23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਕਰ ਤੇ ਆਬਕਾਰੀ ਇੰਸਪੈਕਟਰਾਂ ਦੇ ਪੇਪਰ ਦੇਣ ਤੋਂ ਵਾਂਝੇ ਰਹਿ ਗਏ ਕਈ ਉਮੀਦਵਾਰ

Ad Position 21
No active advertisement
ਅਜੀਤ ਡੈਸਕ 01-06-2026
ਜਲੰਧਰ, 31 ਮਈ (ਸ਼ਿਵ)-ਕਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਲਈ ਵੱਖ-ਵੱਖ ਪੇਪਰਾਂ ਲਈ ਬਣਾਏ ਗਏ ਕੇਂਦਰਾਂ ਵਿਚ ਅੱਜ ਕਈ ਉਮੀਦਵਾਰ ਪੇਪਰ ਦੇਣ ਤੋਂ ਰਹਿ ਗਏ | ਜਿੱਥੇ ਕਈ ਉਮੀਦਵਾਰਾਂ ਦੇ ਸਮੇਂ ਸਿਰ ਪੁੱਜਣ ਦੇ ਬਾਵਜੂਦ ਪ੍ਰੀਖਿਆ ਕੇਂਦਰ ਵਿਚ ਦਾਖਲਾ ਨਹੀਂ ਮਿਲਿਆ ਜਦਕਿ ਕਈ ਦੂਜੇ ਜਿਲਿ੍ਹਆਂ ਤੋਂ ਆਏ ਉਮੀਦਵਾਰਾਂ ਨੂੰ ਗਲਤ ਲੋਕੇਸ਼ਨ ਕਾਰਨ ਕਰਕੇ ਪ੍ਰੀਖਿਆ ਕੇਂਦਰ ਵਿਚ ਦੇਰੀ ਹੋਣ ਕਾਰਨ ਉਹ ਪੇਪਰ ਦੇਣ ਤੋਂ ਵਾਂਝੇ ਰਹਿਣਾ ਪਿਆ | ਅੱਜ ਕਰ ਤੇ ਆਬਕਾਰੀ ਦੇ ਇੰਸਪੈਕਟਰਾਂ ਦੇ ਪੇਪਰ ਅੱਜ ਅਲੱਗ-ਅਲੱਗ ਪ੍ਰੀਖਿਆ ਕੇਂਦਰਾਂ ਵਿਚ ਰੱਖੇ ਗਏ ਸੀ ਤੇ ਇੱਕ ਜ਼ਿਲੇ੍ਹ ਦੇ ਉਮੀਦਵਾਰਾਂ ਦੇ ਪੇਪਰ ਦੂਜੇ ਜ਼ਿਲਿ੍ਹਆਂ ਵਿਚ ਰੱਖੇ ਗਏ ਸਨ | ਕੁੱਝ ਕਾਲਜਾਂ ਵਿਚ ਬਣੇ ਕੇਂਦਰਾਂ ਵਿਚ ਤੈਅ ਸਮੇਂ ਮੁਤਾਬਕ 10:30 ਵਜੇ ਗੇਟ ਬੰਦ ਕਰ ਦਿੱਤੇ ਗਏ ਤੇ ਕਈ ਉਮੀਦਵਾਰ ਇਸ ਸਮੇਂ ਤੋਂ ਬਾਅਦ ਕੇਂਦਰਾਂ ਵਿਚ ਪੁੱਜੇ ਸੀ ਪਰ ਉਨ੍ਹਾਂ ਨੂੰ ਦੇਰੀ ਹੋਣ ਕਾਰਨ ਅੰਦਰ ਨਹੀਂ ਜਾਣ ਦਿੱਤਾ ਗਿਆ | ਪੇਪਰ ਦੇਣ ਲਈ ਅੰਮਿ੍ਤਸਰ ਸਮੇਤ ਹੋਰ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਉਮੀਦਵਾਰਾਂ ਦਾ ਕਹਿਣਾ ਸੀ ਕਿ ਉਹ ਦੂਰ ਜ਼ਿਲਿ੍ਹਆਂ ਤੋਂ ਆਏ ਹਨ ਤੇ ਟ੍ਰੈਫਿਕ ਜਾਂ ਗੱਡੀਆਂ ਦੇ ਦੇਰੀ ਹੋਣ ਕਾਰਨ ਉਨ੍ਹਾਂ ਨੂੰ ਪੁੱਜਣ ਲਈ ਕੁੱਝ ਮਿੰਟ ਦੀ ਦੇਰੀ ਹੋਈ ਹੈ | ਕਈਆਂ ਦਾ ਕਹਿਣਾ ਸੀ ਉਹ ਦੂਜੇ ਜ਼ਿਲਿ੍ਹਆਂ ਤੋਂ ਆਏ ਸਨ ਤੇ ਇਸ ਕਰਕੇ ਕੇਂਦਰ ਦਾ ਪਤਾ ਨਾ ਲੱਗਣ ਕਾਰਨ ਵੀ ਉਨ੍ਹਾਂ ਨੂੰ ਪਹੁੰਚਣ ਵਿਚ ਦੇਰੀ ਹੋ ਗਈ | ਉਮੀਦਵਾਰਾਂ ਦਾ ਕਹਿਣਾ ਸੀ ਕਿ ਕਰ ਤੇ ਆਬਕਾਰੀ ਇੰਸਪੈਕਟਰਾਂ ਦੀਆਂ 170 ਦੇ ਕਰੀਬ ਅਸਾਮੀਆਂ ਲਈ ਕਾਫੀ ਸਮੇਂ ਬਾਅਦ ਪੇਪਰ ਹੋਣ ਜਾ ਰਿਹਾ ਹੈ ਤੇ ਇਸ ਲਈ ਉਨ੍ਹਾਂ ਨੇ ਇਸ ਦੀਆਂ ਕਾਫ਼ੀ ਤਿਆਰੀਆਂ ਕੀਤੀਆਂ ਹੋਈਆਂ ਸਨ | ਉਮੀਦਵਾਰ ਬਠਿੰਡਾ ਤੇ ਹੋਰ ਜ਼ਿਲਿ੍ਹਆਂ ਤੋਂ ਆਏ ਸਨ ਜਿਨ੍ਹਾਂ ਵਿਚ ਦੋ ਦਰਜਨ ਦੇ ਕਰੀਬ ਉਮੀਦਵਾਰ ਸ਼ਾਮਿਲ ਸੀ | ਇਸ ਬਾਰੇ ਇਕ ਉਮੀਦਵਾਰ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਸਨੇ ਪੇਪਰ ਜਲੰਧਰ ਦੇ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ ਵਿਖੇ ਬਣੇ ਕੇਂਦਰ ਵਿਚ ਦੇਣਾ ਸੀ ਪਰ ਗੂਗਲ ਮੈਪ ਵਲੋਂ ਦੱਸੇ ਪਤੇ ਅਨੁਸਾਰ ਉਹ ਗਲਤ ਸਕੂਲ ਚਲੇ ਗਏ, ਜਿੱਥੇ ਸਕੂਲ ਨੂੰ ਤਾਲਾ ਲੱਗਾ ਸੀ | ਰਸਤੇ ਵਿਚ ਇੱਕ ਹੋਰ ਸਕੂਲ ਵਿਚ ਪੁੱਛਗਿੱਛ ਕਰਨ 'ਤੇ ਉਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਈ ਕੇਂਦਰਾਂ 'ਤੇ 11 ਵਜੇ ਤੱਕ ਐਂਟਰੀ ਦਿੱਤੀ ਜਾ ਰਹੀ ਹੈ ¢ ਪਰ ਜਦੋਂ ਅਸੀਂ ਅਸਲ ਪ੍ਰੀਖਿਆ ਕੇਂਦਰ 'ਤੇ ਪਹੁੰਚੇ ਤਾਂ ਗੇਟ ਬੰਦ ਸੀ ਅਤੇ ਸਾਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਉੱਥੇ ਉਨ੍ਹਾਂ ਵਰਗੇ ਲਗਭਗ 20-25 ਹੋਰ ਉਮੀਦਵਾਰ ਵੀ ਮੌਜੂਦ ਸਨ, ਜਿਨ੍ਹਾਂ ਨੂੰ 10:35 ਵਜੇ ਤੋਂ ਬਾਅਦ ਐਂਟਰੀ ਨਹੀਂ ਦਿੱਤੀ ਗਈ ¢ ਪੇਪਰ ਦੇਣ ਤੋਂ ਰਹਿ ਗਏ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਪੇਪਰ ਦੇਣ ਦੀਆਂ ਸਾਰੀਆਂ ਤਿਆਰੀਆਂ ਬੇਕਾਰ ਹੋ ਗਈਆਂ |
Ad Position 22
No active advertisement
ਪਿਛਲੀ ਖ਼ਬਰ ਦਵਾਈ ਕਾਰੋਬਾਰੀ ਆਗੂਆਂ ਨੇ ਕੇਂਦਰੀ ਸਿਹਤ ਮੰਤਰੀ ਨੱਢਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਸਥਾਪਨਾ ਦਿਵਸ ਮੌਕੇ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਹੋਏ
Ad Position 24