08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਕੇਰਲਮ 'ਚ 4 ਜੂਨ ਤੱਕ ਦਸਤਕ ਦੇ ਸਕਦਾ ਹੈ ਮਾਨਸੂਨ, ਆਮ ਤਾਰੀਖ਼ ਨਾਲੋਂ ਤਿੰਨ ਦਿਨ ਦੀ ਦੇਰੀ; ਖੇਤੀਬਾੜੀ ਖੇਤਰ ਦੀਆਂ ਨਜ਼ਰਾਂ ਮੌਸਮ 'ਤੇ <br/>

Ad Position 21
No active advertisement
ਅਜੀਤ ਡੈਸਕ 03-06-2026

ਮੂਨਕ, 2 ਜੂਨ (ਕੇਵਲ ਸਿੰਗਲਾ)-ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਦੱਖਣ-ਪੱਛਮੀ ਮਾਨਸੂਨ ਸਬੰਧੀ ਤਾਜ਼ਾ ਜਾਣਕਾਰੀ ਜਾਰੀ ਕਰਦਿਆਂ ਕਿਹਾ ਹੈ ਕਿ ਮਾਨਸੂਨ ਦੇ 4 ਜੂਨ ਦੇ ਆਸ-ਪਾਸ ਕੇਰਲਮ ਤਟ 'ਤੇ ਪਹੁੰਚਣ ਦੀ ਸੰਭਾਵਨਾ ਹੈ | ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਵਿਚ ਦਾਖਲ ਹੁੰਦਾ ਹੈ, ਪਰ ਇਸ ਵਾਰ ਇਸਦੀ ਆਮਦ ਲਗਭਗ ਤਿੰਨ ਦਿਨ ਦੇਰੀ ਨਾਲ ਹੋਣ ਦਾ ਅਨੁਮਾਨ ਹੈ | ਹਾਲਾਂਕਿ ਮੌਸਮ ਮਾਹਿਰਾਂ ਅਨੁਸਾਰ ਇਹ ਕੋਈ ਵੱਡੀ ਦੇਰੀ ਨਹੀਂ ਹੈ ਤੇ ਮਾਨਸੂਨ ਦੀ ਆਮ ਪ੍ਰਕਿਰਿਆ ਦਾ ਹੀ ਹਿੱਸਾ ਮੰਨੀ ਜਾ ਰਹੀ ਹੈ | ਆਈ.ਐਮ.ਡੀ. ਮੁਤਾਬਕ ਅਰਬ ਸਾਗਰ, ਲਕਸ਼ਦੀਪ ਟਾਪੂਆਂ, ਕੇਰਲ, ਤਾਮਿਲਨਾਡੂ ਅਤੇ ਬੰਗਾਲ ਦੀ ਖਾੜੀ ਦੇ ਕਈ ਖੇਤਰਾਂ ਵਿਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ | ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦੇ ਹੋਰ ਖੇਤਰਾਂ ਵਿਚ ਫੈਲਣ ਦੀ ਉਮੀਦ ਹੈ | ਭਾਰਤ ਦੀ ਅਰਥਵਿਵਸਥਾ ਲਈ ਅਹਿਮ ਹੈ ਮਾਨਸੂਨ ਭਾਰਤ ਦੀ ਸਾਲਾਨਾ ਵਰਖਾ ਦਾ ਲਗਭਗ 75 ਤੋਂ 80 ਫ਼ੀਸਦੀ ਹਿੱਸਾ ਦੱਖਣ-ਪੱਛਮੀ ਮਾਨਸੂਨ ਦੌਰਾਨ ਹੀ ਪ੍ਰਾਪਤ ਹੁੰਦਾ ਹੈ | ਇਸ ਲਈ ਮਾਨਸੂਨ ਨੂੰ ਦੇਸ਼ ਦੀ ਖੇਤੀਬਾੜੀ ਤੇ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ | ਜੂਨ ਮਹੀਨੇ ਨਾਲ ਸ਼ੁਰੂ ਹੋਣ ਵਾਲੇ ਖ਼ਰੀਫ਼ ਸੀਜ਼ਨ ਵਿਚ ਝੋਨਾ, ਮੱਕੀ, ਦਾਲਾਂ, ਕਪਾਹ ਅਤੇ ਤਿਲਹਨ ਫ਼ਸਲਾਂ ਦੀ ਬਿਜਾਈ ਵੱਡੇ ਪੱਧਰ 'ਤੇ ਮਾਨਸੂਨੀ ਵਰਖਾ 'ਤੇ ਨਿਰਭਰ ਕਰਦੀ ਹੈ | ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ 'ਤੇ ਚੰਗੀ ਵਰਖਾ ਫ਼ਸਲਾਂ ਦੀ ਪੈਦਾਵਾਰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਦਕਿ ਘੱਟ ਵਰਖਾ ਕਿਸਾਨਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ |
