08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਹੀਂ ਰੁਕ ਰਿਹਾ ਕਣਕ ਦਾ ਨਾੜ ਸਾੜਨ ਦਾ ਰੁਝਾਨ, ਮੌਜੂਦਾ ਸੀਜ਼ਨ ਦੌਰਾਨ ਸੂਬੇ 'ਚ ਆਏ 9806 ਮਾਮਲੇ <br/>

Ad Position 21
No active advertisement
ਅਜੀਤ ਡੈਸਕ 03-06-2026

ਜਤਿੰਦਰ ਪੰਮੀ
ਜਲੰਧਰ, 2 ਜੂਨ-ਪੰਜਾਬ 'ਚ ਕਣਕ ਦਾ ਨਾੜ ਨੂੰ ਖੇਤਾਂ 'ਚ ਅੱਗ ਲਾਉਣ ਦਾ ਰੁਝਾਨ ਰੁਕ ਨਹੀਂ ਰਿਹਾ | ਸਰਕਾਰ ਤੇ ਪ੍ਰਸ਼ਾਸਨ ਦੀ ਸਖ਼ਤੀ ਤੇ ਜਾਗਰੂਕਤਾ ਦੇ ਬਾਵਜੂਦ ਕਿਸਾਨਾਂ ਵਲੋਂ ਖੇਤਾਂ 'ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦਾ ਸਿਲਸਿਲਾ ਜਾਰੀ ਰਿਹਾ | ਇਸ ਵਾਰ ਪੰਜਾਬ ਅੰਦਰ 33.07 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ | 1 ਅਪ੍ਰੈਲ ਨੂੰ ਸ਼ੁਰੂ ਹੋਏ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ 'ਚ ਨਾੜ ਸਾੜੇ ਜਾਣ ਦੀਆਂ ਘਟਨਾਵਾਂ ਦੀ ਰਫ਼ਤਾਰ ਘੱਟ ਸੀ ਪਰ 1 ਤੋਂ 15 ਮਈ ਦੌਰਾਨ ਅੱਗ ਲਾਉਣ ਦਾ ਰੁਝਾਨ ਕਾਫੀ ਤੇਜ਼ ਰਿਹਾ | ਮੌਜੂਦਾ ਸੀਜ਼ਨ ਦੌਰਾਨ ਕਣਕ ਦਾ ਨਾੜ ਖੇਤਾਂ 'ਚ ਸਾੜਨ ਸੰਬੰਧੀ ਸੈਟੇਲਾਈਟ ਰਾਹੀਂ ਪ੍ਰਾਪਤ ਹੋਏ ਅੰਕੜਿਆਂ ਦੇ ਪ੍ਰਦੂਸ਼ਣ ਵਿਭਾਗ ਵਲੋਂ ਜਾਰੀ ਵੇਰਵਿਆਂ ਮੁਤਾਬਕ ਇਸ ਵਾਰ ਪੰਜਾਬ ਅੰਦਰ ਪੂਰੇ ਸੀਜ਼ਨ ਦੌਰਾਨ 9806 ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 401 ਘੱਟ ਹਨ ਕਿਉਂਕਿ ਪਿਛਲੇ ਸਾਲ 10207 ਮਾਮਲੇ ਆਏ ਸਨ | ਜੇਕਰ ਪਿਛਲੇ ਪੰਜ ਸਾਲਾਂ ਦੌਰਾਨ ਕਣਕ ਦਾ ਨਾੜ ਖੇਤਾਂ 'ਚ ਸਾੜਨ ਦੇ ਮਾਮਲਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਸਾਲ 2022 'ਚ 14511, 2023 'ਚ 11355, 2024 'ਚ 11904, 2025 'ਚ 10297 ਅਤੇ ਇਸ ਸਾਲ 'ਚ 9806 ਮਾਮਲੇ ਆਏ ਹਨ | ਜੇਕਰ ਸੂਬੇ ਦੇ 23 ਜ਼ਿਲਿ੍ਹਆਂ 'ਚ ਅੱਗ ਲਾਉਣ ਦੇ ਰੁਝਾਨ ਬਾਰੇ ਦੇਖਿਆ ਜਾਵੇ ਤਾਂ ਮੌਜੂਦਾ ਸੀਜ਼ਨ 'ਚ ਸਭ ਤੋਂ ਵਧੇਰੇ ਮਾਮਲੇ ਫਿਰੋਜ਼ਪੁਰ ਦੇ 923 ਸਾਹਮਣੇ ਆਏ ਹਨ | ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੁਪਰੀਟੈਡੈਂਟ ਵਾਤਾਵਰਨ ਇੰਜੀਨੀਅਰ ਮੁੱਖ ਦਫਤਰ ਰਾਜੀਵ ਗੁਪਤਾ ਦਾ ਕਹਿਣਾ ਹੈ ਕਿ ਕਣਕ ਦਾ ਨਾੜ ਖੇਤਾਂ 'ਚ ਸਾੜਨ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਨਾਲ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ | ਇਸ ਸਾਲ 768 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਵਾਈ ਗਿਆ ਤੇ 966 ਦੇ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਪਾਈ ਗਈ ਹੈ ਤੇ 5000 ਰੁਪਏ ਪ੍ਰਤੀ ਏਕੜ ਜੁਰਮਾਨਾ ਵੀ ਲਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਬਿਜਲੀ ਟਰਾਂਸਫ਼ਾਰਮਰ, ਮਹਿੰਗਾ ਤੇਲ ਤੇ ਤਾਂਬਾ ਚੋਰੀ ਪਿੱਛੇ ਸੰਗਠਿਤ ਨੈੱਟਵਰਕ ਸਰਗਰਮ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 4 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
Ad Position 24