ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜਵੱਦੀ ਟਕਸਾਲ ਵਿਖੇ ਘੱਲੂਘਾਰੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

Ad Position 21
No active advertisement
ਅਜੀਤ ਡੈਸਕ 07-06-2026

ਲੁਧਿਆਣਾ, 6 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਅਗਵਾਈ ਹੇਠ ਜੁੜੀਆਂ ਸੰਗਤਾਂ ਨੇ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸੰਗਤੀ ਰੂਪ 'ਚ ਅਰਦਾਸ ਕੀਤੀ¢ ਸੰਗਤਾਂ ਵਿਚ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਜੀ ਨੇ ਕਿਹਾ ਕਿ ਜੂਨ ਦਾ ਮਹੀਨਾ ਹਰ ਵਰ੍ਹੇ ਇਕ ਅਸਹਿ ਪੀੜ ਤੇ ਅਕਹਿ ਦਰਦ ਦਾ ਅਹਿਸਾਸ ਲੈ ਕੇ ਆਉਂਦਾ ਹੈ¢ ਕੁਦਰਤ ਵਲੋਂ ਜੂਨ ਮਹੀਨਾ ਤਾਂ ਪਹਿਲਾਂ ਹੀ ਸਖ਼ਤ ਤੇ ਬੇਦਰਦ ਮੰਨਿਆ ਜਾਂਦਾ ਹੈ, ਪਰ ਜਿਸ ਵਿਉਂਤਬੰਦੀ ਨਾਲ ਦੇਸ਼ ਦੀ ਤਤਕਾਲੀ ਕੇਂਦਰ ਸਰਕਾਰ ਨੇ ਸਿੱਖ ਪੰਥ ਨੂੰ ਮਿਟਾਉਣ ਲਈ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਚੁਣਿਆ ਗਿਆ¢ ਸਿੱਖ ਧਰਮ ਦੇ ਪਰਮ ਪਵਿੱਤਰ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਭਾਰਤੀ ਫ਼ੌਜ ਵਲੋਂ ਹੱਲਾ ਬੋਲਿਆ ਗਿਆ | ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨਦਾਰ ਇਮਾਰਤ ਨੂੰ ਇਸ ਹੱਲੇ ਦਾ ਖ਼ਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ¢ ਸਰਕਾਰ ਵਲੋਂ ਕੀਤਾ ਗਿਆ ਅਤਿ ਦੁਸ਼ਟ ਕਰਮ ਹੈ, ਜਿਸ ਦੀ ਯਾਦ ਸਿੱਖ ਪੰਥ ਨੂੰ ਹਮੇਸ਼ਾਂ ਪੀੜਾ ਦਿੰਦੀ ਰਹੇਗੀ | ਸਿੱਖ ਗੁਰੂ ਸਾਹਿਬਾਨਾਂ ਨੇ ਦੇਸ਼ ਦੀਆਂ ਸਦੀਆਂ ਦੇ ਗ਼ੁਲਾਮੀ ਦੇ ਸੰਗਲ਼ ਕੱਟਣ ਵਾਸਤੇ ਮਹਾਨ ਕਾਰਜ ਕੀਤੇ ਦੇਸ਼ ਕÏਮ 'ਤੇ ਅਨੇਕਾਂ ਪਰਉਪਕਾਰ ਕੀਤੇ | ਉਨ੍ਹਾਂ ਦੇ ਹੀ ਪਵਿੱਤਰ ਅਸਥਾਨਾਂ ਨੂੰ ਹੱਲਿਆਂ ਦਾ ਨਿਸ਼ਾਨਾ ਬਣਾਉਣਾ ਸਿਖਰਲੇ ਦਰਜ ਦੀ ਅਕ੍ਰਿਤਘਣਤਾ ਹੈ¢

Ad Position 22
No active advertisement
ਪਿਛਲੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਵਲੋਂ ਅਮਿਤ ਸ਼ਾਹ ਤੇ ਜੇ.ਪੀ. ਨੱਢਾ ਨਾਲ ਮੁਲਾਕਾਤ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਤੇ ਸਿੱਖ ਧਰਮ ਅਧਿਅਨ ਪੱਤਰ ਵਿਹਾਰ ਕੋਰਸ ਦੇ ਨਤੀਜੇ ਐਲਾਨੇ <br/>
Ad Position 24
No active advertisement