ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਘਰ ਦੀ ਮਾੜੀ ਆਰਥਿਕਤਾ ਕਾਰਨ ਇਕ ਵਿਦਿਆਰਥੀ ਨੇ ਫਾਹਾ ਲੈ ਲਿਆ। ਜਾਣਕਾਰੀ ਅਨੁਸਾਰ ਸਾਹਿਲ ਸਿੰਘ ਪੁੱਤਰ ਕੁਲਵੰਤ ਸਿੰਘ ਜੋ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ, ਪਰ ਮਜ਼ਦੂਰ ਪਰਿਵਾਰ ਅਤੇ ਘਰ ਦੀ ਮਾੜੀ ਆਰਥਿਕਤਾ ਉਸ ਦੀ ਅਗਲੇਰੀ ਪੜਾਈ ਦੇ ਰਾਹ ਵਿਚ ਰੋੜਾ ਸਨ। ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਕਾਰਨ ਬੀਤੀ ਅੱਧੀ ਰਾਤ ਨੂੰ ਜਦ ਪਰਿਵਾਰਕ ਮੈਂਬਰ ਵਿਹੜੇ ਵਿਚ ਸੁੱਤੇ ਪਏ ਸਨ, ਤਾਂ ਉਸ ਨੇ ਘਰ ਦੇ ਕਮਰੇ ਨੂੰ ਅੰਦਰੋਂ ਕੂੰਡੀ ਲਗਾ ਕੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਪਤਾ ਲੱਗਿਆ।
ਮਾੜੀ ਆਰਥਿਕ ਸਥਿਤੀ ਕਾਰਨ ਪਿੰਡ ਉਗੋਕੇ ਦੇ ਨੌਜਵਾਨ ਨੇ ਲਿਆ ਫਾਹਾ
ਅਜੀਤ ਡੈਸਕ
24-05-2026