08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਵ. ਰਾਜਾ ਰਣਧੀਰ ਸਿੰਘ ਨਮਿਤ ਪਾਠ ਦਾ ਭੋਗ 7 ਜੂਨ ਨੂੰ <br/>

Ad Position 21
No active advertisement
ਅਜੀਤ ਡੈਸਕ 03-06-2026

ਜਲੰਧਰ, 2 ਜੂਨ (ਅਜੀਤ ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਾ ਮਾਲਵਿੰਦਰ ਸਿੰਘ ਦੇ ਚਚੇਰੇ ਭਰਾ ਰਣਇੰਦਰ ਸਿੰਘ ਦੇ ਚਾਚਾ ਅਤੇ ਭਾਰਤੀ ਖੇਡ ਜਗਤ ਦੀ ਨਾਮਵਰ ਸ਼ਖ਼ਸੀਅਤ ਅਰਜਨ ਐਵਾਰਡੀ, ਉਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪਹਿਲੇ ਭਾਰਤੀ ਪ੍ਰਧਾਨ ਅਤੇ ਪੰਜ ਵਾਰ ਉਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਰਾਜਾ ਰਣਧੀਰ ਸਿੰਘ 27 ਮਈ, 2026 ਨੂੰ ਆਪਣੇ ਸਵਾਸਾਂ ਦੀ ਪੂੰਜੀ ਭੋਗਦਿਆਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਭੋਗ ਸਮਾਗਮ 7 ਜੂਨ, 2026 ਨੂੰ ਗੁਰਦੁੁਆਰਾ ਸ੍ਰੀ ਰਕਾਬ ਗੰਜ ਸਾਹਿਬ, ਸਾਊਥ ਬਲਾਕ, ਰਕਾਬ ਗੰਜ, ਨਵੀਂ ਦਿੱਲੀ ਵਿਖੇ 12:00 ਵਜੇ ਤੋਂ 1:00 ਵਜੇ ਤੱਕ ਹੋਵੇਗਾ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਕੈਪਟਨ ਅਮਰਿੰਦਰ ਸਿੰਘ, ਰਾਜਾ ਮਾਲਵਿੰਦਰ ਸਿੰਘ ਤੇ ਯੁਵਰਾਜ ਯਾਦਵਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਸਵ. ਰਾਜਾ ਰਣਧੀਰ ਸਿੰਘ ਨੇ 1978 ਵਿਚ ਬੈਂਕਾਕ ਏਸ਼ੀਆਈ ਖੇਡਾਂ 'ਚ ਟਰੈਪ ਸ਼ੂਟਿੰਗ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਸੀ | ਉਨ੍ਹਾਂ ਨੂੰ ਖੇਡ ਜਗਤ ਨਾਲ ਸੰਬੰਧਿਤ ਨਾਮੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਅਤੇ ਉਨ੍ਹਾਂ ਭਾਰਤੀ ਨਿਸ਼ਾਨੇਬਾਜ਼ੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵਿਲੱਖਣ ਪਛਾਣ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ | ਇਕ ਮਹਾਨ ਖਿਡਾਰੀ ਹੋਣ ਦੇ ਨਾਲ-ਨਾਲ ਉਹ ਭਾਰਤੀ ਖੇਡ ਪ੍ਰਸ਼ਾਸਨ ਦੇ ਸਭ ਤੋਂ ਕਾਬਲ, ਦੂਰਅੰਦੇਸ਼ੀ ਅਤੇ ਸਨਮਾਨਿਤ ਆਗੂਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਾਰਤੀ ਖੇਡਾਂ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਣ ਲਈ ਸਮਰਪਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਬੋਲੇਗਾ ਘਨੌਰ, ਬਦਲੇਗਾ ਦੌਰ' ਮਾਰਚ ਦੇ ਚੌਥੇ ਦਿਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਝਿੰਜਰ ਨਾਲ ਕੀਤੀ ਗੱਲਬਾ... ਅਗਲੀ ਖ਼ਬਰ ਜ਼ਿਲ੍ਹਾ ਬਰਨਾਲਾ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 'ਚ ਦੇਸ਼ ਭਰ 'ਚੋਂ ਤੀਜਾ ਤੇ ਸੂਬੇ 'ਚੋਂ ਪਹਿਲਾ ਸਥਾਨ ਕੀਤਾ...
Ad Position 24