21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮਾਮੂਲੀ ਤਕਰਾਰ ਮਗਰੋਂ ਪਹਿਲਾਂ ਪੁੱਤ ਤੇ ਫ਼ਿਰ ਪਿਓ ਨੇ ਮਾਰੀ ਨਹਿਰ 'ਚ ਛਾਲ <br/>

Ad Position 21
No active advertisement
ਅਜੀਤ ਡੈਸਕ 21-05-2026
ਸ੍ਰੀ ਮੁਕਤਸਰ ਸਾਹਿਬ, 20 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮੂਲੀ ਤਕਰਾਰ ਨੇ ਪਿਓ-ਪੁੱਤ ਦੀ ਜਾਨ ਲੈ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਥਾਣਾ ਸਿਟੀ ਸਾਹਮਣੇ ਸਬਜ਼ੀ ਮੰਡੀ ਵਿਚ ਸਬਜ਼ੀ ਤੇ ਫਰੂਟ ਦਾ ਲੰਮੇ ਸਮੇਂ ਤੋਂ ਪੁਸ਼ਤੈਨੀ ਕਾਰੋਬਾਰ ਕਰਦੇ ਆ ਰਹੇ ਪਿਓ ਤੇ ਪੁੱਤ ਵਿਚਕਾਰ ਮਾਮੂਲੀ ਤਕਰਾਰ ਹੋਇਆ ਅਤੇ ਇਸ ਮਗਰੋਂ ਪੁੱਤ ਨੇ ਗ਼ੁੱਸੇ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ 'ਤੇ ਪਿੰਡ ਝਬੇਲਵਾਲੀ ਨੇੜੇ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ, ਮਗਰ ਹੀ ਪਹੁੰਚੇ ਉਸ ਦੇ ਪਿਤਾ ਨੇ ਪੁੱਤ ਨੂੰ ਵੇਖਦਿਆਂ ਨਹਿਰ ਵਿਚ ਛਾਲ ਮਾਰ ਦਿੱਤੀ | ਲੋਕਾਂ ਦਾ ਕਹਿਣਾ ਹੈ ਕਿ ਪੁੱਤ ਨੂੰ ਬਚਾਉਣ ਦੀ ਖ਼ਾਤਰ ਪਿਓ ਨੇ ਨਹਿਰ ਵਿਚ ਛਾਲ ਮਾਰੀ ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ | ਥਾਣਾ ਬਰੀਵਾਲਾ ਦੇ ਐੱਸ.ਐੱਚ.ਓ. ਗੁਰਦੀਪ ਸਿੰਘ ਵੀ ਘਟਨਾ ਵਾਲੀ ਜਗ੍ਹਾ 'ਤੇ ਪੁਲਿਸ ਟੀਮ ਸਮੇਤ ਪਹੁੰਚੇ | ਇਸ ਦੌਰਾਨ ਐੱਨ.ਡੀ.ਆਰ.ਐੱਫ਼. ਦੀ ਟੀਮ ਨੇ ਪਹੁੰਚ ਕੇ ਭਾਲ ਸ਼ੁਰੂ ਕਰ ਦਿੱਤੀ ਹੈ | ਪਿਤਾ ਦਾ ਨਾਂਅ ਮੱਖਣ ਸਿੰਘ (56) ਅਤੇ ਪੁੱਤਰ ਦਾ ਨਾਂਅ ਹਰਤੇਜ ਸਿੰਘ ਕਾਕੂ (28) ਹੈ, ਜੋ ਗਲੀ ਨੰਬਰ-2 ਦਸਮੇਸ਼ ਨਗਰ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਸਨ | ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਜਦੋਂ ਹਰਤੇਜ ਸਿੰਘ ਵੱਡੀ ਸਬਜ਼ੀ ਮੰਡੀ ਦੇ ਮੁੱਖ ਬੂਥ ਤੋਂ ਫ਼ਲ ਲੈ ਕੇ ਆਪਣੇ ਪਿਤਾ ਕੋਲ ਸਬਜ਼ੀ ਮੰਡੀ ਆਇਆ, ਤਾਂ ਉਸ ਨੇ ਕਹਿ ਦਿੱਤਾ ਕਿ ਕੇਲੇ ਕੱਚੇ ਹਨ, ਵੇਖ ਕੇ ਕਿਉਂ ਨਹੀਂ ਲਿਆਂਦੇ, ਇਸ ਮਾਮੂਲੀ ਝਿੜਕ ਮਗਰੋਂ ਹੀ ਇਹ ਦੁਰਘਟਨਾ ਵਾਪਰ ਗਈ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਗ੍ਰਾਮ ਪੰਚਾਇਤ ਅਲੌੜ ਮੁਅੱਤਲ ਅਗਲੀ ਖ਼ਬਰ ਕੌਮ ਖ਼ਾਤਰ ਸ਼ਹਾਦਤਾਂ ਦੇਣ ਵਾਲਿਆਂ ਦੀ ਯਾਦ ਨੂੰ ਸਦਾ ਲਈ ਜੀਵੰਤ ਰੱਖਣਾ ਪੰਥ ਦੀ ਸਾਂਝੀ ਜ਼ਿੰਮੇਵਾਰੀ-ਸੰਤ ਗਿ. ਹਰਨਾ...
Ad Position 24