04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜੇ.ਈ.ਈ. ਐਡਵਾਂਸਡ ਦੇ ਨਤੀਜੇ 'ਚ ਚਮਕੇ ਬਠਿੰਡਾ ਦੇ ਤਿੰਨ ਵਿਦਿਆਰਥੀ <br/>

Ad Position 21
No active advertisement
ਅਜੀਤ ਡੈਸਕ 02-06-2026
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਤਿੰਨ ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸਡ 2026 ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਪੱਧਰ 'ਤੇ ਸਫਲਤਾ ਦੀ ਇਕ ਨਵੀਂ ਕਹਾਣੀ ਲਿਖੀ ਹੈ | ਨਤੀਜੇ ਵਿਚ ਯਜਤ ਸਿੰਘਲ ਨੇ ਆਲ ਇੰਡੀਆ ਰੈਂਕ (ਏ. ਆਈ. ਆਰ.) 21 ਹਾਸਲ ਕਰਕੇ ਬਠਿੰਡਾ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ¢ ਇਸੇ ਤਰ੍ਹਾਂ ਆਦਿਤਿਆ ਗੁਪਤਾ ਨੇ ਏ. ਆਈ. ਆਰ. 81 ਅਤੇ ਨਿਸ਼ਕਰਸ਼ ਵਰਮਾ ਨੇ ਏ. ਆਈ. ਆਰ. 150 ਪ੍ਰਾਪਤ ਕਰਕੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ | ਸ੍ਰੀ ਚੈਤਨਿਆ ਨਾਰਥ ਦੇ ਅਕਾਦਮਿਕ ਡਾਇਰੈਕਟਰ ਮਿ੍ਣਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਸੰਸਥਾ ਨੇ ਜੇ.ਈ.ਈ. ਐਡਵਾਂਸਡ 2026 ਵਿਚ ਰਾਸ਼ਟਰੀ ਪੱਧਰ 'ਤੇ ਟਾਪ-50 ਵਿਚ 3 ਵਿਦਿਆਰਥੀ ਦਿੱਤੇ ਹਨ ¢ ਇਹ ਖੇਤਰ ਦੀ ਇਕਲੌਤੀ ਸੰਸਥਾ ਬਣ ਗਈ ਹੈ ਜਿਸ ਦੇ ਤਿੰਨ ਵਿਦਿਆਰਥੀ ਜੇ.ਈ.ਈ. ਐਡਵਾਂਸਡ 2026 ਦੇ ਟਾਪ-50 'ਚ ਸ਼ਾਮਿਲ ਹੋਏ ਹਨ ¢ ਯਜਤ ਸਿੰਘਲ, ਜੋ ਸ਼੍ਰੀ ਚੈਤਨਿਆ ਚੰਡੀਗੜ੍ਹ ਦੇ ਦੋ ਸਾਲਾ ਕਲਾਸਰੂਮ ਪ੍ਰੋਗਰਾਮ ਦੇ ਵਿਦਿਆਰਥੀ ਹਨ, ਬਚਪਨ ਤੋਂ ਹੀ ਗਣਿਤ ਵਿਚ ਖ਼ਾਸ ਦਿਲਚਸਪੀ ਰੱਖਦੇ ਸਨ | ਯਜਤ ਨੇ ਆਈ. ਐਨ. ਐਮ. ਓ. ਕੁਆਲੀਫਾਈ ਕੀਤਾ, ਪ੍ਰਸਿੱਧ ਆਈ. ਐਮ. ਓ. ਟੀ. ਸੀ. ਕੈਂਪ ਵਿਚ ਭਾਗ ਲਿਆ, ਆਈ. ਐਨ. ਸੀ. ਐਚ. ਓ. 2026 ਵਿਚ ਸ਼ਮੂਲੀਅਤ ਕੀਤੀ ਅਤੇ ਜੇ.ਈ.ਈ. ਮੇਨ 2026 ਵਿਚ ਏ.ਆਈ.ਆਰ. 100 ਹਾਸਲ ਕੀਤੀ ¢ ਆਦਿਤਿਆ ਗੁਪਤਾ ਨੇ ਆਈ. ਐਨ. ਐਮ. ਓ., ਆਈ.ਐਨ.ਸੀ.ਐਚ.ਓ. ਅਤੇ ਆਈ. ਐਨ. ਏ. ਓ. ਵਰਗੀਆਂ ਔਖੀਆਂ ਪ੍ਰੀਖਿਆਵਾਂ ਕੁਆਲੀਫਾਈ ਕਰਕੇ ਗਣਿਤ, ਰਸਾਇਣ ਵਿਗਿਆਨ ਅਤੇ ਭੂਗੋਲ ਵਿਗਿਆਨ ਵਿਚ ਆਪਣੀ ਯੋਗਤਾ ਸਾਬਤ ਕੀਤੀ¢ ਨਿਸ਼ਕਰਸ਼ ਵਰਮਾ ਦੀਆਂ ਪ੍ਰਾਪਤੀਆਂ ਵਿਚ ਆਰ. ਐਮ. ਓ., ਐਨ.ਐਸ.ਈ.ਪੀ., ਆਈ. ਐਨ. ਪੀ. ਐਚ. ਓ. ਅਤੇ ਆਈ.ਐਨ.ਏ.ਓ. ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਿਲ ਹੈ ¢

Ad Position 22
No active advertisement
ਪਿਛਲੀ ਖ਼ਬਰ ਲੰਡਨ (ਓਂਟਾਰੀਓ) ਵਿਖੇ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਸੇਵਾ ਸ਼ੁਰੂ ਅਗਲੀ ਖ਼ਬਰ ਪੰਜਾਬ ਉੱਤਰੀ ਭਾਰਤ ਦੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉੱਭਰ ਰਿਹਾ ਹੈ-ਮੁੱਖ ਮੰਤਰੀ ਭਗਵੰਤ ਮਾਨ
Ad Position 24