03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਕਾਕਰੋਚ ਜਨਤਾ ਪਾਰਟੀ' ਦੇ ਸੋਸ਼ਲ ਮੀਡੀਆ ਖਾਤਿਆਂ ਨੇ ਮਚਾਈ ਤਰਥੱਲੀ <br/>

Ad Position 21
No active advertisement
ਅਜੀਤ ਡੈਸਕ 22-05-2026

ਪਟਿਆਲਾ, 21 ਮਈ (ਧਰਮਿੰਦਰ ਸਿੰਘ ਸਿੱਧੂ)-ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਲੋਂ ਨੌਜਵਾਨਾਂ ਤੇ ਕਾਕਰੋਚਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਸੀ ਵਿਅੰਗਾਤਮਕ ਮੁਹਿੰਮ ਛਿੜੀ ਕਿ ਭਾਰਤੀ ਜਨਤਾ ਤੇ ਕਾਂਗਰਸ ਦੇ ਅਧਿਕਾਰਤ ਖਾਤਿਆਂ ਤੋਂ ਮਹਿਜ਼ ਕੁਝ ਦਿਨਾਂ ਵਿਚ ਹੀ ਵੱਧ ਮੈਂਬਰ ਆਪ ਮੁਹਾਰੇ ਜੁੜਨ ਲੱਗੇ, ਜਿਸ ਦਾ ਨਾਮ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਰੱਖਿਆ ਗਿਆ | ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਤੇਜ਼ੀ ਨਾਲ ਫੈਲੀ ਇਸ ਮੁਹਿੰਮ ਦੀ ਹੁਣ ਵੈੱਬਸਾਈਟ ਸਮੇਤ ਇੰਸਟਾਗ੍ਰਾਮ ਤੇ ਐਕਸ ਖਾਤੇ ਬਣ ਚੁੱਕੇ ਹਨ | ਸੂਤਰਾਂ ਅਨੁਸਾਰ ਇਸ ਦੀ ਵੈੱਬਸਾਈਟ 'ਤੇ ਲਗਪਗ 3 ਲੱਖ ਲੋਕਾਂ ਨੇ ਮੈਂਬਰਸ਼ਿੱਪ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਗਈ ਹੈ | ਮੌਜੂਦਾ ਸਮੇਂ ਭਾਰਤ ਵਿਚ ਬੇਸ਼ੱਕ ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬੰਦ ਕਰ ਦਿੱਤਾ ਗਿਆ ਹੈ | ਪ੍ਰੰਤੂ ਦੂਜੇ ਪਾਸੇ ਉਕਤ ਵਲੋਂ ਐਕਸ ਉੱਤੇ ਨਵਾਂ ਖਾਤਾ ਬਣਾਉਣ ਦੀ ਗੱਲ ਵੀ ਸਾਹਮਣੇ ਆਈ ਹੈ | ਸੋਸ਼ਲ ਮੀਡੀਆ ਦੇ ਇੰਸਟਗ੍ਰਾਮ ਖਾਤੇ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਭਾਰਤੀ ਜਨਤਾ ਪਾਰਟੀ ਦੇ 8.7 ਮੀਲੀਅਨ, ਕਾਂਗਰਸ ਦੇ 13.3 ਮਿਲੀਅਨ ਫਾਲੋਵਰ ਹਨ | ਉੱਥੇ ਹੀ ਉਕਤ ਪਾਰਟੀ ਨੇ 