੍ਰ੍ਰ• ਸਨਮਾਨ ਦੇ ਨਾਲ ਮਿਲੀ 5 ਲੱਖ ਯੂ. ਐੱਸ. ਡਾਲਰ ਦੀ ਗਰਾਂਟ
ਜਲੰਧਰ, 5 ਮਈ (ਐੱਮ. ਐੱਸ. ਲੋਹੀਆ)ਦੁਨੀਆ ਭਰ 'ਚ ਲੋੜਵੰਦਾਂ ਦੀ ਨਿਸ਼ਕਾਮ ਸੇਵਾ, ਮਨੁੱਖਤਾ ਦੀ ਭਲਾਈ ਅਤੇ ਸੰਕਟ ਦੇ ਸਮੇਂ ਹਰ ਜ਼ਰੂਰਤਮੰਦ ਤੱਕ ਬਿਨਾਂ ਕਿਸੇ ਭੇਦਭਾਵ ਦੇ ਮਦਦ ਪਹੁੰਚਾਉਣ ਵਾਲੀ ਪ੍ਰਸਿੱਧ ਸੇਵਾ ਸੰਸਥਾ 'ਖ਼ਾਲਸਾ ਏਡ' ਨੂੰ 'ਲਾਇਨ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026' ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਵਿਸ਼ਵ ਪੱਧਰੀ ਸਨਮਾਨ ਨਾਲ ਸੰਸਥਾ ਨੂੰ 5 ਲੱਖ ਯੂ.ਐੱਸ. ਡਾਲਰ ਦੀ ਗ੍ਰਾਂਟ ਵੀ ਦਿੱਤੀ ਗਈ ਹੈ, ਜੋ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਨਿਸ਼ਕਾਮ ਯਤਨਾਂ ਦੀ ਵੱਡੀ ਕਦਰ ਅਤੇ ਸਨਮਾਨ ਦਾ ਪ੍ਰਤੀਕ ਹੈ | ਖ਼ਾਲਸਾ ਏਡ ਦੇ ਟਰੱਸਟੀ ਜਸਪ੍ਰੀਤ ਸਿੰਘ ਦਾਹੀਆ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਸਨਮਾਨ 'ਖ਼ਾਲਸਾ ਏਡ' ਨਾਲ ਜੁੜੇ ਹਰ ਸੇਵਾਦਾਰ ਦੀ ਨਿਸ਼ਕਾਮ ਸੇਵਾ, ਸਮਰਪਣ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਦਾ ਸਨਮਾਨ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਹਾਂਗਕੋਂਗ 'ਚ ਲਾਇਨਜ਼ ਇੰਟਰਨੈਸ਼ਨਲ ਵਲੋਂ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ 'ਖ਼ਾਲਸਾ ਏਡ' ਦੇ ਮੁੱਖ ਸੇਵਾਦਾਰ ਰਵਿੰਦਰ ਸਿੰਘ (ਰਵੀ ਸਿੰਘ) ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ''ਲਾਇਨਜ਼ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ 2026'' ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |
ਖ਼ਾਲਸਾ ਏਡ 'ਲਾਇਨਜ਼ ਇੰਟਰਨੈਸ਼ਨਲ ਹਿਊਮੈਨਟੇਰੀਅਨ ਐਵਾਰਡ-2026' ਨਾਲ ਸਨਮਾਨਿਤ
ਅਜੀਤ ਡੈਸਕ
06-05-2026