ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਹਿਰ 'ਚ ਨਹਾਉਂਦੇ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ <br/>

Ad Position 21
No active advertisement
ਅਜੀਤ ਡੈਸਕ 07-06-2026

ਹਰਿਆਣਾ, 6 ਜੂਨ (ਹਰਮੇਲ ਸਿੰਘ ਖੱਖ)-ਅੱਜ ਪਿੰਡ ਗੱਜ ਵਿਖੇ ਕੰਢੀ ਕਨਾਲ ਨਹਿਰ ਵਿਚ ਨਹਾਉਂਦੇ ਚਾਰ ਨੌਜਵਾਨਾਂ ਵਿਚੋਂ ਦੋ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮਾਂ ਅੱਜ ਸ਼ਾਮ ਕਰੀਬ 4 ਵਜੇ ਚਾਰ ਨੌਜਵਾਨ ਦੀਪਕ ਕੁਮਾਰ ਪੁੱਤਰ ਮੋਹਣਲਾਲ ਵਾਸੀ ਨਿਊ ਪਾਰਕ ਗ੍ਰੀਨ ਟਾਂਡਾ, ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦਾਰਾਪੁਰ ਫਾਟਕ ਟਾਂਡਾ, ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਵਾਸੀ ਹਰਸੀ ਪਿੰਡ ਤੇ ਸੰਤੋਸ਼ ਕੁਮਾਰ ਪੁੱਤਰ ਅਰੁਜਨਕੁਮਾਰ ਵਾਸੀ ਟਾਂਡਾ, ਜਿਨ੍ਹਾਂ ਦੀ ਉਮਰ ਕਰੀਬ 20-21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਉਹ ਦੋ ਮੋਟਰਸਾਈਕਲਾਂ 'ਤੇ ਢੋਲਵਾਹਾ ਡੈਮ ਤੋਂ ਵਾਪਸ ਆਉਂਦੇ ਕੇਂਦਰੀ ਵਿਦਿਆਲਾ ਗੱਜ ਨਜ਼ਦੀਕ ਨਹਿਰ ਪੁਲ ਵਿਚ ਨਹਾਉਣ ਵੜ ਗਏ, ਜਿਨ੍ਹਾਂ 'ਚੋਂ ਦੀਪਕ ਕੁਮਾਰ ਤੇ ਸੰਤੋਸ਼ ਕੁਮਾਰ ਵਾਲ ਵਾਲ ਬਚ ਗਏ, ਜਦਕਿ ਜਸਵੀਰ ਸਿੰਘ ਤੇ ਪ੍ਰਭਜੋਤ ਸਿੰਘ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਰੁੜ੍ਹ ਗਏ | ਰਾਹਗੀਰਾਂ ਤੇ ਪਿੰਡ ਗੱਜ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਨੂੰ ਤੁਰੰਤ ਹੀ ਸਰਕਾਰੀ ਹਸਪਤਾਲ ਭੂੰਗਾ ਲਿਆਂਦਾ ਗਿਆ, ਪਰ ਡਾਕਟਰ ਨੇ ਦੋਨਾਂ ਨੂੰ ਮਿ੍ਤਕ ਐਲਾਨ ਦਿੱਤਾ |
ਟਾਂਡਾ ਦੇ ਰਹਿਣ ਵਾਲੇ ਸੀ ਨੌਜਵਾਨ
ਟਾਂਡਾ ਉੜਮੁੜ, 6 ਜੂਨ (ਦੀਪਕ ਬਹਿਲ)-ਟਾਂਡਾ ਇਲਾਕੇ ਨਾਲ ਸੰਬੰਧਿਤ ਦੋ ਨੌਜਵਾਨ ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਤੇ ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਦੀ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਕਾਰਨ ਮੌਤ ਦੀ ਖਬਰ ਨਾਲ ਪਿੰਡ ਹਰਸੀ 'ਚ ਸੋਗ ਦੀ ਲਹਿਰ ਦੌੜ ਗਈ। ਦੋਵਾਂ ਨੌਜਵਾਨਾਂ ਦੀ ਉਮਰ 21-21 ਸਾਲ ਸੀ। ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਡਾ.ਬੀ.ਆਰ. ਅੰਬੇਡਕਰ ਨੂੰ ਸਮਰਪਿਤ ਸ਼ੁਰੂ ਕੀਤੀ ਜਾ ਰਹੀ ਹੈ 'ਪੰਚਤੀਰਥ ਯਾਤਰਾ'-ਐਸ.ਆਰ. ਲੱਧੜ ਅਗਲੀ ਖ਼ਬਰ ਲਾਪਤਾ ਆਸਟ੍ਰੇਲੀਅਨ ਨਾਗਰਿਕ ਦੀ ਹੱਤਿਆ ਸਕੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜਾਮ <br/>
Ad Position 24
No active advertisement