15 ਮਿਲੀਅਨ ਫਾਲਓਵਰ ਜੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਇਥੇ ਹੀ ਬੱਸ ਨਹੀਂ ਵੱਖ ਵੱਖ ਰਾਜਾਂ ਨੌਜਵਾਨਾਂ ਅਤੇ ਜੈਨ-ਜੀ ਵਲੋਂ ਆਪੋ ਆਪਣੇ ਸੂਬੇ ਨਾਲ ਸੰਬੰਧਿਤ ਕਾਕਰੋਚ ਜਨਤਾ ਪਾਰਟੀ ਦੇ ਖਾਤੇ ਬਣਾ ਲਏ ਹਨ ਜਿਨ੍ਹਾਂ ਨੂੰ ਲੋਕਾਂ ਵਲੋਂ ਧੜਾ ਧੜ ਫਾਲੋ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਮਹਾਰਾਸ਼ਟਰ ਦੇ ਅਭਿਜੀਤ ਦੀਪਕੇ ਜਿਨ੍ਹਾਂ ਨੇ ਕੁਝ ਸਮਾਂ ਆਮ ਆਦਮੀ ਪਾਰਟੀ ਵਿਚ ਕੰਮ ਕਰਨ ਦੇ ਨਾਲ ਨਾਲ ਬੋਸਟਨ ਯੂਨੀਵਰਸਿਟੀ ਤੋਂ ਗੈ੍ਰਜੂਏਸ਼ਨ ਕੀਤੀ ਹੈ ਅਤੇ ਫਿਲਹਾਲ ਅਮਰੀਕਾ ਵਿਚ ਹਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਮੈਂ ਐਕਸ ਸੋਸ਼ਲ ਮੀਡੀਆ 'ਤੇ ਭਾਰਤ ਦੇ ਚੀਫ਼ ਜਸਟਿਸ ਦਾ ਬਿਆਨ ਦੇਖ ਰਿਹਾ ਸੀ ਜਿਥੇ ਉਹ ਦੇਸ਼ ਦੇ ਨੌਜਵਾਨਾਂ ਜੋ ਪ੍ਰਣਾਲੀ ਦੀ ਆਲੋਚਨਾ ਕਰਨ ਦੇ ਨਾਲ ਨਾਲ ਆਪਣੀ ਰਾਏ ਦਿੰਦੇ ਹਨ ਦੀ ਤੁਲਨਾ ਕਾਕਰੋਚਾਂ ਅਤੇ ਪ੍ਰਜੀਵੀਆਂ ਨਾਲ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਜੋ ਸਾਡੇ ਸੰਵਿਧਾਨ ਦੇ ਰੱਖਿਅਕ ਮੰਨੇ ਜਾਂਦੇ ਹਨ ਉਹੀ ਸੰਵਿਧਾਨ ਸਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ | ਪ੍ਰੰਤੂ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪ੍ਰਜੀਵੀਆਂ ਨਾਲ ਕੋਈ ਕਿਵੇਂ ਕਰ ਸਕਦੇ ਹਨ | ਜਿਸ ਕਾਰਨ ਜਿਥੇ ਮੈਂ ਨਿਰਾਸ਼ ਹੋਇਆ ਉਥੇ ਹੀ ਇਸ ਮਾਮਲੇ ਬਾਬਤ ਮੈਂ ਟਵਿੱਟਰ ਉਤੇ ਆਪਣੀ ਗੱਲ ਸਾਂਝੀ ਕੀਤੀ ਅਤੇ ਸਵਾਲ ਕੀਤਾ ਕਿ ਜੇਕਰ ਸਾਰੇ ਕਾਕਰੋਚ ਇਕੱਠੇ ਹੋ ਜਾਂਦੇ ਹਨ ਤਾਂ ਕੀ ਹੋਵੇਗਾ ਅਤੇ ਇਸ ਦੇ ਜਵਾਬ ਵਿਚ ਬਹੁਤੇ ਨੌਜਵਾਨਾਂ ਵਲੋਂ ਮੈਨੂੰ ਇਕੱਠੇ ਹੋ ਕੇ ਇਕ ਮੰਚ ਬਣਾਉਣ ਦੀ ਸਲਾਹ ਦਿੱਤੀ ਗਈ | ਜਿਸ ਤੋਂ ਬਾਅਦ ਮੇਰੇ ਵਲੋਂ ਜਿਨ੍ਹਾਂ ਨੌਜਵਾਨਾਂ ਨੂੰ ਕਾਕਰੋਚ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੇ ਹੀ ਕਾਕਰੋਚ ਬਣ ਕੇ ਹੀ ਕਾਕਰੋਚ ਜਨਤਾ ਪਾਰਟੀ ਦੇ ਖਾਤੇ ਬਣਾ ਲਏ ਹਨ | ਉਸ ਤੋਂ ਬਾਅਦ ਮੈਂ ਇਹ ਵੀ ਆਖਿਆ ਕਿ ਇਹ ਪਾਰਟੀ ਵਿਚ ਸ਼ਾਮਿਲ ਹੋਣ ਲਈ ਆਲਸੀ ਹੋਣਾ ਚਾਹੀਦਾ ਹੈ ਕਿਉਂਕਿ ਜਸਟਿਸ ਵਲੋਂ ਕਿਹਾ ਗਿਆ ਸੀ ਕਿ ਤੁਸੀਂ ਬੇਰੁਜ਼ਗਾਰ ਅਤੇ ਆਨ ਲਾਈਨ ਰਹਿਣ ਵਾਲੇ ਹੁੰਦੇ ਹੋ | ਉਨ੍ਹਾਂ ਵਲੋਂ ਬੋਲੇ ਸ਼ਬਦ ਹੀ ਅਸੀਂ ਪਾਰਟੀ ਦੀ ਮੈਂਬਰਸ਼ਿਪ ਲਈ ਯੋਗਤਾ ਵਜੋਂ ਮੰਨ ਲਏ | ਹਾਲਾਂਕਿ ਜਸਟਿਸ ਵਲੋਂ ਨੌਜਵਾਨਾਂ 'ਤੇ ਦਿੱਤੇ ਬਿਆਨ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਨ ਵਿਚ ਭਾਰਤੀ ਨੌਜਵਾਨਾਂ ਪ੍ਰਤੀ ਡੂੰਘਾ ਸਤਿਕਾਰ ਹੈ ਪ੍ਰੰਤੂ ਦੂਜੇ ਪਾਸੇ ਇਸ ਉਪਰੰਤ ਕੁਝ ਘੰਟਿਆਂ ਵਿਚ ਹੀ ਵੱਡਾ ਨੌਜਵਾਨ ਵਰਗ ਆਪਣੇ ਆਪ ਨੂੰ ਕਾਕਰੋਚ ਦੱਸਦਿਆਂ ਐਕਸ ਤੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਦੇ ਖਾਤੇ ਸਮੇਤ ਵੈੱਬਸਾਈਟ 'ਤੇ ਕਾਕਰੋਚ ਜਨਤਾ ਪਾਰਟੀ ਦੈ ਮੈਂਬਰਾਂ ਵਜੋਂ ਰਜਿਸਟਰ ਕਰਨ ਲੱਗਾ |
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਨੇ ਨਵਾਂ ਅਕਾਊਾਟ ਬਣਾਇਆ
ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਕਾਕਰੋਚ ਜਨਤਾ ਪਾਰਟੀ ਦਾ ਐਕਸ 'ਤੇ ਅਕਾਊਾਟ ਬੰਦ ਕਰਨ ਦੇ ਕੁਝ ਸਮੇਂ ਬਾਅਦ ਇਸ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਨਵਾਂ ਅਕਾਊਾਟ 'ਕਾਕਰੋਚ ਇਜ਼ ਬੈਕ' ਬਣਾ ਦਿੱਤਾ | ਦੀਪਕੇ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਇਹ ਉਮੀਦ ਕੀਤੀ ਜਾ ਰਹੀ ਸੀ ਕਿਉਂਕਿ ਕੱਲ੍ਹ ਖਾਤੇ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ | ਪਰ ਇਹ ਸਰਕਾਰ ਦਾ ਆਪਣਾ ਹੀ ਨੁਕਸਾਨ ਹੈ | ਦੀਪਕੇ ਨੇ ਕਿਹਾ ਕਿ ਮੈਂ ਹੁਣ ਐਕਸ 'ਤੇ 'ਕਾਕਰੋਚ ਇਜ਼ ਬੈਕ' ਨਾਂਅ ਦਾ ਇੱਕ ਨਵਾਂ ਖਾਤਾ ਸ਼ੁਰੂ ਕੀਤਾ ਹੈ | ਦੁਪਹਿਰ 3.40 ਵਜੇ ਇਸ ਦੇ ਸ਼ੁਰੂ ਹੋਣ ਤੋਂ ਇੱਕ ਘੰਟੇ ਬਾਅਦ 'ਕਾਕਰੋਚ ਇਜ਼ ਬੈਕ' ਐਕਸ ਹੈਂਡਲ ਦੇ 16,800 ਫਾਲੋਅਰ ਹੋ ਗਏ ਸਨ |
ਕਾਕਰੋਚ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਬਣਨ ਤੋਂ ਬਾਅਦ ਜਿਥੇ ਹੋਰਨਾਂ ਪਾਰਟੀਆਂ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਉੱਥੇ ਹੀ ਸਿਆਸੀ ਪਾਰਟੀਆਂ ਵਲੋਂ ਨੌਜਵਾਨਾਂ ਨੂੰ ਵਰਗਲਾ ਕੇ ਕਰਵਾਏ ਜਾ ਰਹੇ ਕੰਮ ਦੱਸਿਆ ਜਾ ਰਿਹਾ ਹੈ | ਕਾਕਰੋਚ ਜਨਤਾ ਪਾਰਟੀ ਨੇ ਆਪਣੇ ਪੰਜ ਸੂਤਰੀ ਘੋਸ਼ਣਾ ਪੱਤਰ ਜਾਰੀ ਕਰਦਿਆਂ ਡਿਜੀਟਲ ਅੰਦੋਲਨ ਰਾਹੀਂ ਨੌਜਵਾਨਾਂ, ਬੇਰੁਜ਼ਗਾਰਾਂ ਨਾਲ ਜੁੜੀਆਂ ਪੰਜ ਮੰਗਾਂ ਰੱਖੀਆਂ ਹਨ | ਜਿਸ ਵਿਚ ਦੇਸ਼ ਦੇ ਚੀਫ਼ ਜਸਟਿਸ ਨੂੰ ਸੇਵਾ ਮੁਕਤੀ ਤੋਂ ਬਾਅਦ ਇਨਾਮ ਵਜੋਂ ਰਾਜ ਸਭਾ ਦੀ ਸੀਟ ਜਾਂ ਹੋਰ ਸਰਕਾਰੀ ਅਹੁਦਾ ਨਾ ਦਿੱਤਾ ਜਾਵੇ, ਦਲ ਬਦਲੂ ਨੇਤਾਵਾਂ 'ਤੇ 20 ਸਾਲ ਲਈ ਰਾਜਨੀਤੀ ਕਰਨ 'ਤੇ ਪਾਬੰਦੀ, ਦੇਸ਼ ਦੀਆਂ ਔਰਤਾਂ ਨੂੰ ਸੰਸਦ ਵਿਚ 50 ਫ਼ੀਸਦੀ ਰਾਖਵਾਂਕਰਨ, ਕਿਸੇ ਵੀ ਵੋਟ ਕੱਟਣ ਦੀ ਸਥਿਤੀ ਵਿਚ ਮੁੱਖ ਚੋਣ ਅਫ਼ਸਰ 'ਤੇ ਯੂ.ਏ.ਪੀ.ਏ. ਲਗਾਉਣਾ, ਵੱਡੇ ਉਦਯੋਗਪਤੀਆਂ ਦੇ ਮੀਡੀਆ ਚੈਨਲਾਂ ਲਾਇਸੰਸ ਰੱਦ ਕੀਤੇ ਜਾਣ ਸਮੇਤ ਸੁਤੰਤਰ ਪੱਤਰਕਾਰਤਾ ਨੂੰ ਤਰਜੀਹ ਤੇ ਟੀ.ਵੀ. ਐਂਕਰਾਂ ਦੇ ਖਾਤਿਆਂ ਦੇ ਜਾਂਚ ਵਰਗੀਆਂ ਮੰਗਾਂ ਸ਼ਾਮਿਲ ਹਨ |
ਕਾਕਰੋਚ ਜਨਤਾ ਪਾਰਟੀ ਦਾ 'ਐਕਸ' ਅਕਾਊਾਟ ਬਲਾਕ
