ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 29 ਮਈ (ਧਾਲੀਵਾਲ, ਸੱਗੂ, ਭੁੱਲਰ)-ਸੁਨਾਮ ਵਿਖੇ ਨਗਰ ਕੌਂਸਲ ਸੁਨਾਮ ਦੇ ਜੇਤੂ 19 ਉਮੀਦਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਇਨ੍ਹਾਂ ਸਥਾਨਕ ਸਰਕਾਰਾਂ ਚੋਣਾਂ 'ਚ ਪੰਜਾਬ ਦੇ ਸ਼ਹਿਰੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਇੱਕ ਪਾਸੜ ਫ਼ਤਵਾ ਦਿੱਤਾ ਹੈ | ਸਾਰੀਆਂ ਵਿਰੋਧੀ ਪਾਰਟੀਆਂ ਰਲ ਕੇ ਵੀ ਆਮ ਆਦਮੀ ਪਾਰਟੀ ਦੇ ਜੇਤੂ ਅੰਕੜੇ ਤੱਕ ਨਹੀਂ ਪਹੁੰਚ ਸਕੀਆਂ | ਇਹ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਹੈ, ਭਾਜਪਾ ਅਤੇ ਕਾਂਗਰਸੀ ਆਗੂ ਜੋ ਸਮਝਦੇ ਸੀ ਕਿ ਸ਼ਹਿਰੀ ਵੋਟਰ ਤਾਂ ਉਨ੍ਹਾਂ ਦੇ ਜੇਬ ਵਿੱਚ ਹਨ, ਅੱਜ ਪੰਜਾਬੀਆ ਨੇ ਇਨ੍ਹਾਂ ਆਗੂਆਂ ਦਾ ਭੁਲੇਖਾ ਕੱਢ ਦਿੱਤਾ ਹੈ | ਇਸ ਮੌਕੇ ਨਗਰ ਕੌਂਸਲਰ ਆਸ਼ਾ ਬਜਾਜ, ਰੁਪਿੰਦਰ ਸਿੰਘ ਰਿੰਪੀ, ਯਾਦਵਿੰਦਰ ਸਿੰਘ ਨਿਰਮਾਣ, ਮੋਂਟੀ ਮਧਾਨ, ਮਨਪ੍ਰੀਤ ਬਾਂਸਲ, ਚਰਨਜੀਤ ਕੌਰ, ਸੰਨੀ ਕਾਂਸਲ, ਮਾਹੀ ਮਹੰਤ ਆਦਿ ਸਾਰੇ ਕੌਂਸਲਰ ਤੋਂ ਇਲਾਵਾ ਸ਼ਬੀਨਾ ਅਰੋੜਾ, ਮੁਕੇਸ਼ ਜੁਨੇਜਾ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਲਾਡੀ ਮਾਲਵਾ, ਲਾਭ ਸਿੰਘ ਨੀਲੋਵਾਲ, ਕਰਮਿੰਦਰਪਾਲ ਸਿੰਘ ਟੋਨੀ, ਯਾਦਵਿੰਦਰ ਸਿੰਘ ਰਾਜਾ ਆਦਿ ਮੌਜੂਦ ਸਨ | ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਸਾਰੇ ਜੇਤੂ ਕੌਂਸਲਰਾਂ ਨਾਲ ਸ਼ਹਿਰ ਵਿਚ ਰੋਡ ਸ਼ੋਅ ਵੀ ਕੱਢਿਆ ਗਿਆ |