ਅਟਾਰੀ ਸਰਹੱਦ, (ਅੰਮਿ੍ਤਸਰ) 21 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਭਾਰਤ ਅੰਦਰ ਦਾਖਲ ਹੋਏ ਲਾਹੌਰ ਪਾਕਿਸਤਾਨ ਦੇ ਨਿਵਾਸੀ ਦੋ ਨਾਗਰਿਕਾਂ ਨੂੰ ਭਾਰਤੀ ਸਰਹੱਦ 'ਤੇ ਡਿਊਟੀ 'ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਗਿ੍ਫਤਾਰ ਕਰ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨਾਗਰਿਕ ਆਪਣੀ ਨਿੱਜੀ ਗੱਡੀ 'ਤੇ ਪਾਕਿਸਤਾਨ ਵਾਲੇ ਪਾਸੇ ਕਸੂਰ ਇਲਾਕੇ ਵਿਚ ਦੁਕਾਨਾਂ 'ਤੇ ਵੱਖ-ਵੱਖ ਤਰ੍ਹਾਂ ਦਾ ਸਾਮਾਨ ਸਪਲਾਈ ਕਰਨ ਦਾ ਕੰਮ ਕਰਦੇ ਸਨ, ਜੋ ਕਿ ਸਰਹੱਦ ਵੱਲ ਦਾਖਲ ਹੁੰਦੇ ਹੋਏ ਭਾਰਤੀ ਖੇਤਰ ਅੰਦਰ ਪੁੱਜ ਗਏ ਸਨ, ਜਿਨ੍ਹਾਂ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਗਿ੍ਫਤਾਰ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ | ਬੀ. ਐੱਸ. ਐੱਫ. ਵਲੋਂ ਗਿ੍ਫਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਦੀ ਪਹਿਚਾਣ ਮੁਹੰਮਦ ਸਲੀਮ ਪੁੱਤਰ ਨਜੀਰ ਅਹਿਮਦ ਉਮਰ 60 ਸਾਲ ਨਾਸਟਰ ਕਾਲੋਨੀ ਫਿਰੋਜ਼ਪੁਰ ਰੋਡ ਲਾਹੌਰ ਪਾਕਿਸਤਾਨ ਤੇ ਦੂਸਰੇ ਨਾਗਰਿਕ ਦੀ ਪਹਿਚਾਣ ਆਮੀਰ ਨਵਾਜ਼ ਪੁੱਤਰ ਮੁਹੰਮਦ ਨਿਵਾਜ ਉਮਰ 40 ਸਾਲ ਜਸਹੀਨ ਟਾਊਨ ਗੱਜੀ ਰੋਡ ਲਾਹੌਰ ਪਾਕਿਸਤਾਨ ਵਜੋਂ ਹੋਈ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟਰ ਦੇ ਮੁੱਖ ਦਫਤਰ ਖਾਸਾ ਤੋਂ ਮਿਲੀ ਜਾਣਕਾਰੀ ਤੋਂ ਇਹ ਵੀ ਪਤਾ ਲੱਗਾ ਹੈ ਕਿ ਫੜੇ ਗਏ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੂੰ ਫਿਲਹਾਲ ਉਨ੍ਹਾਂ ਦੇ ਵਤਨ ਵਾਪਸ ਪਾਕਿਸਤਾਨ ਨਹੀਂ ਭੇਜਿਆ ਜਾ ਰਿਹਾ ਹੁਣ ਤੱਕ ਉਹ ਬੀ.ਐੱਸ.ਐੱਫ. ਦੀ ਰਿਹਾਸਤ ਵਿਚ ਹਨ |
ਭਾਰਤ 'ਚ ਦਾਖ਼ਲ ਹੋਏ ਦੋ ਪਾਕਿਸਤਾਨੀ ਨਾਗਰਿਕ ਗੱਡੀ ਸਮੇਤ ਕਾਬੂ <br/>
ਅਜੀਤ ਡੈਸਕ
22-05-2026