ਚੌਕ ਮਹਿਤਾ, 20 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਦਮਦਮੀ ਟਕਸਾਲ ਵਲੋਂ ਜੂਨ 1984 ਦੇ ਸ਼ਹੀਦਾਂ, ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰ੍ਹਾ ਸਿੰਘ ਤੇ ਹੋਰ ਹਜ਼ਾਰਾਂ ਸ਼ਹੀਦ ਸਿੰਘ ਸਿੰਘਣੀਆਂ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ 42ਵੀਂ ਸ਼ਹੀਦੀ ਵਰ੍ਹੇਗੰਢ ਨੂੰ ਬੜੀ ਸ਼ਰਧਾ ਅਤੇ ਵਿਸ਼ਾਲ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜੂਨ 1 ਤੋਂ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੋਣ ਜਾ ਰਹੇ ਵੱਡੇ ਸ਼ਹੀਦੀ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਲਈ ਅੱਜ ਇੱਥੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਇਸ ਇਕੱਤਰਤਾ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੂਨ 1984 ਦੌਰਾਨ ਵਾਪਰੀਆਂ ਘਟਨਾਵਾਂ ਸਿੱਖ ਕੌਮ ਲਈ ਇਕ ਅਜਿਹਾ ਦਰਦ ਹਨ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਕੱਤਰਤਾ ਦੌਰਾਨ ਵੱਖ-ਵੱਖ ਸੇਵਾ ਕਮੇਟੀਆਂ ਤੇ ਸੰਗਤਾਂ ਵਲੋਂ ਲੰਗਰਾਂ ਅਤੇ ਹੋਰ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲੀਆਂ ਗਈਆਂ | ਸਮਾਗਮਾਂ ਦੌਰਾਨ ਚਾਹ-ਪਕੌੜੇ, ਜਲੇਬੀਆਂ, ਪ੍ਰਸ਼ਾਦੇ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਲਗਾਏ ਜਾਣਗੇ | ਇਸ ਤੋਂ ਇਲਾਵਾ ਜੋੜਾ ਘਰਾਂ, ਮੈਡੀਕਲ ਸਹਾਇਤਾ, ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਸੰਗਤਾਂ ਦੇ ਰਹਿਣ-ਸਹਿਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ | ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਵੱਡੇ ਪੰਡਾਲ ਤਿਆਰ ਕੀਤੇ ਜਾ ਰਹੇ ਹਨ ਤੇ ਨਾਲ ਹੀ ਲਗਭਗ 50 ਏਕੜ ਵਿਚ ਗੱਡੀਆਂ ਦੀ ਪਾਰਕਿੰਗ ਗਰਾਊਾਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਸੂਬੇ ਭਰ ਵਿਚ ਫਲੈਕਸਾਂ, ਬੈਨਰਾਂ ਅਤੇ ਹੋਰ ਪ੍ਰਚਾਰ ਸਮੱਗਰੀ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੇਸ਼ ਤੇ ਵਿਦੇਸ਼ 'ਚ ਵਸਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਹੁੰਮ ਹੁੰਮਾ ਕੇ ਇਨ੍ਹਾਂ ਸ਼ਹੀਦੀ ਸਮਾਗਮਾਂ ਵਿਚ ਪਹੁੰਚਣ ਦੀ ਅਪੀਲ ਕੀਤੀ | ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਪਿ੍ੰ: ਗੁਰਦੀਪ ਸਿੰਘ ਰੰਧਾਵਾ ਨੇ ਆਈਆਂ ਸ਼ਖ਼ਸੀਅਤਾਂ ਤੇ ਸੰਗਤਾਂ ਨੂੰ ਜੀ ਆਇਆਂ ਆਖਦੇ ਹੋਏ, ਉਪਰੰਤ ਗਿਆਨੀ ਸਾਹਿਬ ਸਿੰਘ, ਭਾਈ ਹਰਸ਼ਦੀਪ ਸਿੰਘ ਰੰਧਾਵਾ, ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖਾਲਸਾ ਦੀਵਾਨ), ਪਿ੍ੰ: ਤੇਜਬੀਰ ਸਿੰਘ ਸੋਹਲ ਨੇ ਸੰਗਤਾਂ ਵਲੋਂ ਲਈਆਂ ਗਈਆਂ ਸੇਵਾਵਾਂ ਨੂੰ ਸੰਗਤਾਂ ਨਾਲ ਸਾਂਝਾ ਕੀਤਾ | ਇਸ ਮੌਕੇ ਦੌਰਾਨ ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਮੁੰਬਈ, ਸੰਤ ਬਾਬਾ ਸੱਜਣ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਸੰਤ ਬਾਬਾ ਗੁਰਭੇਜ਼ ਸਿੰਘ ਖੁਜ਼ਾਲਾ, ਸੰਤ ਬਾਬਾ ਗੁਰਮੀਤ ਸਿੰਘ ਬੱਦੋਵਾਲ, ਸੰਤ ਬਾਬਾ ਮਨਮੋਹਨ ਸਿੰਘ ਭੰਗਾਲੀ, ਸੰਤ ਬਾਬਾ ਸੁਰਜੀਤ ਸਿੰਘ ਹਰਖੋਵਾਲ, ਬਾਬਾ ਸ਼ਮਸ਼ੇਰ ਸਿੰਘ ਲਾਲੂਵਾਲ, ਬਾਬਾ ਜੱਜ ਸਿੰਘ ਤੇ ਬਾਬਾ ਪੂਰਨ ਸਿੰਘ ਜਲਾਲਾਬਾਦ, ਬਾਬਾ ਸੁਲੱਖਣ ਸਿੰਘ ਮੁਰਾਦਪੁਰ, ਬਾਬਾ ਕਾਕਾ ਸਿੰਘ ਡੇਰਾ ਮਸਤੂਆਣਾ ਦਮਦਮਾ ਸਾਹਿਬ, ਬਾਬਾ ਮੇਜਰ ਸਿੰਘ ਵਾਂ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇ. ਭੋਲਾ ਸਿੰਘ ਬੁੱਢੀ ਮਾਨ ਜਥੇਦਾਰ ਜਗਤਾਰ ਸਿੰਘ ਭਿੰਡਰ ਕਲਾਂ, ਭਾਈ ਅਜੀਤ ਸਿੰਘ ਖੰਨੇ, ਭਾਈ ਕੁਲਦੀਪ ਸਿੰਘ ਮੋੜ ਮਖੂ, ਭਾਈ ਰਸ਼ਪਾਲ ਸਿੰਘ ਗੋਨਾਂ, ਭਾਈ ਲੋਕਦੀਪ ਸਿੰਘ ਨਿੱਕੇ ਘੁੰਮਣ, ਬਾਬਾ ਸੁਰਿੰਦਰ ਸਿੰਘ ਅੱਚਲ ਸਾਹਿਬ, ਬਾਬਾ ਬੀਰ ਸਿੰਘ ਭੰਗਾਲੀ, ਬਾਬਾ ਮਲਕੀਤ ਸਿੰਘ ਜੱਬੋਵਾਲ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਭੁਪਿੰਦਰ ਸਿੰਘ ਗਦਲੀ, ਭਾਈ ਮੋਹਕਮ ਸਿੰਘ ਚੌਧਰੀਵਾਲ, ਬਾਬਾ ਬਲਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਭਾਈ ਮਲਕੀਤ ਸਿੰਘ ਵੈਦ, ਭਾਈ ਤੇਜਬੀਰ ਸਿੰਘ ਭਲਾਈਪੁਰ, ਭਾਈ ਲੋਕਦੀਪ ਸਿੰਘ ਨਿੱਕੇ ਘੁੰਮਣ, ਭਾਈ ਅਵਤਾਰ ਸਿੰਘ ਅਲਗੋਂ ਕੋਠੀ, ਭਾਈ ਗੁਰਦਿਆਲ ਸਿੰਘ ਲੱਖਪੁਰਾ, ਭਾਈ ਗੁਰਦੇਵ ਸਿੰਘ ਮੈਹਣੀਆਂ, ਜਥੇ. ਬਾਬਾ ਅਜੀਤ ਸਿੰਘ, ਜਥੇ. ਬਾਬਾ ਸੁਖਦੇਵ ਸਿੰਘ, ਜਥੇ. ਬਾਬਾ ਬੋਹੜ ਸਿੰਘ, ਭਾਈ ਜਸਮੇਰ ਸਿੰਘ ਖਲੈਹਿਰਾ, ਸਰਪੰਚ ਕਸ਼ਮੀਰ ਸਿੰਘ ਕਾਲਾ ਮਹਿਤਾ, ਹਰਜਿੰਦਰ ਸਿੰਘ ਜੱਜ, ਪਿ੍ੰ: ਗੁਰਦੀਪ ਸਿੰਘ ਜਲਾਲਉਸਮਾਂ, ਪਿ੍ੰ: ਜਤਿੰਦਰ ਸ਼ਰਮਾ, ਚੇਅਰਮੈਨ ਗੁਰਮੀਤ ਸਿੰਘ ਨੰਗਲੀ, ਜਥੇ. ਲਖਵਿੰਦਰ ਸਿੰਘ ਖਾਲਸਾ, ਚੇਅਰਮੈਨ ਤਰਲੋਕ ਸਿੰਘ ਬਾਠ, ਗੁਰਮੁਖ ਸਿੰਘ ਸਾਬਾ ਸੂਬਾ ਮੀਤ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਮਲਕੀਤ ਸਿੰਘ ਮੱਧਰਾ, ਗੁਰਮੁਖ ਸਿੰਘ ਡੇਹਰੀਵਾਲ, ਐੱਡਵੋਕੇਟ ਸਰਬਜੀਤ ਸਿੰਘ ਮਾਨ, ਜਤਿੰਦਰ ਸਿੰਘ ਲੱਧਾਮੁੰਡਾ, ਜਥੇ. ਰਾਜਬੀਰ ਸਿੰਘ, ਚੇਅਰਮੈਨ ਸੁਖਦੇਵ ਸਿੰਘ, ਬਲਕਾਰ ਸਿੰਘ ਬਾਠ ਪੀਬੀਐਸ, ਪ੍ਰਧਾਨ ਅਮਰ ਰਾਵਤ, ਬਲਜ਼ਿੰਦਰ ਸਿੰਘ ਰਾਜੂ, ਤੇਜਿੰਦਰ ਸਿੰਘ ਲਾਡੀ, ਮਨਦੀਪ ਸਿੰਘ ਸੋਨਾ ਖੱਬੇ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਬਲਵਿੰਦਰ ਸਿੰਘ ਪੁੜੈਣ, ਡਾ. ਮਨਪ੍ਰੀਤ ਸਿੰਘ, ਰਮਨਬੀਰ ਸਿੰਘ ਤੇ ਅੰਤਰਬੀਰ ਸਿੰਘ ਲੱਧਾਮੁੰਡਾ, ਰਾਜਾ ਚੌਧਰੀਵਾਲ, ਸਰਪੰਚ ਅਮਰ ਸਿੰਘ ਮਧਰੇ, ਸੰਤੋੱਖ ਸਿੰਘ ਖੱਬੇ, ਬੂਟਾ ਸਿੰਘ ਜਲਾਲ, ਪਿ੍ੰਸੀਪਲ ਸ਼ਾਮ ਲਾਲ, ਹਰਦੀਪ ਸਿੰਘ ਮਹਿਤਾ ਆਦਿ ਸੰਗਤਾਂ ਹਾਜ਼ਰ ਸਨ |
ਕੌਮ ਖ਼ਾਤਰ ਸ਼ਹਾਦਤਾਂ ਦੇਣ ਵਾਲਿਆਂ ਦੀ ਯਾਦ ਨੂੰ ਸਦਾ ਲਈ ਜੀਵੰਤ ਰੱਖਣਾ ਪੰਥ ਦੀ ਸਾਂਝੀ ਜ਼ਿੰਮੇਵਾਰੀ-ਸੰਤ ਗਿ. ਹਰਨਾਮ ਸਿੰਘ ਖ਼ਾਲਸਾ
ਅਜੀਤ ਡੈਸਕ
21-05-2026