ਨਵੀਂ ਦਿੱਲੀ, 21 ਮਈ (ਉਪਮਾ ਡਾਗਾ ਪਾਰਥ)-ਚੀਫ਼ ਜਸਟਿਸ ਸੂਰਿਆਕਾਂਤ ਦੇ ਕਾਕਰੋਚ ਵਾਲੇ ਬਿਆਨ ਦੇ ਵਿਰੋਧ 'ਚ ਬਣੀ ਪਾਰਟੀ 'ਕਾਕਰੋਚ ਜਨਤਾ ਪਾਰਟੀ' ਸੋਸ਼ਲ ਮੀਡੀਆ ਮੰਚਾਂ 'ਤੇ ਕਾਫੀ ਮਕਬੂਲ ਹੋ ਗਈ ਹੈ | ਪਾਰਟੀ ਦੇ ਇੰਸਟਾਗ੍ਰਾਮ 'ਤੇ 1.34 ਕਰੋੜ ਤੋਂ ਵੱਧ ਫੋਲੋਅਰ ਹੋ ਗਏ ਹਨ, ਜੋ ਕਿ ਕਿਸੇ ਵੀ ਸਿਆਸੀ ਪਾਰਟੀ ਤੋਂ ਵਧ ਹਨ | ਜਦਕਿ 'ਐਕਸ' 'ਤੇ ਇਸ ਦੇ 1.93 ਲੱਖ ਤੋਂ ਵੱਧ ਫੋਲੋਅਰ ਹੋ ਗਏ ਹਨ | ਹਾਲਾਂਕਿ 'ਐਕਸ' ਦਾ ਅਕਾਊਾਟ ਵੀਰਵਾਰ ਤਕਰੀਬਨ 12 ਵਜੇ ਬਲਾਕ ਕਰ ਦਿੱਤਾ | ਕਾਕਰੋਚ ਜਨਤਾ ਪਾਰਟੀ 6 ਦਿਨ ਪਹਿਲਾਂ ਬਣਾਈ ਗਈ ਸੀ | ਇੰਸਟਾਗ੍ਰਾਮ 'ਤੇ ਇਸ ਦੇ 1.34 ਕਰੋੜ ਫੋਲੋਅਰਸ ਦੇ ਮੁਕਾਬਲੇ ਕਾਂਗਰਸ ਦੇ 1.33 ਕਰੋੜ, ਭਾਜਪਾ ਅਤੇ 'ਆਪ' ਦੇ 87 ਲੱਖ ਅਤੇ ਸੀ.ਪੀ.ਆਈ.ਐਮ. ਦੇ 2.35 ਲੱਖ ਫੋਲੋਅਰਸ ਹਨ | ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ, ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਨਾਲ ਕੰਮ ਕਰ ਚੁੱਕੇ ਹਨ, ਨੇ ਕਿਹਾ ਕਿ ਜਿਵੇਂ ਖਦਸ਼ਾ ਸੀ, ਉਹ ਹੀ ਹੋਇਆ | ਕਾਕਰੋਚ ਜਨਤਾ ਪਾਰਟੀ ਦੇ ਅਕਾਊਾਟ 'ਤੇ ਭਾਰਤ 'ਚ ਪਾਬੰਦੀ ਲਾ ਦਿੱਤੀ ਗਈ ਹੈ | ਅਭਿਜੀਤ ਨੇ ਪਾਰਟੀ ਦਾ ਲੋਗੋ, ਜੋ ਕਿ ਕਾਕਰੋਚ ਦੀ ਤਸਵੀਰ ਹੈ, ਵੀ ਜਾਰੀ ਕੀਤਾ ਸੀ ਅਤੇ ਪਾਰਟੀ ਦੀ ਮੈਂਬਰਸ਼ਿਪ ਲਈ 4 ਯੋਗਤਾਵਾਂ ਵੀ ਦੱਸੀਆਂ ਜਿਸ 'ਚ ਬੇਰੁਜ਼ਗਾਰੀ, ਆਲਸੀ ਹੋਣਾ, ਆਨਲਾਈਨ ਰਹਿਣ ਦਾ ਨਸ਼ਾ ਅਤੇ ਪ੍ਰੋਫੈਸ਼ਨਲੀ ਭੜਾਸ ਕੱਢਣ ਦੀ ਸਮਰੱਥਾ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਘਰ 'ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ <br/> ਅਗਲੀ ਖ਼ਬਰ ਭਾਜਪਾ ਵਲੋਂ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਤੇਜ਼ <br/>
Ad Position 24