ਸਨੌਰ, 31 ਮਈ (ਮੋਹਣ ਸਿੰਘ ਭੱਟੀ)-ਮਾਨਵਤਾ ਦੀ ਸੇਵਾ ਨੂੰ ਸਮਰਪਿਤ ਪ੍ਰਮੁੱਖ ਸਮਾਜ ਸੇਵੀ ਸੰਸਥਾ ਆਲ ਇੰਡੀਆ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਵਿਖੇ ਅੱਜ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਪੂਰਨ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਏ | ਆਸ਼ਰਮ ਦੇ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਇਸ ਮਹਾਨ ਕਾਰਜ ਦੌਰਾਨ ਵੱਖ-ਵੱਖ ਖੇਤਰਾਂ ਤੋਂ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਵ-ਵਿਆਹੇ ਜੋੜਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਤੇ ਆਸ਼ੀਰਵਾਦ ਦਿੱਤਾ | ਸਮਾਗਮ ਦੀ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਸੰਚਾਲਕ ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਹੱਥ ਪੀਲੇ ਕਰਕੇ ਉਨ੍ਹਾਂ ਦੇ ਘਰ ਵਸਾਉਣਾ ਸੰਸਥਾ ਦਾ ਮੁੱਖ ਮਨੋਰਥ ਹੈ | ਉਨ੍ਹਾਂ ਨਵੇਂ ਰਿਸ਼ਤੇ ਵਿਚ ਬੱਝੇ ਜੋੜਿਆਂ ਨੂੰ ਆਪਸੀ ਪਿਆਰ, ਸਤਿਕਾਰ ਅਤੇ ਇਮਾਨਦਾਰੀ ਨਾਲ ਗ੍ਰਹਿਸਥ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਮੰਚ ਸਕੱਤਰ ਦੀ ਭੂਮਿਕਾ ਕਿ੍ਸ਼ਨ ਸਿੰਘ ਸਨੌਰ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਬਾਬਾ ਸੁਖਦੇਵ ਸਿੰਘ, ਬਾਬਾ ਜਸਵਿੰਦਰ ਸਿੰਘ ਪਟਿਆਲੇ ਵਾਲੇ, ਭਾਈ ਹਰਪ੍ਰੀਤ ਸਿੰਘ, ਭਾਈ ਕਿ੍ਸ਼ਨ ਸਿੰਘ ਗਦਾਪੁਰ ਵਾਲੇ, ਭਾਈ ਦਿਲਪ੍ਰੀਤ ਸਿੰਘ, ਕਰਮਜੀਤ ਕੌਰ, ਬੀਬੀ ਅੰਮਿ੍ਤ ਕੌਰ ਖ਼ਾਲਸਾ, ਬੀਬੀ ਮਹਿੰਦਰ ਕੌਰ ਖ਼ਾਲਸਾ ਅਨੰਦਪੁਰ ਸਾਹਿਬ ਵਾਲੇ, ਭਾਈ ਇੰਦਰਪ੍ਰੀਤ ਸਿੰਘ ਠਾਕਰ, ਗੁਰਪ੍ਰੀਤ ਸਿੰਘ, ਭਾਈ ਬਰਕਤ ਸਿੰਘ ਸ਼ਾਹਬਾਦ ਵਾਲੇ, ਭਾਈ ਜਗੀਰ ਸਿੰਘ, ਭਾਈ ਰਾਜ ਸਿੰਘ ਕੁਲਾਂ ਵਾਲੇ, ਭਾਈ ਹਰਿੰਦਰ ਸਿੰਘ ਖ਼ਾਲਸਾ ਪਟਿਆਲੇ ਵਾਲੇ, ਭਾਈ ਦਿਲਬਾਗ ਸਿੰਘ ਕਵੀਸ਼ਰੀ ਜਥਾ, ਬਾਬਾ ਭੁਪਿੰਦਰ ਸਿੰਘ, ਬਾਬਾ ਜਰਨੈਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਇੰਦਰਪ੍ਰੀਤ ਸਿੰਘ ਨੇ ਕਥਾ, ਕੀਰਤਨ ਤੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਾਜ਼ਰ ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਸਮਾਜਿਕ ਤੇ ਧਾਰਮਿਕ ਆਗੂ ਕਿ੍ਸ਼ਨ ਸਿੰਘ ਸਨੌਰ, ਐੱਸ.ਐੱਚ.ਓ. ਜਨਕ ਰਾਜ ਸ਼ਰਮਾ ਬਹਾਦਰਗੜ੍ਹ, ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਓ ਅਰਬਨ ਅਸਟੇਟ, 'ਸਮਾਜ ਸੇਵੀ ਸੰਤ ਰਤਨ ਐਵਾਰਡ' ਨਾਲ ਸਨਮਾਨਿਤ ਮਨਜੀਤ ਸਿੰਘ ਚੌਹਾਨ ਸਨੌਰ, ਮਨਪ੍ਰੀਤ ਸਿੰਘ ਸਨੌਰ, ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਜਸਮੀਤ ਕੌਰ ਛੀਨਾ, ਰਜਿੰਦਰ ਸਿੰਘ ਮੌਜੀ, ਇੰਦਰਪਾਲ ਸਿੰਘ ਸੰਧੂ, ਜਗਦੇਵ ਸਿੰਘ ਤੇਜਾ, ਗੁਰਮੋਹਨ ਸਿੰਘ ਮੰਡੋਲੀ, ਪਲਵਿੰਦਰ ਸਿੰਘ, ਜਰਨੈਲ ਸਿੰਘ, ਕਰਤਾਰ ਸਿੰਘ, ਦਿਲਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਬਾਬਾ ਰਾਜ ਸਿੰਘ, ਭਾਈ ਜਸਵੰਤ ਸਿੰਘ, ਮੇਅਰ ਕੁੰਦਨ ਗੋਗੀਆ, ਸ਼ੁਸ਼ੀਲ ਮਿੱਡਾ, ਬਾਬਾ ਸੁਖਦੇਵ ਸਿੰਘ ਅਮਨ ਨਗਰ, ਪ੍ਰਮੋਦ ਕੁਮਾਰ ਸਾਬਕਾ ਡੀ.ਈ.ਓ., ਲਖਵਿੰਦਰ ਸਿੰਘ ਪ੍ਰਧਾਨ, ਸੰਜੀਵ ਕੁਮਾਰ ਐਹਿਰੂ, ਹਰਜੋਤ ਸਿੰਘ, ਹਰਦੀਪ ਸਿੰਘ ਬੀਜੇਪੀ, ਨਿਸ਼ਾਨ ਸਿੰਘ ਸਨੌਰ, ਭਾਈ ਸੁਖਦੇਵ ਸਿੰਘ, ਭੁਪਿੰਦਰ ਸਿੰਘ ਮਸੀਂਗਣ, ਸੰਜੀਵ ਸਿੰਘ ਆਰ.ਐਸ.ਐਸ., ਅਜੀਤ ਸਿੰਘ ਭੱਟੀ ਸਾਬਕਾ ਪਿ੍ੰਸੀਪਲ, ਡਾ. ਹਰਨੇਕ ਸਿੰਘ, ਉਪਕਾਰ ਸਿੰਘ, ਜਤਿੰਦਰ ਗਰੇਵਾਲ, ਅਸ਼ਵਨੀ ਕੁਮਾਰ, ਲਤਾ ਰਾਣੀ ਨੇ ਵੀ ਸੇਵਾ ਵਿਚ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਸੰਸਥਾ ਵਲੋਂ ਹਰੇਕ ਨਵ-ਵਿਆਹੀ ਲੜਕੀ ਨੂੰ ਨਵੀਂ ਗ੍ਰਹਿਸਥੀ ਸ਼ੁਰੂ ਕਰਨ ਲਈ ਜ਼ਰੂਰੀ ਘਰੇਲੂ ਵਰਤੋਂ ਦਾ ਸਾਮਾਨ ਜਿਵੇਂ ਕਿ ਬਿਸਤਰੇ, ਬਰਤਨ, ਕੱਪੜੇ, ਫ਼ਰਿਜ, ਅਲਮਾਰੀਆਂ, ਡਬਲ-ਬੈੱਡ ਅਤੇ ਹੋਰ ਲੋੜੀਂਦੀਆਂ ਵਸਤਾਂ ਤੋਹਫ਼ੇ ਅਤੇ ਸ਼ਗਨ ਵਜੋਂ ਦਿੱਤੀਆਂ ਗਈਆਂ |