14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮੁਅੱਤਲ ਸਿੰਧੂ ਜਲ ਸੰਧੀ ਦੇ ਮੱਦੇਨਜ਼ਰ ਪਾਕਿ ਨੇ 4 ਡੈਮ ਪ੍ਰਾਜੈਕਟਾਂ 'ਚ ਲਿਆਂਦੀ ਤੇਜ਼ੀ <br/>

Ad Position 21
No active advertisement
ਅਜੀਤ ਡੈਸਕ 06-06-2026
ਅੰਮਿ੍ਤਸਰ, 5 ਜੂਨ (ਸੁਰਿੰਦਰ ਕੋਛੜ)-ਭਾਰਤ ਵਲੋਂ ਮੁਅੱਤਲ ਕੀਤੀ ਗਈ ਸਿੰਧੂ ਜਲ ਸੰਧੀ ਦੇ ਮੱਦੇਨਜ਼ਰ ਪਾਕਿਸਤਾਨ ਨੇ ਵਧਦੀਆਂ ਜਲਵਾਯੂ ਸੰਬੰਧੀ ਚੁਨੌਤੀਆਂ ਦੇ ਵਿਚਕਾਰ ਪਾਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਡਾਇਮਰ-ਭਾਸ਼ਾ ਡੈਮ, ਮੋਹਮੰਦ ਡੈਮ, ਕੁਰਮ ਤਾਂਗੀ ਡੈਮ ਅਤੇ ਨਈ ਗਜ ਡੈਮ ਪ੍ਰਾਜੈਕਟਾਂ 'ਤੇ ਕੰਮ ਤੇਜ਼ ਕਰ ਦਿੱਤਾ ਹੈ | ਇਸ ਕਾਰਵਾਈ ਦਾ ਉਦੇਸ਼ ਭਵਿੱਖ ਦੇ ਪਾਣੀ ਸੰਕਟ ਤੋਂ ਬਚਾਅ ਅਤੇ ਜਲ ਭੰਡਾਰਨ ਸਮਰੱਥਾ ਨੂੰ ਵਧਾਉਣਾ ਹੈ | ਹਾਲਾਂਕਿ, ਇਸ ਲਈ ਮਹੱਤਵਪੂਰਨ ਵਿੱਤੀ ਸਰੋਤਾਂ ਦੀ ਲੋੜ ਹੈ, ਜਿਸ ਲਈ ਪਾਕਿ ਇਕ ਵਾਰ ਫਿਰ ਸਹਿਯੋਗੀ ਮੁਲਕਾਂ ਤੋਂ ਅਰਬਾਂ ਰੁਪਏ ਕਰਜ਼ੇ ਦੀ ਮੰਗ ਕਰ ਰਿਹਾ ਹੈ | ਉਕਤ ਡੈਮਾਂ ਤੋਂ ਪਾਣੀ ਦੀ ਉਪਲਬਧਤਾ, ਹੜ੍ਹ ਪ੍ਰਬੰਧਨ ਅਤੇ ਪਣ-ਬਿਜਲੀ ਉਤਪਾਦਨ ਸਮਰੱਥਾ 'ਚ ਸੁਧਾਰ ਹੋਣ ਦੀ ਉਮੀਦ ਹੈ | ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਨ੍ਹਾਂ ਡੈਮਾਂ ਦੇ ਨਿਰਮਾਣ ਅਤੇ ਜਲ ਸਰੋਤਾਂ ਦੇ ਹੋਰ ਮਾਮਲਿਆਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੀ ਇਕਪਾਸੜ ਕਾਰਵਾਈ ਤੋਂ ਬਾਅਦ ਪਾਣੀ ਦੀ ਭੰਡਾਰਨ ਸਮਰੱਥਾ ਨੂੰ ਵਧਾਉਣ, ਖੇਤੀਬਾੜੀ ਲਈ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਹੜ੍ਹਾਂ ਨੂੰ ਰੋਕਣ ਲਈ ਨਵੇਂ ਡੈਮ ਬਣਾਉਣੇ ਬਹੁਤ ਜ਼ਰੂਰੀ ਹਨ |

Ad Position 22
No active advertisement
ਪਿਛਲੀ ਖ਼ਬਰ ਇੰਜੀ. ਪੁੰਨਰਦੀਪ ਸਿੰਘ ਬਰਾੜ ਨੇ ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ/ਜਨਰੇਸ਼ਨ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪਾਕਿ ਨੂੰ ਪੂਰੀ ਤਰ੍ਹਾਂ ਚੀਨ ਦੇ ਕੰਟਰੋਲ ਹੇਠ ਦੱਸਣਾ ਸਹੀ ਨਹੀਂ-ਪੁਤਿਨ <br/>
Ad Position 24