ਬਹਿਰਾਮ, 25 ਮਈ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਸਰਹਾਲਾ ਰਾਣੂੰਆ ਵਿਖੇ ਬੀਤੀ ਦੇਰ ਸ਼ਾਮ ਇੱਕ ਬਜ਼ੁਰਗ ਔਰਤ ਦਾ ਉਸ ਦੇ ਕੰਨਾਂ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਲੁੱਟਣ ਉਪਰੰਤ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਿ੍ਤਕ ਔਰਤ ਲਖਵਿੰਦਰ ਕੌਰ (58) ਦੇ ਪਤੀ ਬਹਾਦਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਸਰਹਾਲਾ ਰਾਣੰੂਆ ਨੇ ਦੱਸਿਆ ਕਿ ਸਾਡੇ ਜਾਣਕਾਰ ਲੜਕੀ ਪ੍ਰਵੀਨ ਕੌਰ ਆਪਣੀ ਲੜਕੀ ਸਿਮਰਪ੍ਰੀਤ ਕੌਰ ਤੇ ਇੱਕ ਲੜਕਾ ਜਿਸ ਨੂੰ ਉਹ ਨਹੀਂ ਜਾਣਦੇ ਸਨ ਲੈ ਕੇ ਮੇਰੇ ਘਰ ਆਈਆਂ, ਜਿਨ੍ਹਾਂ ਮੇਰੀ ਪਤਨੀ ਦੀਆਂ ਵਾਲੀਆਂ ਲੁੱਟਣ ਉਪਰੰਤ ਉਸ ਦੀ ਹੱਤਿਆ ਕਰ ਦਿੱਤੀ | ਦੇਰ ਸ਼ਾਮ ਜਦੋਂ ਮੈਂ ਘਰ ਵਾਪਸ ਪਰਤਿਆ ਤਾਂ ਦੇਖਿਆ ਕਿ ਲਖਵਿੰਦਰ ਕੌਰ ਬੈੱਡ 'ਤੇ ਪਈ ਸੀ, ਜਿਸ ਨੂੰ ਕਿਸੇ ਨੇ ਚੁੰਨੀ ਨਾਲ ਗੱਲ ਘੁੱਟ ਕੇ ਮਾਰ ਦਿੱਤਾ ਤੇ ਕੰਨਾਂ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਵੀ ਨਹੀਂ ਸਨ | ਸੂਚਨਾ ਮਿਲਦੇ ਹੀ ਡੀ.ਐਸ.ਪੀ. ਬੰਗਾ ਹਰਜੀਤ ਸਿੰਘ ਰੰਧਾਵਾ, ਥਾਣਾ ਬਹਿਰਾਮ ਦੇ ਐੱਸ.ਐੱਚ.ਓ. ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਏ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਹਾਦਰ ਸਿੰਘ ਦੇ ਬਿਆਨਾਂ 'ਤੇ ਉਪਰੋਕਤ ਔਰਤ ਪ੍ਰਵੀਨ ਕੌਰ ਅਤੇ ਸਿਮਰਨਜੀਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਔਰਤ ਨੂੰ ਲੁੱਟਣ ਉਪਰੰਤ ਗਲ੍ਹਾ ਘੁੱਟ ਕੇ ਹੱਤਿਆ
ਅਜੀਤ ਡੈਸਕ
26-05-2026