11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫਗਵਾੜਾ ਨੇੜੇ ਆਰ. ਟੀ. ਆਈ. ਕਾਰਕੁੰਨ ਦੀ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 31-05-2026
ਫਗਵਾੜਾ, 30 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਨੇੜੇ ਪਿੰਡ ਮਹੇੜੂ ਸਥਿਤ ਓਮ-3 ਅਪਾਰਟਮੈਂਟਸ ਨਜ਼ਦੀਕ ਇੱਕ ਆਰ.ਟੀ.ਆਈ. ਕਾਰਕੰੁਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੀ ਪਛਾਣ ਸਿਮਰਨਜੀਤ ਸਿੰਘ (43) ਵਾਸੀ ਆਦਰਸ਼ ਨਗਰ ਜਲੰਧਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਕਿਸੇ ਕੰਮ ਸੰਬੰਧੀ ਫਗਵਾੜਾ ਆਇਆ ਹੋਇਆ ਸੀ | ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਗੋਲੀ ਉਸ ਦੇ ਸਿਰ 'ਚ ਲੱਗੀ ਤੇ ਉਸਦੀ ਮੌਕੇ 'ਤੇ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਸਾਰ ਸਤਨਾਮਪੁਰਾ ਪੁਲਿਸ ਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ | ਘਟਨਾ ਸਥਾਨ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਲਾਸ਼ ਦੇ ਨੇੜੇ ਤੋਂ ਇੱਕ 32 ਬੋਰ ਰਿਵਾਲਵਰ, ਜਿਸ 'ਚ ਪੰਜ ਜ਼ਿੰਦਾ ਕਾਰਤੂਸ ਸਨ, ਬਰਾਮਦ ਕੀਤੇ ਹਨ | ਇਸ ਤੋਂ ਇਲਾਵਾ ਮਿ੍ਤਕ ਦੀ ਦੱਸੀ ਜਾ ਰਹੀ ਫਾਰਚੂਨਰ ਗੱਡੀ (ਨੰਬਰ ਪੀਬੀ-07-ਬੀਐਚ-0001) ਵੀ ਲਾਵਾਰਿਸ ਹਾਲਤ 'ਚ ਖੜ੍ਹੀ ਮਿਲੀ ਹੈ | ਪੁਲਿਸ ਨੇ ਗੱਡੀ 'ਚੋਂ ਇੱਕ 12 ਬੋਰ ਰਾਈਫਲ ਵੀ ਬਰਾਮਦ ਕੀਤੀ ਹੈ | ਘਟਨਾ ਸਥਾਨ ਤੋਂ ਸਾਹਮਣੇ ਆਈਆਂ ਤਸਵੀਰਾਂ 'ਚ ਮਿ੍ਤਕ ਦੀ ਲਾਸ਼ ਨੇੜੇ ਦੋ ਮੋਬਾਈਲ ਫੋਨ, ਇੱਕ ਪਿਸਤੌਲ ਪਿਆ ਹੋਇਆ ਦਿਖਾਈ ਦਿੱਤਾ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਮਲਾ ਅਚਾਨਕ ਕੀਤਾ ਗਿਆ ਹੈ ਤੇ ਸਿਮਰਨਜੀਤ ਸਿੰਘ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ | ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਿ੍ਤਕ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ | ਫੋਰੈਂਸਿਕ ਮਾਹਿਰਾਂ ਦੀ ਟੀਮ ਵਲੋਂ ਵੀ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ | ਪੁਲਿਸ ਵਲੋਂ ਜਲੰਧਰ ਤੇ ਕਪੂਰਥਲਾ ਦੀਆਂ ਸਾਂਝੀਆਂ ਟੀਮਾਂ ਨਾਲ ਮਿਲਕੇ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ | ਮਿ੍ਤਕ ਦੀ ਲਾਸ਼ ਨੂੰ ਪਹਿਲਾਂ ਜਲੰਧਰ ਦੇ ਜੌਹਲ ਹਸਪਤਾਲ ਭੇਜਿਆ ਗਿਆ, ਜਿਥੋਂ ਬਾਅਦ 'ਚ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਹੈ ਜਿੱਥੇ ਪੋਸਟ ਮਾਰਟਮ ਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਇੱਕ ਸਾਲ ਪਹਿਲਾਂ ਹਮਲੇ ਤੋਂ ਬਚਿਆ ਆਰ.ਟੀ.ਆਈ. ਕਾਰਕੰੁਨ ਇਸ ਵਾਰ ਨਾ ਬਚ ਸਕਿਆ
ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ 'ਤੇ 2 ਜੁਲਾਈ 2025 ਨੂੰ ਜਲੰਧਰ ਦੇ ਮਾਡਲ ਟਾਊਨ ਇਲਾਕੇ 'ਚ ਇੱਕ ਜਿੰਮ ਦੇ ਬਾਹਰ ਵੀ ਹਥਿਆਰਬੰਦ ਹਮਲਾਵਰਾਂ ਵਲੋਂ ਹਮਲਾ ਕੀਤਾ ਗਿਆ ਸੀ, ਪਰ ਉਸ ਸਮੇਂ ਉਹ ਬੱਚ ਨਿਕਲਿਆ ਸੀ | ਸੂਤਰਾਂ ਅਨੁਸਾਰ ਉਸ ਘਟਨਾ ਤੋਂ ਬਾਅਦ ਜਲੰਧਰ ਪੁਲਿਸ ਵਲੋਂ ਉਸਨੂੰ ਦੋ ਸੁਰੱਖਿਆ ਕਰਮਚਾਰੀ ਵੀ ਦਿੱਤੇ ਗਏ ਸਨ | ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਉਹ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਸੀ | ਉਕਤ ਵਿਅਕਤੀ ਪਿਛਲੇ ਲੰਬੇਂ ਸਮੇਂ ਤੋਂ ਵੱਖ-ਵੱਖ ਮਾਮਲਿਆਂ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ, ਪੰਜਾਬ ਪੁਲਿਸ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਸ਼ਿਕਾਇਤਾਂ ਤੇ ਪਟੀਸ਼ਨਾਂ ਦਾਇਰ ਕਰਦਾ ਰਿਹਾ ਸੀ ਤੇ ਪਿਛਲੇ ਸਮੇਂ ਦੌਰਾਨ ਉਸ ਵਲੋਂ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਨਵੇਂ ਬੇਅਦਬੀ ਕਾਨੂੰਨ ਦੇ ਮਾਮਲੇ 'ਚ ਵੀ ਮਾਣਯੋਗ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ | ਉਸਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ ਤੇ ਉਸਨੇ ਹਾਲ ਹੀ 'ਚ ਦੂਸਰਾ ਵਿਆਹ ਕਰਵਾਇਆ ਸੀ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਕੱਲ੍ਹ ਦੇਵੇਗਾ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਅਗਲੀ ਖ਼ਬਰ ਸ਼ਾਮਲਾਟ ਜ਼ਮੀਨਾਂ ਦੀ ਬੋਲੀ ਦਾ ਮਾਮਲਾ ਪਟਿਆਲਾ ਜ਼ਿਲੇ੍ਹ ਦੇ 17 ਪੰਚਾਇਤ ਸਕੱਤਰ ਕੀਤੇ ਮੁਅੱਤਲ <br/>
Ad Position 24