13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਆਪ੍ਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ ਸੈਨਿਕ ਸੀ-ਜਨਰਲ ਨਰਵਾਣੇ

Ad Position 21
No active advertisement
ਅਜੀਤ ਡੈਸਕ 13-05-2026

 ਮੁੰਬਈ, 12 ਮਈ (ਏਜੰਸੀ)-ਸਾਬਕਾ ਸੈਨਾ ਮੁਖੀ ਜਨਰਲ ਮਨੋਜ ਨਰਵਾਣੇ ਨੇ ਮੰਗਲਵਾਰ ਨੂੰ ਕਿਹਾ ਕਿ ਆਪਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ ਸੈਨਿਕ ਸੀ। ਨਵੀਂ ਦਿੱਲੀ ਨੂੰ ਪਤਾ ਸੀ ਕਿ ਮਈ 2025 'ਚ ਚਾਰ ਦਿਨਾਂ ਤੱਕ ਚੱਲੇ ਇਸ ਟਕਰਾਅ ਨੂੰ ਕਿਸ ਤਰਾਂ ਅਤੇ ਕਦੋਂ ਖਤਮ ਕਰਨਾ ਹੈ। ਜਨਰਲ ਨਰਵਾਣੇ, ਜਿਨ੍ਹਾਂ ਨੇ ਦਸੰਬਰ 2019 ਤੋਂ ਅਪ੍ਰੈਲ 2022 ਤੱਕ ਸੈਨਾ ਮੁਖੀ ਦੇ ਤੌਰ 'ਤੇ ਕੰਮ ਕੀਤਾ, ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸੰਧੂਰ ਜ਼ਰੀਏ ਇਕ ਢੁਕਵਾਂ ਜਵਾਬ ਦਿੱਤਾ। ਇਹ ਆਪਰੇਸ਼ਨ ਅਪ੍ਰੈਲ 2025 'ਚ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ, ਜਿਸ ਵਿਚ 26 ਲੋਕ ਮਾਰੇ ਗਏ ਸਨ, ਦੇ ਜਵਾਬ 'ਚ ਸ਼ੁਰੂ ਕੀਤਾ ਗਿਆ ਸੀ। ਮੁੰਬਈ 'ਚ ਟੈਲੀਵਿਜ਼ਨ ਜਰਨਲਿਸਟ ਐਸੋਸੀਏਸ਼ਨ ਦੇ ਪੁਰਸਕਾਰ ਸਮਾਰੋਹ ਦੌਰਾਨ ਸਾਬਕਾ ਸੈਨਾ ਮੁਖੀ ਨੇ ਕਿਹਾ ਕਿ ਇਹ ਇਕ ਦੰਡਕਾਰੀ, ਸਟੀਕ ਅਤੇ ਸੰਤੁਲਿਤ ਆਪਰੇਸ਼ਨ ਸੀ। ਜਨਰਲ ਨਰਵਾਣੇ ਨੇ ਦੱਸਿਆ ਕਿ ਉਨ੍ਹਾਂ ਤੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਆਪਰੇਸ਼ਨ ਸੰਧੂਰ ਨੂੰ ਅਚਾਨਕ ਕਿਉਂ ਰੋਕ ਦਿੱਤਾ ਗਿਆ। ਇਸ ਦੇ ਜਵਾਬ 'ਚ ਉਹ ਕਹਿੰਦੇ ਹਨ ਕਿ ਯੁੱਧ ਕੋਈ ਬਾਲੀਵੁੱਡ ਫਿਲਮ ਨਹੀਂ ਹੁੰਦੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੁੱਧ ਲੜਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨੇ ਜੰਗਬੰਦੀ ਦਾ ਪ੍ਰਤਸਾਵ ਰੱਖਿਆ, ਤਦ ਵੀ ਸਾਡੇ ਕੋਲ ਕਾਫੀ ਤਾਕਤ ਸੀ ਤੇ ਅਸੀਂ ਉਸ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਸੀ, ਪਰ ਅਸੀਂ ਅਜਿਹਾ ਨਹੀਂ ਕੀਤਾ। ਅਸੀਂ ਸੰਜਮ ਦਿਖਾਇਆ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦਿਖਾਏ ਗਏ ਇਸ ਸੰਜਮ ਨਾਲ ਦੁਨੀਆ ਭਰ 'ਚ ਸਾਡਾ ਕੱਦ ਹੋਰ ਵਧ ਗਿਆ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਅਗਲੀ ਖ਼ਬਰ ਪੰਜਾਬੀ ਆਪਣੀ ਮਾਂ ਬੋਲੀ 'ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ-ਬਲਤੇਜ ਪੰਨੂ <br/>
Ad Position 24