ਪੰਜਾਬ 'ਚ ਅਗਲੇ ਦਿਨਾਂ 'ਚ ਚੱਲਣਗੀਆਂ ਤੇਜ਼ ਹਵਾਵਾਂ, ਗਰਜ ਚਮਕ ਨਾਲ ਪਵੇਗਾ ਮੀਂਹ
ਅੰਮਿ੍ਤਸਰ, 2 ਜੂਨ (ਹਰਮਿੰਦਰ ਸਿੰਘ)-ਪੰਜਾਬ ਤੇ ਹਰਿਆਣਾ 'ਚ ਅਗਲੇ ਦਿਨ 'ਚ ਗਰਮੀ ਤੋਂ ਕੁਝ ਰਾਹਤ ਭਰੇ ਹੋਣਗੇ | ਮੌਸਮ ਵਿਭਾਗ ਵਲੋਂ 3 ਜੂਨ ਤੋਂ 6 ਜੂਨ ਤੱਕ ਇਨ੍ਹਾਂ ਦੋਵੇਂ ਸੂਬਿਆਂ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ | ਮੌਜੂਦਾ ਚੱਲ ਰਹੇ ਮੌਸਮ ਦੌਰਾਨ ਪੰਜਾਬ ਦਾ ਬਠਿੰਡਾ 40.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ | ਇਸੇ ਦੌਰਾਨ ਹਰਿਆਣਾ ਦਾ ਸਿਰਸਾ 41.2 ਡਿਗਰੀ ਸੈਲਸੀਅਸ ਤਾਪਮਾਨ ਸਭ ਤੋਂ ਗਰਮ ਰਿਹਾ | ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਇਸ ਦੇ ਨਾਲ ਹੀ ਗਰਜ ਚਮਕ ਦੇ ਨਾਲ ਮੀਂਹ ਵੀ ਪੈ ਸਕਦਾ ਹੈ | ਜਿਸਨੂੰ ਲੈ ਕੇ ਵਿਭਾਗ ਵਲੋਂ ਔਰੇਂਜ਼ ਅਲਰਟ ਵੀ ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ 5 ਅਤੇ 6 ਮਈ ਨੂੰ ਇਨ੍ਹਾਂ ਦੋਵੇਂ ਸੂਬਿਆਂ ਦੇ ਕਈ ਇਲਾਕਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੇ ਗਰਜ ਚਮਕ ਨਾਲ ਮੀਂਹ ਪੈਣ ਸਬੰਧੀ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ | ਜਿਸ ਦੇ ਨਾਲ ਅਗਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ ਅਤੇ ਗਰਮੀ ਤੋਂ ਇਹ ਦਿਨ ਰਾਹਤ ਭਰੇ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਾਮ ਚੌਰਾਸੀ, ਕਾਦੀਆਂ, ਗੁਰਦਾਸਪੁਰ ਅਤੇ ਦੀਨਾਨਗਰ 'ਚ 13 ਜੂਨ ਨੂੰ ਈ.ਵੀ.ਐਮ. ਰਾਹੀਂ ਕਰਵਾਈਆਂ ਜਾਣਗੀਆਂ ਚੋਣਾਂ ਅਗਲੀ ਖ਼ਬਰ ਸਿੱਖਿਆ ਬੋਰਡ ਨੇ ਫੇਲ੍ਹ ਵਿਦਿਆਰਥੀਆਂ ਲਈ ਆਨਲਾਈਨ ਦਾਖ਼ਲਿਆਂ ਸੰਬੰਧੀ ਅੰਤਿਮ ਮਿਤੀ 12 ਜੂਨ ਐਲਾਨੀ <br/>
Ad Position 24