08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਹੁਣ ਪੰਜਾਬ ਦੇ ਲੋਕ ਭਵਨ 'ਚ ਨਹੀਂ ਦੌੜਣਗੀਆਂ ਸਰਕਾਰੀ ਗੱਡੀਆਂ!

Ad Position 21
No active advertisement
ਅਜੀਤ ਡੈਸਕ 14-05-2026

• ਹਰ ਬੁੱਧਵਾਰ ਸਾਈਕਲਾਂ 'ਤੇ ਦਫ਼ਤਰ ਪਹੁੰਚਣਗੇ ਕਰਮਚਾਰੀ,  ਪੈਟਰੋਲ-ਡੀਜ਼ਲ ਦੀ ਬੱਚਤ ਲਈ ਰਾਜਪਾਲ ਦਾ ਵੱਡਾ ਫ਼ੈਸਲਾ
ਚੰਡੀਗੜ੍ਹ, 13 ਮਈ (ਸੰਦੀਪ ਕੁਮਾਰ ਮਾਹਨਾ) - ਲੋਕ ਭਵਨ ਪੰਜਾਬ ਤੋਂ ਹੁਣ ਵਾਤਾਵਰਣ ਬਚਾਅ ਅਤੇ ਤੇਲ ਦੀ ਬਚਤ ਦਾ ਨਵਾਂ ਸੰਦੇਸ਼ ਦਿੱਤਾ ਜਾਵੇਗਾ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਐਲਾਨ ਕੀਤਾ ਹੈ ਕਿ ਹਰ ਬੁੱਧਵਾਰ ਲੋਕ ਭਵਨ 'ਚ 'ਨੋ ਕਾਰ ਡੇ' ਮਨਾਇਆ ਜਾਵੇਗਾ, ਜਿਸ ਦੌਰਾਨ ਕਰਮਚਾਰੀ ਸਾਈਕਲਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਦਫ਼ਤਰ ਪਹੁੰਚਣਗੇ ਅਤੇ ਸਰਕਾਰੀ ਗੱਡੀਆਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਜਾਵੇਗਾ | ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਘੱਟ ਵਰਤੋਂ ਕਰਨ ਲਈ ਦਿੱਤੀ ਗਈ ਅਪੀਲ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਰਾਜਭਵਨ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰੀ ਅਦਾਰਿਆਂ ਅਤੇ ਆਮ ਲੋਕਾਂ ਨੂੰ ਵੀ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ | ਕਟਾਰੀਆ ਨੇ ਕਿਹਾ ਕਿ ਹਰ ਬੁੱਧਵਾਰ ਨੂੰ ਲੋਕ ਭਵਨ ਦਾ ਸਟਾਫ਼ ਜਾਂ ਤਾਂ ਸਾਈਕਲ 'ਤੇ ਦਫ਼ਤਰ ਪਹੁੰਚੇਗਾ ਜਾਂ ਫਿਰ ਪਰਿਵਾਰ ਦੇ ਕਿਸੇ ਮੈਂਬਰ ਨਾਲ ਸਫ਼ਰ ਕਰੇਗਾ, ਪਰ ਉਸ ਦਿਨ ਸਰਕਾਰੀ ਚਾਰ ਪਹੀਆ ਵਾਹਨਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 20 ਲੱਖ ਰੁਪਏ ਰਿਸ਼ਵਤਖੋਰੀ ਮਾਮਲੇ 'ਚ ਸੀ. ਬੀ. ਆਈ. ਨੂੰ ਅਜੇ ਤੱਕ ਨਹੀਂ ਮਿਲੀ ਅਸਲ ਸ਼ਿਕਾਇਤ ਕਾਪੀ! ਅਗਲੀ ਖ਼ਬਰ ਸੀ.ਬੀ.ਆਈ. ਨੇ ਅਜ਼ਰਬਾਇਜਾਨ ਤੋਂ ਭਗੌੜਾ ਪ੍ਰਭਦੀਪ ਸਿੰਘ ਭਾਰਤ ਲਿਆਂਦਾ
Ad Position 24