21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਰਪੰਚ ਗ੍ਰਾਮ ਪੰਚਾਇਤ ਅਲੌੜ ਮੁਅੱਤਲ

Ad Position 21
No active advertisement
ਅਜੀਤ ਡੈਸਕ 21-05-2026
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਲੁਧਿਆਣਾ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਖੰਨਾ ਵਲੋਂ ਪੱਤਰ ਨੰ: 388 ਮਿਤੀ 14.05.26 ਰਾਹੀਂ ਰਿਪੋਰਟ ਕੀਤੀ ਗਈ ਸੀ ਕਿ ਗੁਰਦੀਪ ਸਿੰਘ, ਸਾਬਕਾ ਪੰਚ ਵਾਸੀ ਪਿੰਡ ਅਲੋੜ ਦੀ ਸ਼ਿਕਾਇਤ ਦੇ ਅਧਾਰ ਤੇ ਪੰਚਾਇਤ ਵਿਕਾਸ ਸਕੱਤਰ, ਗ੍ਰਾਮ ਪੰਚਾਇਤ ਅਲੋੜ ਅਤੇ ਪੰਚਾਇਤ ਅਫ਼ਸਰ ਬਲਾਕ ਖੰਨਾ ਵਲੋਂ ਮੌਕਾ ਦੇਖਿਆ ਗਿਆ ਸੀ | ਰਿਪੋਰਟ ਮੁਤਾਬਿਕ ਸਰਪੰਚ ਵਲੋਂ ਟੋਭੇ ਦੀ ਪੁਟਾਈ ਅਤੇ ਸਫਾਈ ਬਿਨ੍ਹਾਂ ਕਿਸੇ ਦੀ ਪ੍ਰਵਾਨਗੀ ਤੋਂ ਕਰਵਾਈ ਗਈ ਹੈ ਅਤੇ ਟੋਭੇ ਦੀ ਮਿੱਟੀ ਦੀ ਦੁਰਵਰਤੋਂ ਕੀਤੀ ਜਾਪਦੀ ਹੈ | ਸਰਪੰਚ ਗ੍ਰਾਮ ਪੰਚਾਇਤ ਅਲੌੜ ਵੱਲੋਂ ਪੰਚਾਇਤੀ ਰਾਜ ਐਕਟ 1994 ਦੀ ਹਦਾਇਤਾਂ ਅਨੁਸਾਰ ਗ੍ਰਾਮ ਸਭਾ ਦਾ ਆਮ ਇਜਲਾਸ ਕਿਸੇ ਨਿਗਰਾਨ ਅਫ਼ਸਰ ਦੀ ਹਾਜ਼ਰੀ ਵਿੱਚ ਖੁੱਲੇ੍ਹ ਤੌਰ ਤੇ ਨਹੀਂ ਕੀਤਾ ਗਿਆ ਇਸ ਲਈ ਸਰਪੰਚ ਦੇ ਖ਼ਿਲਾਫ਼ ਪੰਚਾਇਤ ਰਾਜ ਐਕਟ 1994 ਦੀ ਪਾਲਣਾ ਨਾ ਕਰਨ ਸਬੰਧੀ ਲੋੜੀਂਦੀ ਅਤੇ ਵਿਭਾਗੀ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇ | ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਰਿਪੋਰਟ ਨਾਲ ਸਹਿਮਤ ਹੁੰਦੇ ਹੋਏ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਲੁਧਿਆਣਾ ਵਲੋਂ ਸਰਪੰਚ ਗੁਰਮੇਲ ਸਿੰਘ, ਗ੍ਰਾਮ ਪੰਚਾਇਤ ਅਲੌੜ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਸਰਪੰਚ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਖੰਨਾ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਕੈਮਿਸਟਾਂ ਦੀਆਂ ਦੁਕਾਨਾਂ ਰਹੀਆਂ ਮੁਕੰਮਲ ਬੰਦ ਅਗਲੀ ਖ਼ਬਰ ਮਾਮੂਲੀ ਤਕਰਾਰ ਮਗਰੋਂ ਪਹਿਲਾਂ ਪੁੱਤ ਤੇ ਫ਼ਿਰ ਪਿਓ ਨੇ ਮਾਰੀ ਨਹਿਰ 'ਚ ਛਾਲ <br/>
Ad Position 24