11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਲਕਾ ਲਾਂਬਾ ਦੀਆਂ ਵਧੀਆਂ ਮੁਸ਼ਕਿਲਾਂ, ਦਿੱਲੀ ਦੀ ਅਦਾਲਤ ਵਲੋਂ ਦੋਸ਼ੀ ਕਰਾਰ <br/>

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)-ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਦਿੱਲੀ ਦੀ ਇਕ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ | ਰਾਊਜ਼ ਐਵੇਨਿਊ ਕੋਰਟ ਨੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਨੂੰ ਦੋਸ਼ੀ ਠਹਿਰਾਇਆ ਹੈ | ਅਦਾਲਤ ਨੇ ਜੰਤਰ-ਮੰਤਰ 'ਤੇ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨ ਨਾਲ ਸੰਬੰਧਿਤ ਇਕ ਮਾਮਲੇ ਵਿਚ ਲਾਂਬਾ ਨੂੰ ਦੋਸ਼ੀ ਪਾਇਆ ਹੈ | ਅਲਕਾ ਲਾਂਬਾ ਦੀ ਸਜ਼ਾ ਬਾਰੇ ਬਹਿਸ ਹੁਣ 5 ਜੂਨ ਨੂੰ ਅਦਾਲਤ ਵਿੱਚ ਹੋਣੀ ਹੈ¢ ਇਸ ਦÏਰਾਨ, ਅਦਾਲਤ ਦੁਆਰਾ ਆਪਣੀ ਸਜ਼ਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਾਂਗਰਸੀ ਨੇਤਾ ਨੇ ਕਿਹਾ ਕਿ ਇਹ ਬਿਲਕੁਲ ਉਹੀ ਹੈ ਜਿਸ ਦੀ ਮੈਨੂੰ ਉਮੀਦ ਸੀ | ਹਾਲਾਂਕਿ, ਮੈਂ ਡਰਨ ਵਾਲੀ ਨਹੀਂ ਹਾਂ | ਇਹ ਘਟਨਾ ਜੁਲਾਈ 2024 ਦੀ ਹੈ, ਜਦੋਂ ਮੌਨਸੂਨ ਇਜਲਾਸ ਚੱਲ ਰਿਹਾ ਸੀ | ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ, ਮੈਂ ਆਪਣੀਆਂ ਸਾਰੀਆਂ ਭੈਣਾਂ ਦੇ ਨਾਲ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ ਅਤੇ ਆਪਣੇ ਸੰਵਿਧਾਨਕ ਅਤੇ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰ ਰਹੀ ਸੀ | ਅਸੀਂ ਅÏਰਤਾਂ ਲਈ ਰਾਖਵੇਂਕਰਨ ਅਤੇ ਸੁਰੱਖਿਆ ਉਪਾਅ ਲਾਗੂ ਕਰਨ ਦੀ ਮੰਗ ਕਰ ਰਹੇ ਸੀ |

Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦਾ ਮਾਮਲਾ : ਸੁਪਰੀਮ ਕੋਰਟ ਵਲੋਂ ਭਗਵੰਤ ਮਾਨ ਦੇ ਬਿਆਨ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ <... ਅਗਲੀ ਖ਼ਬਰ ਮਹਾਰਾਸ਼ਟਰ ਦੇ ਰਾਏਗੜ੍ਹ 'ਚ ਐਸ.ਯੂ.ਵੀ. ਡੂੰਘੀ ਖੱਡ 'ਚ ਡਿੱਗੀ-8 ਮÏਤਾਂ
Ad Position 24