17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਾਕਿਸਤਾਨ ਰੇਂਜਰਾਂ ਨੇ ਵਾਹਗਾ ਸਰਹੱਦ 'ਤੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਉਡਾਈਆਂ ਧੱਜੀਆਂ

Ad Position 21
No active advertisement
ਅਜੀਤ ਡੈਸਕ 11-05-2026

ਪਾਕਿ ਸਰਹੱਦੀ ਗੇਟ ਦੇ ਨਜ਼ਦੀਕ ਲਗਾਏ ਗਾਇਕ, ਚਲਾਈ ਆਤਿਸ਼ਬਾਜ਼ੀ ਤੇ ਲੱਗੀਆਂ ਐਲ.ਈ.ਡੀ. ਸਕਰੀਨਾਂ 'ਤੇ ਭਾਰਤ ਖ਼ਿਲਾਫ਼ ਕੀਤਾ ਪ੍ਰਚਾਰ
ਅਟਾਰੀ ਸਰਹੱਦ, (ਅੰਮਿ੍ਤਸਰ) 10 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਪਾਕਿਸਤਾਨ ਰੇਂਜਰਾਂ ਨੇ ਬੀਤੀ ਰਾਤ ਭਾਰਤ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੀ ਨੀਅਤ ਨਾਲ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਲੱਗੇ ਸਰਹੱਦੀ ਗੇਟ ਦੇ ਨਜ਼ਦੀਕ ਨਾਚ ਗਾਣਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ, ਮਗਰ ਪਾਕਿਸਤਾਨ ਰੇਂਜਰਾਂ ਦੀ ਇਸ ਘਟੀਆ ਕੋਝੀ ਹਰਕਤ ਨੂੰ ਵੇਖਦਿਆਂ ਹੋਇਆ ਭਾਰਤੀ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਤੇ ਉੱਚ ਅਫਸਰਾਂ ਨੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਸਭ ਕੁਝ ਵੇਖਦਿਆਂ ਹੋਇਆਂ ਆਪਣੇ ਦੇਸ਼ ਦੀ ਸਰਹੱਦ 'ਤੇ ਬਹੁਤ ਹੀ ਸਮਝਦਾਰੀ ਤੇ ਸੰਜਮ ਨਾਲ ਡਿਊਟੀ ਨਿਭਾਈ ਗਈ | ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਪਿਛਲੇ ਲੰਮੇ ਸਮੇਂ ਤੋਂ ਵਧੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਸਰਕਾਰ ਵਲੋਂ ਭਾਰਤ ਦੀ ਅਟਾਰੀ ਸਰਹੱਦ, ਫਿਰੋਜ਼ਪੁਰ ਸਰਹੱਦ, ਰਾਜਸਥਾਨ ਸਰਹੱਦ, ਜੰਮੂ ਕਸ਼ਮੀਰ ਸਰਹੱਦ ਸਮੇਤ ਹੋਰ ਲੱਗਦੀਆਂ ਪਾਕਿਸਤਾਨ ਨਾਲ ਸਰਹੱਦਾਂ 'ਤੇ ਪਾਕਿਸਤਾਨ ਰੇਂਜਰਾਂ ਵਲੋਂ ਇਹ ਸੋਚੀ ਸਮਝੀ ਸਾਜਿਸ਼ ਤਹਿਤ ਭਾਰਤ ਦੇਸ਼ ਨੂੰ ਵੰਗਾਰਿਆ ਜਾ ਰਿਹਾ ਹੈ | ਵਾਹਗਾ ਸਰਹੱਦ 'ਤੇ ਪਾਕਿਸਤਾਨ ਰੇਂਜਰਾਂ ਵਲੋਂ ਆਪ੍ਰੇਸ਼ਨ ਸੰਧੂਰ ਜੋ ਕਿ ਪਾਕਿਸਤਾਨ ਖ਼ਿਲਾਫ਼ ਹੋਇਆ ਸੀ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਇਹ ਕੂੜ ਪ੍ਰਚਾਰ ਕੀਤਾ ਗਿਆ ਹੈ | ਪਾਕਿਸਤਾਨ ਰੇਂਜਰਾਂ ਵਲੋਂ ਰਾਤ 11 ਵਜੇ ਤੋਂ ਲੈ ਕੇ ਸਵੇਰੇ 2 ਵਜੇ ਤੱਕ ਪਾਕਿਸਤਾਨ ਦੇ ਅੰਤਰਰਾਸ਼ਟਰੀ ਗੇਟ ਦੇ ਐਨ ਉੱਤੇ ਵਿਸ਼ੇਸ਼ ਸਟੇਜ ਲਗਾ ਕੇ ਵੱਖ-ਵੱਖ ਮਹਿਲਾ ਤੇ ਮਰਦ ਗਾਇਕਾਂ ਵਲੋਂ ਵੱਖ-ਵੱਖ ਗਾਣਿਆਂ 'ਤੇ ਭਾਸ਼ਣ ਰਾਹੀਂ ਭਾਰਤ ਨੂੰ ਵੰਗਾਰਿਆ ਗਿਆ | ਇਥੋਂ ਤੱਕ ਕਿ ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ 'ਤੇ ਦਰਸ਼ਕਾਂ ਦੇ ਲਈ ਝੰਡੇ ਦੀ ਰਸਮ ਵੇਖਣ ਲਈ ਲਗਾਈਆਂ ਗਈਆਂ ਵੱਖ-ਵੱਖ ਐੱਲ. ਈ. ਡੀ. ਸਕਰੀਨਾਂ ਜਿਸ 'ਤੇ ਹਮੇਸ਼ਾ ਹੀ ਮੁਹੰਮਦ ਅਲੀ ਜਿਨਾਹ ਦੀ ਫੋਟੋ ਲੱਗੀ ਹੁੰਦੀ ਹੈ ਉਸ ਨੂੰ ਰਾਤ ਸਮੇਂ ਬੰਦ ਕਰਕੇ ਉਸ 'ਤੇ ਪਾਕਿਸਤਾਨ ਦੇ ਵੱਖ-ਵੱਖ ਟੀ. ਵੀ. ਚੈਨਲਾਂ ਦੇ ਲਾਈਵ ਪ੍ਰੋਗਰਾਮ ਦੇ ਪ੍ਰਸਾਰਨ ਭਾਰਤ ਵੱਲ ਮੂੰਹ ਕਰਕੇ ਕੀਤੇ ਗਏ ਹਨ | ਇੱਥੇ ਹੀ ਬੱਸ ਨਹੀਂ ਪਾਕਿਸਤਾਨ ਰੇਂਜਰਾਂ ਵਲੋਂ ਭਾਰਤ ਤੇ ਬੀ. ਐੱਸ. ਐੱਫ. ਨੂੰ ਵੰਗਾਰਦਿਆਂ ਸਰਹੱਦ 'ਤੇ ਆਤਿਸ਼ਬਾਜ਼ੀ ਤੇ ਵੱਡੇ-ਵੱਡੇ ਸਾਊਾਡ ਸਪੀਕਰ ਲਗਾ ਕੇ ਇਹ ਹਰਕਤ ਕੀਤੀ ਗਈ ਹੈ | ਇਸ ਸੰਬੰਧੀ ਜਾਰੀ ਹੋਈਆਂ ਵੀਡੀਓ ਤੇ ਫੋਟੋਆਂ ਵਿਚ ਪਾਕਿਸਤਾਨ ਦੀ ਸਰਹੱਦ 'ਤੇ ਇਸ ਦੀ ਵੀਡੀਓਗ੍ਰਾਫੀ ਕਰਦੇ ਹੋਏ ਡਰੋਨ ਵੀ ਰਾਤ ਸਮੇਂ ਪਾਕਿਸਤਾਨ ਰੇਂਜਰਾਂ ਵਲੋਂ ਉਡਾਏ ਗਏ ਸਾਫ ਨਜ਼ਰ ਆਏ ਹਨ | ਭਾਰਤ ਸਰਕਾਰ ਵਲੋਂ ਅਟਾਰੀ ਸਰਹੱਦ 'ਤੇ ਇਸ ਦੇ ਆਸ ਪਾਸ ਦੇ ਇਲਾਕੇ ਵਿਚ ਕਿਸੇ ਤਰ੍ਹਾਂ ਦੀ ਵੀ ਪਾਕਿਸਤਾਨ ਦੀ ਹਰਕਤ ਨੂੰ ਰੋਕਣ ਲਈ ਪਹਿਲਾਂ ਹੀ ਡਰੋਨ ਅਤੇ ਵਿਅਕਤੀਆਂ ਨੂੰ ਸਰਹੱਦ 'ਤੇ ਪੁੱਜਣ 'ਤੇ ਮਨਾਈ ਕੀਤੀ ਗਈ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਨੂੰ ਪਾਕਿਸਤਾਨ ਰੇਂਜਰਾਂ ਨੇ ਇਹ ਘਟੀਆ ਸ਼ਰਾਰਤ ਕਰਕੇ ਵੰਗਾਰਿਆ ਗਿਆ ਹੈ ਜਿਸ ਦਾ ਭਾਰਤ ਵਲੋਂ ਪਾਕਿਸਤਾਨ ਨੂੰ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਪੰਜਾਬ ਸਰਕਾਰ ਨੂੰ ਪੁਲਿਸ ਦੀ ਦੁਰਵਰਤੋਂ ਤੇ ਰਾਜਨੀਤਿਕ ਬਦਲੇ ਦੀ ਰਾਜਨੀਤੀ ਖਿਲਾਫ਼ ਚਿਤਾਵਨੀ ਦਿੱਤੀ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ-ਲੰਗਰ ਦੀ ਕੀਤੀ ਸੇਵਾ <br/>
Ad Position 24