਜੋ ਕਿ ਸੰਸਾਰ ਵਿੱਚ ਬਹੁਤ ਹੀ ਵਲੱਖਣ ਹੈ | ਸਮਾਗਮ ਦੌਰਾਨ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ
ਸਫ਼ਾ 3 ਦੀ ਬਾਕੀ
ਸਿੰਘ ਸੈਣੀ ਨੇ ਬ੍ਰਹਮਾ ਨੰਦ ਭੂਰੀਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭੂਰੀਵਾਲੇ ਸੰਪਰਦਾਇ ਵੱਲੋਂ ਹਲਕੇ ਦੇ ਅੰਦਰ ਕੀਤੇ ਸਿੱਖਿਆ ਤੇ ਸਿਹਤ ਸਮਾਜ ਦੇ ਕਾਰਜਾਂ ਨੂੰ ਦੇਖ ਕਿ ਬੜੀ ਖੁਸ਼ੀ ਮਹਿਸੂਸ ਹੋਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭੂਰੀਵਾਲੇ ਸੰਪਰਦਾਇ ਦਾ ਹਰਿਆਣਾ ਵਿਚ ਹੋਣਾ ਬੜੇ ਮਾਣ ਵਾਲੀ ਗੱਲ ਹੈ ਪੰਜਾਬ ਤੇ ਹਰਿਆਣਾ ਦੀ ਧਰਤੀ ਗੁਰੂਆਂ ਫ਼ਕੀਰਾਂ ਦੀ ਹੈ | ਮੁੱਖ ਮੰਤਰੀ ਵੱਲੋਂ ਭੂਰੀਵਾਲੇ ਸੰਸਥਾ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ | ਸਮਾਗਮ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੱਲੋਂ ਆਪਣੀ ਸਰਕਾਰ ਦੇ ਕੈਬਿਟ ਮੰਤਰੀ ਡਾ. ਵਿਨੇ ਰੋਹੀਲਾ ਵਿਸ਼ੇਸ਼ ਤੌਰ 'ਤੇ ਬ੍ਰਹਮਾ ਨੰਦ ਭੂਰੀਵਾਲਿਆਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਦੇ ਲਈ ਉੱਤਰਾਖੰਡ ਤੋਂ ਪਹੁੰਚੇ | ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਵੀ ਬ੍ਰਹਮਾ ਨੰਦ ਭੂਰੀਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਭੂਰੀਵਾਲੇ ਐਜੂਕੇਸ਼ਨ ਟਰੱਸਟ ਨੂੰ ਐਮ. ਪੀ. ਫੰਡ 'ਚੋਂ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਸੰਸਥਾ ਨੂੰ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸਮਾਗਮ ਦੌਰਾਨ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਭੂਰੀਵਾਲੇ ਸੰਸਥਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕਿ੍ਸ਼ਨ ਸਿੰਘ ਰੋੜ੍ਹੀ ਵੱਲੋਂ ਭੂਰੀਵਾਲੇ ਆਸ਼ਰਮ ਗੜ੍ਹਸ਼ੰਕਰ ਦੇ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸਮਾਗਮ ਦੇ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ ਸਵਾਮੀ ਹਰਬੰਸ ਲਾਲ ਡੈਹਲੋ ਬ੍ਰਹਮਚਾਰੀ, ਡਾ. ਤਿ੍ਪੁਰਾਰੀ ਦਾਸ ਗੁਜਰਾਤ, ਸਵਾਮੀ ਸ਼ੰਕਰ ਚੇਤਨ, ਸਵਾਮੀ ਸਵਾਮੀ ਕਿ੍ਸ਼ਨਾ ਨੰਦ, ਬਾਬਾ ਬਲਦੇਵ ਸਿੰਘ ਅਭਿਆਣਾ, ਬਾਬਾ ਬਾਲ ਊਨਾ, ਸਵਾਮੀ ਸੋਹੰਸ ਪ੍ਰਕਾਸ਼, ਸਵਾਮੀ ਨਿਤਿਆ ਨੰਦ, ਸਵਾਮੀ ਦਰਵੇਸ਼ਾ ਨੰਦ, ਵਿਸ਼ਵ ਭਾਰਤੀ, ਅਬਿੰਕਾ ਭਾਰਤੀ, ਸਵਾਮੀ ਸ਼ਿਵਚੈਤਨ, ਸਵਾਮੀ ਸੱਤਿਆ ਨੰਦ ਸਰਸਵਤੀ, ਸਵਾਮੀ ਨਿਤਿਆ ਨੰਦ, ਸਚਦੇਵ ਬ੍ਰਹਮਚਾਰੀ, ਸਵਾਮੀ ਸਵਾਮੀ ਪਰਮੇਸ਼ਵਰ ਨੰਦ, ਸਵਾਮੀ ਰਮਨਾ ਨੰਦ ਆਦਿ ਸੰਤ ਮਹਾਂਪੁਰਸ਼ਾਂ ਹਾਜ਼ਰ ਸਨ | ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਗੂ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਹਲਕਾ ਵਿਧਾਇਕ ਸ਼ੰਤੋਸ ਕਟਾਰੀਆ, ਮੀਡੀਆ ਸਲਾਹਕਾਰ ਦੀਪਕ ਬਾਲੀ ਆਮ ਆਦਮੀ ਪਾਰਟੀ, ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਭਾਜਪਾ ਨੇਤਾ ਸ਼ੁਭਾਸ਼ ਸ਼ਰਮਾਂ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਸਾਨੇਵਾਲ, ਪ੍ਰਮੋਦ ਭਾਨ, ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ, ਚੇਅਰਮੈਨ ਸਤਨਾਮ ਜਲਾਲਪੁਰ, ਯੂਥ ਆਗੂ ਸ਼ੰਜੀਵ ਚੇਚੀ, ਸਬਾਕਾ ਵਿਧਾਇਕ ਲਵ ਕੁਮਾਰ ਗੋਲਡੀ, ਬੀਸੀ ਪੰਜਾਬ ਪ੍ਰਧਾਨ ਸ਼ਿਵਕਰਨ ਚੇਚੀ, ਰਾਜ ਸਭਾ ਮੈਂਬਰ ਭਾਜਪਾ ਆਗੂ ਸਤਨਾਮ ਸੰਧੂ, ਜਤਿੰਦਰ ਟਿੱਕਾ, ਰਾਸ਼ਟਰੀ ਪ੍ਰਧਾਨ ਅਖਿਲ ਗੁੱਜਰ ਮਹਾਂ ਸਭਾ ਬੱਚਾ ਸਿੰਘ ਬੈਸਲਾ, ਸਾਬਕਾ ਵਿਧਾਇਕ ਦਰਸ਼ਨ ਲਾਲ, ਗੁੱਜਰ ਕਲਿਆਣ ਪ੍ਰੀਸ਼ਦ ਨਰਿੰਦਰ ਮੀਲੂ, ਸਾਬਕਾ ਮੰਤਰੀ ਦਿਲਜੀਤ ਸਿੰਘ ਚੀਮਾ, ਚੌਧਰੀ ਸ਼ਾਮ ਸਿੰਘ ਚੰਡੀਗੜ੍ਹ ਸਮਾਜ ਸੇਵੀ, ਭਾਜਪਾ ਯੂਥ ਪ੍ਰਧਾਨ ਰੋਪੜ ਅਜੈਵੀਰ ਸਿੰਘ ਲਾਲਪੁਰਾ, ਭਾਜਪਾ ਆਗੂ ਸਾਬਕਾ ਐਮ. ਪੀ ਅਵਿਨਾਸ਼ ਰਾਏ ਖੰਨਾ, ਅਕਾਲੀ ਦਲ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ, ਜ਼ਿਲ੍ਹਾ ਭਾਜਪਾ ਪ੍ਰਧਾਨ ਰਾਜਵਿੰਦਰ ਲੱਕੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ ਆਦੋਆਣਾ, ਭਾਜਪਾ ਆਗੂ ਨਮਿਸ਼ਾ ਮਹਿਤਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯੂਥ ਆਗੂ ਕਰਨਵੀਰ ਕਟਾਰੀਆ, ਭਾਜਪਾ ਆਗੂ ਅਸ਼ੋਕ ਬਾਠ ਰੱਤੇਵਾਲ, ਸੁਰਜੀਤ ਕੋਹਲੀ, ਭਾਜਪਾ ਆਗੂ ਅਜੇ ਕਟਾਰੀਆ ਖੁਰਦਾਂ, ਅਸ਼ੋਕ ਬਜਾੜ ਕਰੀਮਪੁਰ ਧਿਆਨੀ, ਸਾਬਕਾ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ, ਪ੍ਰਧਾਨ ਕਾਂਗਰਸ ਅਜੇ ਕੁਮਾਰ ਮੰਗੂਪੁਰ, ਬਾਬੂ ਗੁਰਨਾਮ ਦਾਸ ਜੀਤਪੁਰ, ਕਮਲ ਚੌਹਾਨ ਪ੍ਰਧਾਨ ਅਖਿਲ ਗੁੱਜਰ ਮਹਾਂ ਸਭਾ, ਸਾਬਕਾ ਡੀ.ਐਸ.ਪੀ ਸਤਨਾਮ ਸਿੰਘ, ਇੰਸਪੈਕਟਰ ਰਾਜੀਵ ਕੁਮਾਰ ਆਦਿ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਮੈਂਬਰ ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਸ੍ਰੀ ਰਾਮ ਭਵਾਨੀਪੁਰ, ਸੇਠ ਚਰਨਦਾਸ ਅਗਰਵਾਲ, ਜਸਵੰਤ ਰਾਏ ਚੇਚੀ, ਐਡਵੋਕੇਟ ਭਗਵਾਨ ਦਾਸ ਨੈਨੀਤਾਲ, ਚੌਧਰੀ ਕੁੰਦਨ ਲਾਲ, ਚੌਧਰੀ ਸੱਤਪਾਲ ਬਾਲੇਵਾਲ, ਹੰਸਰਾਜ ਕਟਾਰੀਆ, ਹਰਬੰਸ ਲਾਲ ਕਿਸਾਣਾ ਸੈਦਪੁਰ, ਸੇਠ ਚਰਨਦਾਸ ਅਗਰਵਾਲ, ਬਲਦੇਵ ਰਾਜ ਖੇਪੜ, ਗੋਇਲ ਲੁਧਿਆਣਾ, ਚੈਅਰਮੈਨ ਐਮ ਆਰ ਗਰੁੱਪ ਚੈਅਰਮੈਨ ਬਾਬੂ ਰਾਮਜੀਦਾਸ ਮੰਗੂਪੁਰ, ਅਦਤਿੱਆ ਕਟਾਰੀਆ ਆਦਿ ਸੰਗਤਾਂ ਤੇ ਸਮਾਜ ਸੇਵੀ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਮਹਾਰਾਜ ਬ੍ਰਹਮਾ ਨੰਦ ਭੂਰੀਵਾਲਿਆ ਨੂੰ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਮੰਚ ਸੰਚਾਲਨ ਦੀ ਭੂਮਿਕਾ ਮਦਨ ਲਾਲ ਜੋਸ਼ੀ ਵੱਲੋਂ ਨਿਭਾਈ ਗਈ |
ਬ੍ਰਹਮਾ ਨੰਦ ਗਊਆਂ ਵਾਲਿਆਂ ਦੇ 24ਵਾੇ ਨਿਰਵਾਣ ਦਿਵਸ ਮੌਕੇ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ
ਅਜੀਤ ਡੈਸਕ
02-05-2026