11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮੰਤਰੀ ਸੰਜੀਵ ਅਰੋੜਾ ਨੇ ਹਾਈ ਕੋਰਟ 'ਚ ਈ.ਡੀ. 'ਤੇ ਲਗਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 16-05-2026
ਈ.ਡੀ. ਸੋਮਵਾਰ ਨੂੰ ਦੇਵੇਗੀ ਜਵਾਬ
ਚੰਡੀਗੜ੍ਹ, 15 ਮਈ (ਸੰਦੀਪ ਕੁਮਾਰ ਮਾਹਨਾ)–ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਗਿ੍ਫ਼ਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਖੁੱਲ੍ਹੀ ਚੁਣੌਤੀ ਦਿੰਦਿਆਂ ਇਸ ਨੂੰ 'ਪਹਿਲਾਂ ਤੋਂ ਯੋਜਨਾਬੱਧ, ਕਾਨੂੰਨ ਰਹਿਤ ਅਤੇ ਸੰਵਿਧਾਨਕ ਸੁਰੱਖਿਆ ਦੇ ਵਿਰੁੱਧ ਕਰਾਰ ਦਿੱਤਾ | ਸ਼ੁੱਕਰਵਾਰ ਨੂੰ ਹੋਈ ਵਿਸਤਿ੍ਤ ਸੁਣਵਾਈ ਦੌਰਾਨ ਅਰੋੜਾ ਪੱਖ ਵਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਈ.ਡੀ. ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਦੀ ਧਾਰਾ 19 ਅਤੇ ਧਾਰਾ 50 ਦੇ ਤਹਿਤ ਕਾਨੂੰਨੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਗਿ੍ਫ਼ਤਾਰੀ ਦੀ ਪੂਰੀ ਕਾਰਵਾਈ ਨੂੰ ਸਿਰਫ਼ ਇੱਕ ਰਸਮੀ ਕਾਰਵਾਈ ਵਿਚ ਬਦਲ ਦਿੱਤਾ | ਅਦਾਲਤ ਵਿਚ ਬਚਾਅ ਪੱਖ ਵਲੋਂ ਸਭ ਤੋਂ ਗੰਭੀਰ ਦੋਸ਼ ਇਹ ਲਗਾਇਆ ਗਿਆ ਕਿ ਸੰਜੀਵ ਅਰੋੜਾ ਨੂੰ ਅਸਲ 'ਚ ਸਵੇਰੇ 7:15 ਵਜੇ ਦੇ ਕਰੀਬ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਦੋਂ ਕਿ ਅਧਿਕਾਰਤ ਗਿ੍ਫ਼ਤਾਰੀ ਸ਼ਾਮ 4 ਵਜੇ ਦੇ ਕਰੀਬ ਦਿਖਾਈ ਗਈ | ਇਹ ਨਾ ਸਿਰਫ਼ ਵਿਅਕਤੀ ਦੀ ਆਜ਼ਾਦੀ 'ਤੇ ਸਿੱਧੇ ਤੌਰ 'ਤੇ ਹਮਲਾ ਹੈ ਬਲਕਿ ਗਿ੍ਫ਼ਤਾਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਵੈਧਤਾ 'ਤੇ ਵੀ ਗੰਭੀਰ ਸਵਾਲ ਖੜੇ ਕਰਦਾ ਹੈ | ਹਾਈ ਕੋਰਟ ਨੇ ਮਾਮਲੇ ਨੂੰ ਸੋਮਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤਾ | ਹੁਣ ਅਗਲੀ ਸੁਣਵਾਈ 'ਤੇ ਈ.ਡੀ ਆਪਣਾ ਪੱਖ ਪੇਸ਼ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਆਈ.ਏ.ਐਸ. ਅਧਿਕਾਰੀ ਡਾ. ਸਵਰਨ ਸਿੰਘ 'ਆਪ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਜਲੰਧਰ ਬੀ.ਐਸ.ਐਫ. ਚੌਕ ਧਮਾਕੇ ਮਾਮਲੇ 'ਚ ਦੋਵੇਂ ਮੁਲਜ਼ਮ 7 ਦਿਨਾ ਦੇ ਰਿਮਾਂਡ 'ਤੇ
Ad Position 24