17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੱਛਮੀ ਏਸ਼ੀਆ ਦੇ ਹਾਲਾਤ ਸੁਧਰਨ ਤੱਕ ਲੋਕਾਂ ਨੂੰ ਝਟਕੇ ਦਿੰਦੀ ਰਹੇਗੀ ਮਹਿੰਗਾਈ <br/>

Ad Position 21
No active advertisement
ਅਜੀਤ ਡੈਸਕ 11-05-2026

ਜਲੰਧਰ, 10 ਮਈ (ਸ਼ਿਵ ਸ਼ਰਮਾ)- ਕੇਂਦਰ ਸਰਕਾਰ ਨੇ ਰੂਸ-ਯੂਕਰੇਨ ਦੀ ਜੰਗ ਹੋਣ ਦੇ ਬਾਵਜੂਦ ਵੀ ਮਹਿੰਗਾਈ 'ਤੇ ਪੂਰੀ ਤਰਾਂ ਨਾਲ ਕੰਟਰੋਲ ਕੀਤਾ ਹੋਇਆ ਸੀ ਤੇ ਪਿਛਲੇ ਚਾਰ ਸਾਲ ਤੋਂ ਤੇਲ ਦੀਆਂ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਸੀ ਪਰ ਪੱਛਮੀ ਏਸ਼ੀਆ ਦੇ ਉਲਝੇ ਹੋਏ ਹਾਲਾਤਾਂ ਨੂੰ ਦੋ ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਜਿਸ ਕਰਕੇ ਇਸ ਦਾ ਸਿੱਧਾ ਅਸਰ ਲੋਕਾਂ ਦੀ ਜੇਬਾਂ ਤੋਂ ਇਲਾਵਾ ਦੇਸ਼ ਦੀ ਵਿਕਾਸ ਦਰ 'ਤੇ ਪੈ ਰਿਹਾ ਹੈ | ਚਾਹੇ ਅਜੇ ਤੱਕ ਕੇਂਦਰ ਸਰਕਾਰ ਵਲੋਂ ਮਹਿੰਗਾਈ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਅਜੇ ਵੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਬਾਰ-ਬਾਰ ਉੱਪਰ ਥੱਲੇ ਹੋ ਰਹੀਆਂ ਹਨ | ਗਏ ਦੋ ਮਹੀਨੇ ਵਿਚ ਲੋਕਾਂ ਦੀ ਜੇਬ 'ਤੇ ਮਹਿੰਗਾਈ ਨੇ ਭਾਰੀ ਅਸਰ ਪਾਇਆ ਹੈ ਕਿਉਂਕਿ ਰਸੋਈ ਗੈਸ ਤੋਂ ਇਲਾਵਾ ਕਈ ਚੀਜ਼ਾਂ ਮਹਿੰਗੀਆਂ ਤਾਂ ਹੋਈਆਂ ਹਨ ਸਗੋਂ ਇਸ ਨਾਲ ਕਈ ਛੋਟੇ-ਛੋਟੇ ਖਾਣ ਵਾਲੇ ਸਮਾਨ ਦਾ ਕੰਮ ਕਰਨ ਵਾਲਿਆਂ ਦੇ ਕੰਮ ਧੰਦਿਆਂ ਨੂੰ ਬਰੇਕਾਂ ਲੱਗੀਆਂ ਹਨ | ਕਈ ਆਰਥਿਕ ਮਾਹਿਰਾਂ ਅਤੇ ਆਰਥਿਕ ਜਥੇਬੰਦੀਆਂ ਦੀਆਂ ਅਕਸਰ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਜਿਸ ਤਰ੍ਹਾਂ ਨਾਲ ਕੱਚੇ ਤੇਲ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਹਿਲਜੁਲ ਦੇਖੀ ਜਾ ਰਹੀ ਹੈ | ਇਸ ਦਾ ਜ਼ਿਆਦਾ ਅਸਰ ਦੇਸ਼ 'ਤੇ ਵੀ ਪੈਣ ਦੀ ਸ਼ੰਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਜਦੋਂ ਦੇ ਪੱਛਮੀ ਏਸ਼ੀਆ ਵਿਚ ਹਾਲਾਤ ਖ਼ਰਾਬ ਹੋਏ ਹਨ ਤੇ ਹੁਣ ਤੱਕ ਤੇਲ ਕੰਪਨੀਆਂ 30 ਹਜ਼ਾਰ ਕਰੋੜ ਦਾ ਨੁਕਸਾਨ ਉਠਾ ਚੁੱਕੀਆਂ ਹਨ | ਦੇਸ਼ ਵਿਚ ਜਦੋਂ ਆਮ ਲੋਕਾਂ ਲਈ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਵੇਗਾ ਤਾਂ ਮਹਿੰਗਾਈ ਹੋਰ ਵਧੇਗੀ | ਇਸ ਹਿਸਾਬ ਨਾਲ 2026-27 ਵਿੱਤੀ ਵਰਾ ਲੋਕਾਂ ਲਈ ਮਹਿੰਗਾਈ ਪੱਖੋਂ ਮਹਿੰਗਾ ਰਹਿਣ ਵਾਲਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਸਰਾਵਾਂ ਵਾਲੇ ਰਸਤੇ ਦੇ ਸੁੰਦਰੀਕਰਨ ਦੀ ਸੇਵਾ ਆਰੰਭ, ਲੰਗਰ ਸ੍ਰੀ ਗੁਰੂ ਰਾਦਮਾਸ ਜੀ ਤੋਂ ਗੁ: ਬਾਬ... ਅਗਲੀ ਖ਼ਬਰ ਹਵਾਲਾਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ, ਪਰਿਵਾਰ ਨੇ ਲਾਏ ਪੁਲਿਸ 'ਤੇ ਅਣਗਹਿਲੀ ਦੇ ਦੋਸ਼ <br/>
Ad Position 24