11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਹਾਰਾਸ਼ਟਰ ਦੇ ਰਾਏਗੜ੍ਹ 'ਚ ਐਸ.ਯੂ.ਵੀ. ਡੂੰਘੀ ਖੱਡ 'ਚ ਡਿੱਗੀ-8 ਮÏਤਾਂ

Ad Position 21
No active advertisement
ਅਜੀਤ ਡੈਸਕ 26-05-2026
ਮੁੰਬਈ, 25 ਮਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਕ ਐਸ.ਯੂ.ਵੀ. ਦੇ 1,000 ਫੁੱਟ ਤੋਂ ਵੀ ਵੱਧ ਡੂੰਘੀ ਖੱਡ ਵਿਚ ਡਿੱਗਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ 5:00 ਵਜੇ ਤੋਂ 6:00 ਵਜੇ ਦੇ ਵਿਚਕਾਰ ਅੰਬੇਨਾਲੀ ਘਾਟ ਖੇਤਰ ਵਿਚ ਵਾਪਰਿਆ, ਜੋ ਕਿ ਮੁੰਬਈ ਤੋਂ ਲਗਭਗ 180 ਕਿਲੋਮੀਟਰ ਦੂਰ ਪੋਲਦਪੁਰ-ਮਹਾਬਲੇਸ਼ਵਰ ਰੂਟ 'ਤੇ ਸਥਿਤ ਹੈ, ਜਦੋਂ ਕਿ ਪੀੜਤ ਦਾਪੋਲੀ ਤੋਂ ਸਤਾਰਾ ਜਾ ਰਹੇ ਸਨ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨ ਅੱਜ ਸਵੇਰੇ ਖੱਡ 'ਚੋਂ ਮਿਲਿਆ | ਪੀੜਤ ਜਿਨ੍ਹਾਂ ਦੀ ਉਮਰ 19 ਤੋਂ 35 ਸਾਲ ਦੇ ਵਿਚਕਾਰ ਹੈ, ਐਤਵਾਰ ਤੜਕੇ 2 ਵਜੇ ਦਾਪੋਲੀ ਤੋਂ ਹਰਨੇ ਨੂੰ ਐਸ.ਯੂ.ਵੀ. 'ਤੇ ਨਿਕਲੇ ਸਨ | ਜਦੋਂ ਉਹ ਸਤਾਰਾ ਨਹੀਂ ਪਹੁੰਚੇ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮੈਂਬਰਾਂ ਨੇ ਦੁਪਹਿਰ ਸਮੇਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਬਾਅਦ 'ਚ ਪੁਲਿਸ ਨਾਲ ਸੰਪਰਕ ਕੀਤਾ | ਪੁਲਿਸ ਨੇ ਜਾਂਚ ਦੌਰਾਨ ਪੋਲਾਦਪੁਰ ਦੇ ਨੇੜੇ ਇਕ ਮੋਬਾਈਲ ਟਾਵਰ ਦੇ ਰਾਹੀਂ ਪੀੜਤਾਂ ਦੀ ਆਖਰੀ ਲੁਕੇਸ਼ ਦਾ ਪਤਾ ਲਗਾਇਆ ਗਿਆ | ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਠ ਵਿਅਕਤੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਬਚਾਅ ਕਾਰਜ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਅਲਕਾ ਲਾਂਬਾ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਦੀ ਅਦਾਲਤ ਵਲੋਂ ਦੋਸ਼ੀ ਕਰਾਰ <br/> ਅਗਲੀ ਖ਼ਬਰ ਪੰਜਾਬ ਅੰਦਰ ਅੱਜ ਹੋ ਰਹੀਆਂ ਨਿਗਮ ਚੋਣਾਂ ਸੂਬੇ ਦੀ ਸਿਆਸੀ ਦਿਸ਼ਾ ਦਾ ਵੱਡਾ ਇਮਤਿਹਾਨ
Ad Position 24