02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਾਬਾ ਫ਼ਰੀਦ ਯੂਨੀਵਰਸਿਟੀ ਨੇ ਨਰਸਿੰਗ ਦਾਖ਼ਲੇ ਲਈ ਤਾਰੀਖ਼ਾਂ ਵਿਚ ਤਬਦੀਲੀ <br/>

Ad Position 21
No active advertisement
ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਸੁਖਵਿੰਦਰ ਸਿੰਘ ਫੁੱਲ)-ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਪੰਜਾਬ ਪੈਰਾ ਮੈਡੀਕਲ (ਬੀ.ਐਸ ਸੀ ਨਰਸਿੰਗ) ਦਾਖ਼ਲਾ ਟੈੱਸਟ ਦੀਆਂ ਤਾਰੀਖ਼ਾਂ ਵਿਚ ਤਬਦੀਲੀ ਕਰ ਦਿੱਤੀ ਹੈ | ਦਾਖਲਾ ਟੈੱਸਟ ਲਈ ਆਨ ਲਾਈਨ ਫਾਰਮ ਭੇਜਣ ਦੀ ਆਖ਼ਰੀ ਮਿਤੀ 20 ਮਈ ਰੱਖੀ ਗਈ ਸੀ ਜੋ ਹੁਣ 25 ਮਈ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਨਰਸਿੰਗ ਟਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਕਾਰਜਕਾਰੀ ਸੂਬਾ ਪ੍ਰਧਾਨ ਇੰਜੀ: ਸ਼ਿਵ ਆਰੀਆ ਨੇ ਦੱਸਿਆ ਕਿ ਫ਼ੀਸ 21 ਮਈ ਦੀ ਥਾਂ ਹੁਣ 26 ਮਈ ਤੱਕ ਭਰੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਜੇ ਭਰੇ ਹੋਏ ਫਾਰਮ ਵਿੱਚ ਕੋਈ ਸੋਧ ਜਾਂ ਤਬਦੀਲੀ ਕਰਨੀ ਹੈ ਤਾਂ 26 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ | ਪ੍ਰੀਖਿਆਰਥੀ ਆਪਣਾ ਦਾਖਲਾ ਕਾਰਡ 29 ਮਈ ਤੱਕ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਡਾਊਨਡੋਲ ਕਰ ਕੇ ਹਾਸਲ ਕਰ ਸਕਦੇ ਹਨ | ਸ੍ਰੀ ਆਰੀਆ ਨੇ ਦੱਸਿਆ ਕਿ ਪਹਿਲਾਂ ਇਹ ਦਾਖਲਾ ਟੈੱਸਟ 31 ਮਈ ਨੰੂ ਹੋਣਾ ਸੀ ਜੋ ਹੁਣ 7 ਜੂਨ ਨੰੂ ਹੋਵੇਗਾ | ਇੰਜੀ: ਸ਼ਿਵ ਆਰੀਆ, ਜਨਰਲ ਸਕੱਤਰ ਡਾ: ਸਾਹਿਲ ਮਿੱਤਲ ਅਤੇ ਵਿੱਤ ਸਕੱਤਰ ਡਾ: ਨਿਪੁਨ ਪਾਸੀ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਰਾਜੀਵ ਸੂਦ ਅਤੇ ਦੂਸਰੇ ਅਧਿਕਾਰੀਆਂ ਦਾ ਇਸ ਨਵੀਂ ਸਮਾਂਸਾਰਣੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੰੂ ਰਾਹਤ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ 'ਚ ਦਾਖ਼ਲ ਹੋਏ ਦੋ ਪਾਕਿਸਤਾਨੀ ਨਾਗਰਿਕ ਗੱਡੀ ਸਮੇਤ ਕਾਬੂ <br/> ਅਗਲੀ ਖ਼ਬਰ ਸਰਕਾਰੀ ਰਸਤੇ ਦੇ ਕਬਜ਼ੇ ਮਾਮਲੇ 'ਚ ਕਾਂਗਰਸੀ ਵਿਧਾਇਕ ਖਹਿਰਾ ਦੀ ਮਾਣਹਾਨੀ ਪਟੀਸ਼ਨ ਰੱਦ <br/>
Ad Position 24